Friday, May 17, 2024  

ਕੌਮਾਂਤਰੀ

ਅਮਰੀਕਾ : ਸੜਕ ਹਾਦਸੇ ’ਚ 3 ਭਾਰਤੀ ਔਰਤਾਂ ਦੀ ਮੌਤ, ਐਸਯੂਵੀ ਕਾਰ ਹੋਈ ਚਕਨਾਚੂਰ

April 27, 2024

ਏਜੰਸੀਆਂ
ਕੈਰੋਲੀਨਾ/ 27 ਅਪ੍ਰੈਲ : ਅਮਰੀਕਾ ’ਚ ਵਾਪਰੇ ਇਕ ਭਿਆਨਕ ਕਾਰ ਹਾਦਸੇ ’ਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋਣ ਦੀ ਦੁਖਦਾਈ ਸਮਾਚਾਰ ਹੈ। ਹਾਦਸੇ ਦੌਰਾਨ ਉਨ੍ਹਾਂ ਦੀ ਐੱਸਯੂਵੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿਚ ਇਕ ਪੁਲ ਨਾਲ ਟਕਰਾ ਗਈ ਅਤੇ ਫਿਰ ਸੜਕ ਤੋਂ ਹੇਠਾਂ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਰਹਿਣ ਵਾਲੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ। ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫ਼ਤਰ ਦੀਆਂ ਰਿਪੋਰਟਾਂ ਅਨੁਸਾਰ, ਐਸਯੂਵੀ-1-85 ਬੇਕਾਬੂ ਹੋਣ ਤੋਂ ਬਾਅਦ ਉੱਤਰ ਵੱਲ ਜਾ ਰਹੀਆਂ ਸਾਰੀਆਂ ਲਾਈਨਾ ਨੂੰ ਪਾਰ ਕਰਦੇ ਹੋਏ ਪੁਲ ਦੇ ਉਲਟ ਪਾਸੇ ਦੇ ਦਰੱਖਤਾਂ ਨਾਲ ਟਕਰਾ ਗਈ ਅਤੇ ਫਿਰ ਡਿਵਾਇਡਰ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ, ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ੋਰਦਾਰ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਮੁੱਖ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਲਿਮਿਟ ਤੋਂ ਵੱਧ ਸੀ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਹੋਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਕਾਰ ਦੇ ਕਈ ਟੁੱਕੜੇ ਖਿੱਲਰੇ ਹੋਏ ਮਿਲੇ ਹਨ। ਸਾਊਥ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਐਂਡ ਰੈਸਕਿਊ ਅਤੇ ਗ੍ਰੀਨਵਿਲੇ ਕਾਉਂਟੀ ਈਐੱਮਐੱਸ ਦੀਆਂ ਕਈ ਯੂਨਿਟਾਂ ਸਮੇਤ ਐਮਰਜੈਂਸੀ ਰਿਸਪਾਂਸ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ।
ਦੱਸ ਦੇਈਏ ਕਿ ਇਸ ਹਾਦਸੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵਾਹਨ ਦੀ ਖੋਜ ਪ੍ਰਣਾਲੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇੰਡੋਨੇਸ਼ੀਆ ਦੇ ਇਲੇ ਲੇਵੋਟੋਲੋਕ ਜਵਾਲਾਮੁਖੀ ਫਟਣ ਕਾਰਨ ਫਲਾਈਟ ਨੂੰ ਲੈਂਡਿੰਗ ਰੱਦ ਕਰਨੀ ਪਈ

ਇੰਡੋਨੇਸ਼ੀਆ ਦੇ ਇਲੇ ਲੇਵੋਟੋਲੋਕ ਜਵਾਲਾਮੁਖੀ ਫਟਣ ਕਾਰਨ ਫਲਾਈਟ ਨੂੰ ਲੈਂਡਿੰਗ ਰੱਦ ਕਰਨੀ ਪਈ

ਨਿਊਜ਼ੀਲੈਂਡ ਫਰਾਂਸੀਸੀ ਖੇਤਰ ਨਿਊ ​​ਕੈਲੇਡੋਨੀਆ ਵਿੱਚ ਸਥਿਤੀ ਨੂੰ ਲੈ ਕੇ 'ਗੰਭੀਰਤਾ ਨਾਲ ਚਿੰਤਤ'

ਨਿਊਜ਼ੀਲੈਂਡ ਫਰਾਂਸੀਸੀ ਖੇਤਰ ਨਿਊ ​​ਕੈਲੇਡੋਨੀਆ ਵਿੱਚ ਸਥਿਤੀ ਨੂੰ ਲੈ ਕੇ 'ਗੰਭੀਰਤਾ ਨਾਲ ਚਿੰਤਤ'

ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਤਿੰਨ ਲਾਪਤਾ

ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਤਿੰਨ ਲਾਪਤਾ

ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੀ ਗਲਤ ਗੋਲਾਬਾਰੀ ਨਾਲ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ

ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੀ ਗਲਤ ਗੋਲਾਬਾਰੀ ਨਾਲ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ

ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਗੜ੍ਹਾਂ ਉੱਤੇ ਹਮਲਾ ਕੀਤਾ

ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਗੜ੍ਹਾਂ ਉੱਤੇ ਹਮਲਾ ਕੀਤਾ

ਜ਼ੇਲੇਨਸਕੀ ਨੇ ਖਾਰਕਿਵ ਵਿੱਚ ਸਥਿਤੀ ਵਿਗੜਨ ਕਾਰਨ ਵਿਦੇਸ਼ੀ ਯਾਤਰਾਵਾਂ ਰੱਦ ਕਰ ਦਿੱਤੀਆਂ

ਜ਼ੇਲੇਨਸਕੀ ਨੇ ਖਾਰਕਿਵ ਵਿੱਚ ਸਥਿਤੀ ਵਿਗੜਨ ਕਾਰਨ ਵਿਦੇਸ਼ੀ ਯਾਤਰਾਵਾਂ ਰੱਦ ਕਰ ਦਿੱਤੀਆਂ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਯੂਕਰੇਨ ਨੇ ਖਾਰਕਿਵ ਦੀਆਂ ਕੁਝ ਅਹੁਦਿਆਂ ਤੋਂ ਫੌਜਾਂ ਨੂੰ ਹਟਾ ਲਿਆ

ਯੂਕਰੇਨ ਨੇ ਖਾਰਕਿਵ ਦੀਆਂ ਕੁਝ ਅਹੁਦਿਆਂ ਤੋਂ ਫੌਜਾਂ ਨੂੰ ਹਟਾ ਲਿਆ

ਇੰਡੋਨੇਸ਼ੀਆ 'ਚ ਲਾਵਾ ਦੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ, ਬਚਾਅ ਕਾਰਜ ਜਾਰੀ

ਇੰਡੋਨੇਸ਼ੀਆ 'ਚ ਲਾਵਾ ਦੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ, ਬਚਾਅ ਕਾਰਜ ਜਾਰੀ

ਲੇਬਨਾਨ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਨੇਤਾ ਦੀ ਮੌਤ: ਇਜ਼ਰਾਈਲ

ਲੇਬਨਾਨ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਨੇਤਾ ਦੀ ਮੌਤ: ਇਜ਼ਰਾਈਲ