Monday, February 24, 2025  

ਚੰਡੀਗੜ੍ਹ

ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋਈ, ਏਡੀਜੀਪੀ ਦੀ ਅਗਵਾਈ ਵਾਲੀ 4 ਮੈਂਬਰੀ ਸਿਟ ਗਠਿਤ

March 23, 2024

ਵੀ. ਪੀ. ਸਿੰਘ ਨਾਗਰਾ
ਚੰਡੀਗੜ੍ਹ/23 ਮਾਰਚ : ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 23 ਲੋਕ ਹਾਲੇ ਵੀ ਜ਼ੇਰੇ-ਇਲਾਜ ਹਨ । ਇਸ ਘਟਨਾ ਕਾਰਨ ਪੂਰੇ ਪੰਜਾਬ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।
ਇਸ ਦੌਰਾਨ ਏਡੀਜੀਪੀ ਗੁਰਿੰਦਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ’ਚ ਹੁਣ ਪੁਲਿਸ ਪ੍ਰਸ਼ਾਸਨ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤੇ ਇਸ ਘਟਨਾ ਦੇ ਮੁੱਖ ਦੋਸ਼ੀ ਤੇ ਮਾਸਟਰਮਾਈਂਡ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਉਧਰ ਸੰਗਰੂਰ ਨਕਲੀ ਸ਼ਰਾਬ ਕੇਸ ਪਿੱਛੇ ਕੰਮ ਕਰਦੇ ਸਮੁੱਚੇ ਗਠਜੋੜ ਦਾ ਪਰਦਾਫਾਸ਼ ਕਰਨ ਲਈ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਇਸ ਕੇਸ ਵਿੱਚ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਅਗਲੀਆਂ -ਪਿਛਲੀਆਂ ਕੜੀਆਂ ਦੀ ਵਿਧੀਬਧ ਪੜਤਾਲ ਤੇ ਪੁਣ-ਛਾਣ ਕਰਨ ਦੇ ਮੱਦੇਨਜ਼ਰ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ ।
ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਕਰ ਰਹੇ ਹਨ, ਜਦਕਿ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐਸਐਸਪੀ ਸੰਗਰੂਰ ਸਰਤਾਜ ਚਾਹਲ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਇਸ ਦੇ ਮੈਂਬਰ ਹਨ ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਪੁਲੀਸ ਨੇ ਥਾਣਾ ਦਿੜ੍ਹਬਾ ਦੇ ਖੇਤਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਅੱਠ ਮੁਲਜ਼ਮਾਂ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬਲਿੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ ।
ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ, ਸਾਰੇ ਵਾਸੀ ਚੁਹਾਵਾਂ, ਚੀਮਾਂ ; ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ ,ਸੰਗਰੂਰ; ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ (ਪਟਿਆਲਾ), ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਰੋਗਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ਵਜੋਂ ਹੋਈ ਹੈ ।
ਐਸਆਈਟੀ, ਇਸ ਮਾਮਲੇ ਵਿੱਚ ਅਗਲੀਆਂ ਪਿਛਲੀਆਂ ਕੜੀਆਂ ਦੀ ਡੂੰਘਾਈ ਨਾਲ ਜਾਂਚ ਕਰੇਗੀ ਤਾਂ ਜੋ ਨਕਲੀ ਸ਼ਰਾਬ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਵਰਤੇ ਜਾਂਦੇ ਢੰਗ-ਤਰੀਕਿਆਂ ਅਤੇ ਇਸ ਪਿਛੇ ਕੰਮ ਕਰਦੇ ਗਠਜੋੜ, ਜਿਸਨੇ ਪਿੰਡਾਂ ਤੱਕ ਪੈਰ ਪਸਾਰ ਲਏ ਹਨ, ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਮਾਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਮਦਨ ਕਰ ਵਿਭਾਗ ਨੇ ਲਗਾਇਆ ਮੈਗਾ ਖੂਨਦਾਨ ਕੈਂਪ<script src="/>

ਆਮਦਨ ਕਰ ਵਿਭਾਗ ਨੇ ਲਗਾਇਆ ਮੈਗਾ ਖੂਨਦਾਨ ਕੈਂਪ

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਖਿਲਾਫ਼ ਧਰਨਾ

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਖਿਲਾਫ਼ ਧਰਨਾ

ਕੈਨੇਡਾ ਵਿੱਚ 20 ਮਿਲੀਅਨ ਡਾਲਰ ਦੀ ਸੋਨੇ ਦੀ ਚੋਰੀ: ਈਡੀ ਨੇ ਚੰਡੀਗੜ੍ਹ, ਮੋਹਾਲੀ ਵਿੱਚ ਇੱਕ ਸ਼ੱਕੀ ਅਹਾਤੇ 'ਤੇ ਛਾਪਾ ਮਾਰਿਆ

ਕੈਨੇਡਾ ਵਿੱਚ 20 ਮਿਲੀਅਨ ਡਾਲਰ ਦੀ ਸੋਨੇ ਦੀ ਚੋਰੀ: ਈਡੀ ਨੇ ਚੰਡੀਗੜ੍ਹ, ਮੋਹਾਲੀ ਵਿੱਚ ਇੱਕ ਸ਼ੱਕੀ ਅਹਾਤੇ 'ਤੇ ਛਾਪਾ ਮਾਰਿਆ

ਵਿਸ਼ਵ ਕੈਂਸਰ ਦਿਵਸ ‘ਤੇ 700 ਤੋਂ ਵੱਧ ਲੋਕਾਂ ਨੇ ਕੈਂਸਰ ਖ਼ਿਲਾਫ਼ ਕੀਤੀ ਵਾਕਾਥੋਨ

ਵਿਸ਼ਵ ਕੈਂਸਰ ਦਿਵਸ ‘ਤੇ 700 ਤੋਂ ਵੱਧ ਲੋਕਾਂ ਨੇ ਕੈਂਸਰ ਖ਼ਿਲਾਫ਼ ਕੀਤੀ ਵਾਕਾਥੋਨ

ਨਵੀਂ ਮੇਅਰ ਨੇ ਕੂੜਾ ਪ੍ਰਬੰਧਨ ਅਤੇ ਵਿਰਾਸਤੀ ਮਾਈਨਿੰਗ ਦੇ ਕੰਮ ਦਾ ਜਾਇਜ਼ਾ ਲੈਣ ਲਈ ਡੰਪਿੰਗ ਗਰਾਊਂਡ ਦਾ ਕੀਤਾ ਦੌਰਾ 

ਨਵੀਂ ਮੇਅਰ ਨੇ ਕੂੜਾ ਪ੍ਰਬੰਧਨ ਅਤੇ ਵਿਰਾਸਤੀ ਮਾਈਨਿੰਗ ਦੇ ਕੰਮ ਦਾ ਜਾਇਜ਼ਾ ਲੈਣ ਲਈ ਡੰਪਿੰਗ ਗਰਾਊਂਡ ਦਾ ਕੀਤਾ ਦੌਰਾ 

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

ਚੰਡੀਗੜ੍ਹ ਮੇਅਰ ਚੋਣਾਂ: ਹਰਪ੍ਰੀਤ ਕੌਰ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ

ਚੰਡੀਗੜ੍ਹ ਮੇਅਰ ਚੋਣਾਂ: ਹਰਪ੍ਰੀਤ ਕੌਰ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਸੈਕਟਰ 56 ਕਲੌਨੀ ਵਿੱਚ ਕੀਤਾ ਰੋਸ ਪ੍ਰਦਰਸ਼ਨ ਕੀਤਾ।

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਸੈਕਟਰ 56 ਕਲੌਨੀ ਵਿੱਚ ਕੀਤਾ ਰੋਸ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ