Friday, May 17, 2024  

ਰਾਜਨੀਤੀ

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਲਈ ਚੋਣ ਪ੍ਰਚਾਰ ਅੱਜ ਤੋਂ, ਪੂਰਬੀ ਦਿੱਲੀ ’ਚ ਕਰਨਗੇ ਰੋਡ ਸ਼ੋਅ

April 26, 2024

ਏਜੰਸੀਆਂ
ਨਵੀਂ ਦਿੱਲੀ/26 ਅਪ੍ਰੈਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਲਈ ਚੋਣ-ਪ੍ਰਚਾਰ ਕਰੇਗੀ। ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਆਤਿਸ਼ੀ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਪੂਰਬੀ ਦਿੱਲੀ ਲੋਕ ਸਭਾ ਸੀਟ ’ਤੇ ਇਕ ਰੋਡ ਸ਼ੋਅ ਕਰਨ ਦੇ ਨਾਲ ਆਪਣੇ ਚੋਣ-ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰੇਗੀ। ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਨੀਤਾ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਆਮ ਆਦਮੀ ਪਾਰਟੀ (ਆਪ) ਲਈ ਵੋਟ ਅਤੇ ਆਸ਼ੀਰਵਾਦ ਮੰਗੇਗੀ। ਆਤਿਸ਼ੀ ਨੇ ਕਿਹਾ ਕਿ ਉਹ ਦਿੱਲੀ, ਪੰਜਾਬ, ਗੁਜਰਾਤ ਅਤੇ ਹਰਿਆਣਾ ’ਚ ਪਾਰਟੀ ਲਈ ਚੋਣ ਪ੍ਰਚਾਰ ਕਰੇਗੀ। ਉਹ ਸ਼ਨੀਵਾਰ ਨੂੰ ਪੂਰਬੀ ਦਿੱਲੀ ’ਚ ਆਪਣਾ ਪਹਿਲਾ ਰੋਡ ਸ਼ੇਅ ਕਰੇਗੀ ਅਤੇ ਫਿਰ ਐਤਵਾਰ ਨੂੰ ਪੱਛਮੀ ਦਿੱਲੀ ’ਚ ਇਕ ਹੋਰ ਰੋਡ ਸ਼ੋਅ ਕਰੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ‘ਆਪ’ ਦੀ ਚੋਣ ਪ੍ਰਚਾਰ ਮੁਹਿੰਮ ਬਹੁਤ ਪ੍ਰਭਾਵਿਤ ਹੋਈ ਹੈ। ਅਜਿਹੇ ’ਚ ਸੁਨੀਤਾ ਕੇਜਰੀਵਾਲ ਉਨ੍ਹਾਂ ਦੀ ਗ਼ੈਰ-ਮੌਜੂਦਗੀ ’ਚ ਚੋਣ ਪ੍ਰਚਾਰ ਨੂੰ ਗਤੀ ਦੇਣ ਲਈ ਖ਼ੁਦ ਰੋਡ ਸ਼ੋਅ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ’ਚ ਕਾਂਗਰਸ ਨਾਲ ਗਠਜੋੜ ਕਰ ਕੇ ਲੋਕ ਸਭਾ ਚੋਣ ਲੜ ਰਹੀ ‘ਆਪ’ ਨੇ ਪੂਰਬੀ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ ਉੱਤਰ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਅਤੇ ਚਾਂਦਨੀ ਚੌਕ ਸੀਟਾਂ ’ਤੇ ਉਮੀਦਵਾਰ ਉਤਾਰੇ ਹਨ। ਈ.ਡੀ. ਵੱਲੋਂ 21 ਮਾਰਚ ਨੂੰ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਸੁਨੀਤਾ ਕੇਜਰੀਵਾਲ ਆਪਣੇ ਪਤੀ ਅਤੇ ‘ਆਪ’ ਦੇ ਵਿਧਾਇਕਾਂ ਦਰਮਿਆਨ ਸੰਚਾਰ ਦੇ ਮਾਧਿਅਮ ਵਜੋਂ ਕੰਮ ਕਰ ਰਹੀ ਹਨ। ਉਨ੍ਹਾਂ ਨੇ ਹੁਣ ਤੱਕ ਤਿੰਨ ਵਾਰ ਡਿਜੀਟਲ ਮਾਧਿਅਮ ਨਾਲ ਪ੍ਰੈੱਸ ਵਾਰਤਾ ਨੂੰ ਸੰਬੋਧਨ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਮੁੱਖ ਰੂਪ ਨਾਲ ਮੁੱਖ ਮੰਤਰੀ ਦੇ ਸੰਦੇਸ਼ਾਂ ਨੂੰ ਲੋਕਾਂ ਅਤੇ ਦਿੱਲੀ ਕੈਬਨਿਟ ਮੰਤਰੀਆਂ ਤੱਕ ਪਹੁੰਚਾਇਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਪੰਜਾਬ ਲਈ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਪੰਜਾਬ ਲਈ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਪੀਐਮ ਮੋਦੀ ਵੱਲੋਂ ਵਾਰਾਣਸੀ ’ਚ ਰੋਡ ਸ਼ੋਅ

ਪੀਐਮ ਮੋਦੀ ਵੱਲੋਂ ਵਾਰਾਣਸੀ ’ਚ ਰੋਡ ਸ਼ੋਅ

ਲੋਕ ਸਭਾ ਚੋਣਾਂ-2024 : ਚੌਥੇ ਗੇੜ ’ਚ ਪਈਆਂ 63 ਫੀਸਦੀ ਵੋਟਾਂ

ਲੋਕ ਸਭਾ ਚੋਣਾਂ-2024 : ਚੌਥੇ ਗੇੜ ’ਚ ਪਈਆਂ 63 ਫੀਸਦੀ ਵੋਟਾਂ

ਸੰਵਿਧਾਨ ਦੇ ਸਨਮਾਨ 'ਚ, ਆਮ ਆਦਮੀ ਪਾਰਟੀ ਮੈਦਾਨ 'ਚ '' - ਪਵਨ ਟੀਨੂੰ

ਸੰਵਿਧਾਨ ਦੇ ਸਨਮਾਨ 'ਚ, ਆਮ ਆਦਮੀ ਪਾਰਟੀ ਮੈਦਾਨ 'ਚ '' - ਪਵਨ ਟੀਨੂੰ