Friday, May 17, 2024  

ਸਿਹਤ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

April 22, 2024

ਸਿਹਤ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਡਾ. ਚੀਮਾ

ਮੋਹਾਲੀ 22 ਅਪ੍ਰੇਲ ( ਹਰਬੰਸ ਬਾਗੜੀ ): ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ਉਤੇ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਇਕਜੁੱਟਤਾ ਮਾਰਚ ਕਢਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਨੇ ਆਖਿਆ ਕਿ ਪੀ.ਸੀ.ਐਮ.ਐਸ.ਏ. ਅਤੇ ਸਮੁੱਚਾ ਸਿਹਤ ਸਟਾਫ਼ ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ’ਤੇ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਪੀੜਤ ਡਾਕਟਰ ਅਤੇ ਉਨ੍ਹਾਂ ਦੇ ਪਰਵਾਰ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉਤੇ ਹੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਲੋਂ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪ੍ਰਤੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਤਸੱਲੀਬਖ਼ਸ਼ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਤਜਵੀਜ਼ਤ ਹੜਤਾਲ ਰੱਦ ਕਰ ਕੇ ਅੱਜ ਇਕਜੁੱਟਤਾ ਮਾਰਚ ਕਢਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਡਾਕਟਰਾਂ ਸਮੇਤ ਸਮੁੱਚੇ ਸਿਹਤ ਸਟਾਫ਼ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਤਾਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਮਾਰਚ ਵਿਚ ਐਸ.ਐਮ.ਓ. ਡਾ. ਵਿਜੇ ਭਗਤ, ਐਮ.ਐਸ. ਡਾ. ਨਵਦੀਪ ਸੈਣੀ ਤੇ ਹੋਰ ਡਾਕਟਰ ਸ਼ਾਮਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਮਝਾਇਆ ਗਿਆ: ਭਾਰਤ ਵਿੱਚ ਡੇਂਗੂ ਦਾ ਵੱਧ ਰਿਹਾ ਬੋਝ

ਸਮਝਾਇਆ ਗਿਆ: ਭਾਰਤ ਵਿੱਚ ਡੇਂਗੂ ਦਾ ਵੱਧ ਰਿਹਾ ਬੋਝ

ਬੇਕਾਬੂ ਹਾਈਪਰਟੈਨਸ਼ਨ ਇੱਕ ਮਹੱਤਵਪੂਰਨ ਸਿਹਤ ਖਤਰਾ ਕਿਉਂ ਹੋ ਸਕਦਾ ਹੈ?

ਬੇਕਾਬੂ ਹਾਈਪਰਟੈਨਸ਼ਨ ਇੱਕ ਮਹੱਤਵਪੂਰਨ ਸਿਹਤ ਖਤਰਾ ਕਿਉਂ ਹੋ ਸਕਦਾ ਹੈ?

4 ਸਾਲ ਦੀ ਉਮਰ ਵਿੱਚ ਗੰਭੀਰ ਮੋਟਾਪੇ ਵਾਲੇ ਬੱਚਿਆਂ ਦੀ ਉਮਰ ਸਿਰਫ 39 ਹੋ ਸਕਦੀ ਹੈ: ਅਧਿਐਨ

4 ਸਾਲ ਦੀ ਉਮਰ ਵਿੱਚ ਗੰਭੀਰ ਮੋਟਾਪੇ ਵਾਲੇ ਬੱਚਿਆਂ ਦੀ ਉਮਰ ਸਿਰਫ 39 ਹੋ ਸਕਦੀ ਹੈ: ਅਧਿਐਨ

ਲੰਬੇ ਸਮੇਂ ਤੱਕ ਬੈਠਣ ਅਤੇ ਸਕ੍ਰੀਨ ਦੀ ਵਰਤੋਂ 2030 ਤੱਕ ਹਰ ਤੀਜੇ ਭਾਰਤੀ ਬੱਚੇ ਵਿੱਚ ਮਾਇਓਪਿਆ ਦਾ ਕਾਰਨ ਬਣ ਸਕਦੀ ਹੈ: ਡਾਕਟਰ

ਲੰਬੇ ਸਮੇਂ ਤੱਕ ਬੈਠਣ ਅਤੇ ਸਕ੍ਰੀਨ ਦੀ ਵਰਤੋਂ 2030 ਤੱਕ ਹਰ ਤੀਜੇ ਭਾਰਤੀ ਬੱਚੇ ਵਿੱਚ ਮਾਇਓਪਿਆ ਦਾ ਕਾਰਨ ਬਣ ਸਕਦੀ ਹੈ: ਡਾਕਟਰ

KP.2 ਕੋਵਿਡ ਰੂਪ ਵਧੇਰੇ ਪ੍ਰਸਾਰਿਤ ਦਿਖਾਈ ਦਿੰਦਾ ਹੈ, ਪਰ ਵਾਇਰਲ ਨਹੀਂ: ਡਾਕਟਰ

KP.2 ਕੋਵਿਡ ਰੂਪ ਵਧੇਰੇ ਪ੍ਰਸਾਰਿਤ ਦਿਖਾਈ ਦਿੰਦਾ ਹੈ, ਪਰ ਵਾਇਰਲ ਨਹੀਂ: ਡਾਕਟਰ

ਮੋਟਾਪਾ, ਮੈਟਾਬੋਲਿਕ ਸਿੰਡਰੋਮ ਛਾਤੀ ਦੇ ਕੈਂਸਰ ਨਾਲ ਸਬੰਧਤ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ: ਅਧਿਐਨ

ਮੋਟਾਪਾ, ਮੈਟਾਬੋਲਿਕ ਸਿੰਡਰੋਮ ਛਾਤੀ ਦੇ ਕੈਂਸਰ ਨਾਲ ਸਬੰਧਤ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ: ਅਧਿਐਨ

ਬਾਹਰ ਖੇਡਣ ਦਾ ਜ਼ਿਆਦਾ ਸਮਾਂ, ਗੇਮਿੰਗ ਨੂੰ ਸੀਮਤ ਕਰਨਾ ਚੀਨ ਨੂੰ ਬੱਚਿਆਂ ਦੇ ਬੈਠਣ ਵਾਲੇ ਵਿਵਹਾਰ ਨਾਲ ਲੜਨ ਵਿੱਚ ਮਦਦ ਕਰਦਾ

ਬਾਹਰ ਖੇਡਣ ਦਾ ਜ਼ਿਆਦਾ ਸਮਾਂ, ਗੇਮਿੰਗ ਨੂੰ ਸੀਮਤ ਕਰਨਾ ਚੀਨ ਨੂੰ ਬੱਚਿਆਂ ਦੇ ਬੈਠਣ ਵਾਲੇ ਵਿਵਹਾਰ ਨਾਲ ਲੜਨ ਵਿੱਚ ਮਦਦ ਕਰਦਾ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ