Friday, May 17, 2024  

ਸਿਹਤ

ਮਲੇਰੀਆਂ ਵਿਰੋਧੀ ਹਫਤੇ ਤਹਿਤ ਮਾਈਗੇ੍ਟਰੀ ਲੇਬਰ ਨੂੰ ਕੀਤਾ ਜਾਗਰੂਕ

April 23, 2024

ਸ੍ਰੀ ਫ਼ਤਹਿਗੜ੍ਹ ਸਾਹਿਬ,  23 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ, ਸੀਐਚਸੀ ਚੁਨਾਰਥਲ ਕਲਾਂ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਮਲੇਰੀਆਂ ਵਿਰੋਧੀ ਹਫਤੇ ਦੌਰਾਨ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਅੱਜ ਸਿਹਤ ਵਿਭਾਗ ਦੀ ਜਿਲਾ ਤੇ ਬਲਾਕ ਪੱਧਰੀ ਟੀਮ ਜਿਸ ਵਿੱਚ ਜਿਲ੍ਹਾ ਐਪੀਡਮੋਲੋਜਿਸ਼ਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ, ਮ.ਪ.ਹ.ਸ ਦਾਰਪਾਲ, ਜਗਮੋਹਨ ਕੌਰ, ਮ.ਪ.ਹ.ਵ. ਤਰਸੇਮ ਸਿੰਘ, ਬਲਵਿੰਦਰ ਕੌਰ ਆਦਿ ਸਾਮਿਲ ਸਨ ਵੱਲੋਂ  ਪਿੰਡ ਭਮਾਰਸੀ ਦੀ ਦਾਣਾ ਮੰਡੀ ਵਿਚ ਮਾਈਗੇ੍ਟਰੀ ਲੇਬਰ ਨੂੰ ਮਲੇਰੀਏ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਜਾਗਰੂਕਤਾ ਪੋਸਟਰ ਵੀ ਵੰਡੇ ਗਏ। ਇਸ ਮੌਕੇ ਲੇਬਰ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਦੀ ਗਾਈਡਲਾਈਨ ਅਨੁਸਾਰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅਧੀਨ ਮਾਈਗ੍ਰੇਟਰੀ ਆਬਾਦੀ ਦੇ ਟਿਕਾਣੇ ਜਿਵੇਂ ਭੱਠੇ, ਪਥੇਰਾ, ਦਾਣਾ ਮੰਡੀਆਂ, ਕਾਰਖਾਨੇ, ਫੈਕਟਰੀਆਂ ਤੇ ਹੋਰ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤੇ ਫੀਵਰ ਸਰਵੇ ਕੀਤਾ ਜਾ ਰਿਹਾ ਹੈ, ਸ਼ੱਕੀ ਮਰੀਜ਼ਾ ਦੇ ਖੂਨ ਦੀਆਂ ਸਲਾਈਡਾ ਬਣਾਈਆਂ ਜਾਣਗੀਆਂ। ਉਹਨਾਂ ਮਲੇਰੀਆਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਬੇ ਨਾਲ ਤੇਜ਼ ਬੁਖਾਰ, ਪਸੀਨਾ ਆਉਣਾ, ਇਕ ਵਾਰ ਬੁਖਾਰ ਉਤਰਨ ਤੋਂ ਬਾਅਦ ਤੀਜੇ ਦਿਨ ਫਿਰ ਬੁਖਾਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅਜਿਹੇ ਲੱਛਣ ਦਿਸਣ ਤੇ ਤੁਰੰਤ ਸਾਨੂੰ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਨੂੰ ਘਟਾਉਣ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ, ਘਰਾਂ ਦੀਆਂ ਛੱਤਾਂ ਤੇ ਕਬਾੜ ਆਦਿ ਵਿਚ ਪਾਣੀ ਨਾ ਖੜਨ ਦਿਓ, ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦਾ ਪ੍ਰਯੋਗ ਕੀਤਾ ਜਾਵੇ ਅਤੇ ਪੂਰੀ ਤਰ੍ਹਾਂ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਣਨੇੇ ਚਾਹੀਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਮਝਾਇਆ ਗਿਆ: ਭਾਰਤ ਵਿੱਚ ਡੇਂਗੂ ਦਾ ਵੱਧ ਰਿਹਾ ਬੋਝ

ਸਮਝਾਇਆ ਗਿਆ: ਭਾਰਤ ਵਿੱਚ ਡੇਂਗੂ ਦਾ ਵੱਧ ਰਿਹਾ ਬੋਝ

ਬੇਕਾਬੂ ਹਾਈਪਰਟੈਨਸ਼ਨ ਇੱਕ ਮਹੱਤਵਪੂਰਨ ਸਿਹਤ ਖਤਰਾ ਕਿਉਂ ਹੋ ਸਕਦਾ ਹੈ?

ਬੇਕਾਬੂ ਹਾਈਪਰਟੈਨਸ਼ਨ ਇੱਕ ਮਹੱਤਵਪੂਰਨ ਸਿਹਤ ਖਤਰਾ ਕਿਉਂ ਹੋ ਸਕਦਾ ਹੈ?

4 ਸਾਲ ਦੀ ਉਮਰ ਵਿੱਚ ਗੰਭੀਰ ਮੋਟਾਪੇ ਵਾਲੇ ਬੱਚਿਆਂ ਦੀ ਉਮਰ ਸਿਰਫ 39 ਹੋ ਸਕਦੀ ਹੈ: ਅਧਿਐਨ

4 ਸਾਲ ਦੀ ਉਮਰ ਵਿੱਚ ਗੰਭੀਰ ਮੋਟਾਪੇ ਵਾਲੇ ਬੱਚਿਆਂ ਦੀ ਉਮਰ ਸਿਰਫ 39 ਹੋ ਸਕਦੀ ਹੈ: ਅਧਿਐਨ

ਲੰਬੇ ਸਮੇਂ ਤੱਕ ਬੈਠਣ ਅਤੇ ਸਕ੍ਰੀਨ ਦੀ ਵਰਤੋਂ 2030 ਤੱਕ ਹਰ ਤੀਜੇ ਭਾਰਤੀ ਬੱਚੇ ਵਿੱਚ ਮਾਇਓਪਿਆ ਦਾ ਕਾਰਨ ਬਣ ਸਕਦੀ ਹੈ: ਡਾਕਟਰ

ਲੰਬੇ ਸਮੇਂ ਤੱਕ ਬੈਠਣ ਅਤੇ ਸਕ੍ਰੀਨ ਦੀ ਵਰਤੋਂ 2030 ਤੱਕ ਹਰ ਤੀਜੇ ਭਾਰਤੀ ਬੱਚੇ ਵਿੱਚ ਮਾਇਓਪਿਆ ਦਾ ਕਾਰਨ ਬਣ ਸਕਦੀ ਹੈ: ਡਾਕਟਰ

KP.2 ਕੋਵਿਡ ਰੂਪ ਵਧੇਰੇ ਪ੍ਰਸਾਰਿਤ ਦਿਖਾਈ ਦਿੰਦਾ ਹੈ, ਪਰ ਵਾਇਰਲ ਨਹੀਂ: ਡਾਕਟਰ

KP.2 ਕੋਵਿਡ ਰੂਪ ਵਧੇਰੇ ਪ੍ਰਸਾਰਿਤ ਦਿਖਾਈ ਦਿੰਦਾ ਹੈ, ਪਰ ਵਾਇਰਲ ਨਹੀਂ: ਡਾਕਟਰ

ਮੋਟਾਪਾ, ਮੈਟਾਬੋਲਿਕ ਸਿੰਡਰੋਮ ਛਾਤੀ ਦੇ ਕੈਂਸਰ ਨਾਲ ਸਬੰਧਤ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ: ਅਧਿਐਨ

ਮੋਟਾਪਾ, ਮੈਟਾਬੋਲਿਕ ਸਿੰਡਰੋਮ ਛਾਤੀ ਦੇ ਕੈਂਸਰ ਨਾਲ ਸਬੰਧਤ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ: ਅਧਿਐਨ

ਬਾਹਰ ਖੇਡਣ ਦਾ ਜ਼ਿਆਦਾ ਸਮਾਂ, ਗੇਮਿੰਗ ਨੂੰ ਸੀਮਤ ਕਰਨਾ ਚੀਨ ਨੂੰ ਬੱਚਿਆਂ ਦੇ ਬੈਠਣ ਵਾਲੇ ਵਿਵਹਾਰ ਨਾਲ ਲੜਨ ਵਿੱਚ ਮਦਦ ਕਰਦਾ

ਬਾਹਰ ਖੇਡਣ ਦਾ ਜ਼ਿਆਦਾ ਸਮਾਂ, ਗੇਮਿੰਗ ਨੂੰ ਸੀਮਤ ਕਰਨਾ ਚੀਨ ਨੂੰ ਬੱਚਿਆਂ ਦੇ ਬੈਠਣ ਵਾਲੇ ਵਿਵਹਾਰ ਨਾਲ ਲੜਨ ਵਿੱਚ ਮਦਦ ਕਰਦਾ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ