Friday, May 17, 2024  

ਅਪਰਾਧ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

April 29, 2024

ਪੁਲਿਸ ਵੱਲੋਂ ਵਿਗਿਆਨਿਕ ਢੰਗ ਨਾਲ ਕੀਤੀ ਜਾ ਰਹੀ ਮਾਮਲੇ ਦੀ ਤਫਤੀਸ਼: ਐਸ.ਪੀ. ਯਾਦਵ

ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਮੰਡੀ ਗੋਬਿੰਦਗੜ੍ਹ ਵਿਖੇ ਨਾਮਾਲੂਮ ਵਿਅਕਤੀਆਂ ਵੱਲੋਂ ਬੀਤੀ ਰਾਤ ਇੱਕ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ।ਮਿ੍ਰਤਕ ਦੀ ਪਹਿਚਾਣ ਪ੍ਰਮੋਦ ਕੁਮਾਰ(33) ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਮੂਲ ਵਾਸੀ ਬਿਹਾਰ ਵਜੋਂ ਹੋਈ ਹੈ।ਮਿ੍ਰਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਮੰਡੀ ਗੋਬਿੰਦਗੜ੍ਹ ਦੀ ਮੁਗਲਮਾਜਰਾ ਰੋਡ 'ਤੇ ਸਥਿਤ ਇੱਕ ਫਰਨੇਸ ਮਿੱਲ 'ਚ ਕੰਮ ਕਰਦਾ ਸੀ ਜਿਸ ਨੇ ਬੀਤੀ ਰਾਤ ਡਿਊਟੀ ਖਤਮ ਹੋਣ ਉਪਰੰਤ ਘਰ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਵਿਅਕਤੀ ਨੂੰ ਅੰਬੇਮਾਜਰਾ ਵਿਖੇ ਛੱਡ ਕੇ ਘਰ ਆ ਰਿਹਾ ਹੈ ਪਰ ਕੁਝ ਸਮਾਂ ਬਾਅਦ ਉਨਾਂ ਨੂੰ ਪਤਾ ਲੱਗਿਆ ਕਿ ਕਿਸੇ ਨੇ ਪ੍ਰਮੋਦ ਕੁਮਾਰ ਦਾ ਕਤਲ ਕਰ ਦਿੱਤਾ ਹੈ ਜਿਸ ਦੀ ਲਾਸ਼ ਜੀ.ਟੀ. ਰੋਡ ਦੇ ਨਾਲੋਂ ਲੰਘਦੀ ਸਰਵਿਸ ਰੋਡ 'ਤੇ ਪਈ ਹੈ ਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪ੍ਰਮੋਦ ਕੁਮਾਰ ਲਹੂ ਲੁਹਾਣ ਹੋਇਆ ਪਿਆ ਸੀ ਜਿਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਸਨ ਤੇ ਉਸਦੀ ਮੌਤ ਹੋ ਚੁੱਕੀ ਸੀ।ਉਨਾਂ ਦੱਸਿਆ ਕਿ ਪ੍ਰਮੋਦ ਕੁਮਾਰ ਦੀ ਜੇਬ ਵਿੱਚ ਪਏ ਪੈਸੇ ਅਤੇ ਮੋਬਾਈਲ ਵਗੈਰਾ ਸਮਾਨ ਕਾਤਲਾਂ ਵੱਲੋਂ ਛੇੜਿਆ ਤੱਕ ਨਹੀਂ ਗਿਆ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਕਾਤਲਾਂ ਦਾ ਮਕਸਦ ਲੁੱਟ ਦੀ ਬਜਾਏ ਕੁਝ ਹੋਰ ਸੀ।ਸੂਤਰਾਂ ਅਨੁਸਾਰ ਵਾਰਦਾਤ 'ਚ ਵਰਤਿਆ ਗਿਆ ਇੱਕ ਹਥਿਆਰ ਬਰਾਮਦ ਕਰ ਚੁੱਕੀ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਕਾਤਲਾਂ ਦਾ ਸੁਰਾਗ ਲਗਾਉਣ ਲਈ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਫਰੋਲੀ ਜਾ ਰਹੀ ਹੈ।ਐਸ.ਪੀ.(ਇਨਵੈਸਟੀਗੇਸ਼ਨ) ਰਕੇਸ਼ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਵਿਗਿਆਨਿਕ ਢੰਗ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ