Friday, May 17, 2024  

ਖੇਤਰੀ

ਦੇਵੇਂਦਰ ਯਾਦਵ ਦਿੱਲੀ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ

April 30, 2024

ਏਜੰਸੀਆਂ
ਨਵੀਂ ਦਿੱਲੀ/30 ਅਪ੍ਰੈਲ : ਰਾਸ਼ਟਰੀ ਰਾਜਧਾਨੀ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਨਾਲ ਹੋਏ ਗੱਠਜੋੜ ਖ਼ਿਲਾਫ਼ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦੇ ਪ੍ਰਧਾਨ ਅਹੁਦੇ ਤੋਂ ਅਰਵਿੰਦਰ ਸਿੰਘ ਲਵਲੀ ਦੇ ਅਸਤੀਫ਼ੇ ਦੇ 2 ਦਿਨ ਬਾਅਦ ਕਾਂਗਰਸ ਨੇ ਮੰਗਲਵਾਰ ਨੂੰ ਦੇਵੇਂਦਰ ਯਾਦਵ ਨੂੰ ਦਿੱਲੀ ਇਕਾਈ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ। ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਯਾਦਵ ਨੂੰ ਤੁਰੰਤ ਪ੍ਰਭਾਵ ਤੋਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਹੈ। ਬਿਆਨ ’ਚ ਕਿਹਾ ਗਿਆ ਕਿ ਯਾਦਵ ਪੰਜਾਬ ਲਈ ਏਆਈਸੀਸੀ ਇੰਚਾਰਜ ਦੇ ਅਹੁਦੇ ’ਤੇ ਵੀ ਕੰਮ ਕਰਦੇ ਰਹਿਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸ਼ਨੀਵਾਰ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਲਵਲੀ ਨੇ ਕਿਹਾ ਸੀ ਕਿ ਉਹ ਆਪਣੇ ਆਪ ਨੂੰ ’ਲਾਚਾਰ’ ਮਹਿਸੂਸ ਕਰ ਰਹੇ ਸਨ, ਕਿਉਂਕਿ ਦਿੱਲੀ ਇਕਾਈ ਦੇ ਸੀਨੀਅਰ ਨੇਤਾਵਾਂ ਵਲੋਂ ਸਰਬ ਸੰਮਤੀ ਨਾਲ ਲਏ ਗਏ ਸਾਰੇ ਫ਼ੈਸਲਿਆਂ ’ਤੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏਆਈਸੀਸੀ) ਦੇ ਦਿੱਲੀ ਇੰਚਾਰਜ ਦੀਪਕ ਬਾਬਰੀਆ ‘ਇਕ ਪੱਖੀ ਤਰੀਕੇ ਨਾਲ’ ਰੋਕ ਲਗਾ ਦਿੰਦੇ ਸਨ। ਲਵਲੀ ਨੇ ਕਿਹਾ ਸੀ ਕਿ ਕਾਂਗਰਸ ਦੀ ਦਿੱਲੀ ਇਕਾਈ ’ਆਪ’ ਨਾਲ ਗਠਜੋੜ ਖ਼ਿਲਾਫ਼ ਸੀ, ਪਰ ਪਾਰਟੀ ਹਾਈ ਕਮਾਨ ਨੇ ਫਿਰ ਵੀ ਉਨ੍ਹਾਂ ਨਾਲ ਗਠਜੋੜ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

25 ਮਈ ਤੋਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

25 ਮਈ ਤੋਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

ਪਿਕਨਿਕ ਮਨਾਉਣ ਨਰਮਦਾ ਪਹੁੰਚੇ 7 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਗੋਤਾਖ਼ੋਰਾਂ ਵੱਲੋਂ ਭਾਲ ਜਾਰੀ

ਪਿਕਨਿਕ ਮਨਾਉਣ ਨਰਮਦਾ ਪਹੁੰਚੇ 7 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਗੋਤਾਖ਼ੋਰਾਂ ਵੱਲੋਂ ਭਾਲ ਜਾਰੀ

ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ 30 ਮਈ ਤੱਕ ਵਧਾਈ

ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ 30 ਮਈ ਤੱਕ ਵਧਾਈ

ਕੇਜਰੀਵਾਲ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 11 ਜੁਲਾਈ ਨੂੰ

ਕੇਜਰੀਵਾਲ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 11 ਜੁਲਾਈ ਨੂੰ