ਵਿਸ਼ਵ ਪਾਰਕਿਨਸਨ ਦਿਵਸ ਮੌਕੇ, ਪਾਰਸ ਹੈਲਥ ਪੰਚਕੂਲਾ ਨੇ 11 ਅਪਰੈਲ ਨੂੰ ਇੱਕ ਸਿਹਤ ਚਰਚਾ ਅਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ, ਜਿਸਦਾ ਮਕਸਦ ਲੋਕਾਂ ਨੂੰ ਪਾਰਕਿਨਸਨ ਬੀਮਾਰੀ, ਇਸਦੇ ਲੱਛਣਾਂ ਅਤੇ ਸਮੇਂ ਸਿਰ ਪਛਾਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇਸ ਸਮਾਗਮ ਵਿੱਚ 75 ਤੋਂ ਵੱਧ ਲੋਕਾਂ ਨੇ ਭਾਗ ਲਿਆ, ਜਿਸ ਵਿੱਚ ਮਰੀਜ਼, ਦੇਖਭਾਲ ਕਰਨ ਵਾਲੇ ਅਤੇ ਹਸਪਤਾਲ ਕਰਮਚਾਰੀ ਸ਼ਾਮਲ ਸਨ।
ਇਹ ਕਦਮ ਪਾਰਕਿਨਸਨ ਜਾਗਰੂਕਤਾ ਮਹੀਨੇ ਤਹਿਤ ਚਲਾਇਆ ਗਿਆ ਸੀ, ਜਿਸ ਰਾਹੀਂ ਹਰ ਅਪਰੈਲ ਵਿੱਚ ਇਸ ਬੀਮਾਰੀ ਦੇ ਵਧ ਰਹੇ ਭਾਰ ਅਤੇ ਲਗਾਤਾਰ ਦੇਖਭਾਲ ਦੀ ਲੋੜ ਉਤੇ ਧਿਆਨ ਦਿੱਤਾ ਜਾਂਦਾ ਹੈ।
ਡਾ. ਅਨੁਰਾਗ ਲਾਂਬਾ, ਡਾਇਰੈਕਟਰ – ਨਿਊਰੋਲੋਜੀ, ਨੇ ਕਿਹਾ, "ਪਾਰਕਿਨਸਨ ਪਹਿਲਾਂ ਹੌਲੀ ਆਵਾਜ਼ 'ਚ ਆਉਂਦਾ ਹੈ, ਬਾਅਦ ਵਿੱਚ ਚੀਕਾਂ ਮਾਰਦਾ ਹੈ। ਹੌਲੇ ਕੰਪਣ, ਹੌਲੀ ਆਵਾਜ਼ ਜਾਂ ਛੋਟੀ ਲਿਖਾਈ ਉਮਰ ਨਹੀਂ, ਪਰ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਜਿੰਨੀ ਜਲਦੀ ਪਛਾਣ ਹੋਵੇਗੀ, ਉਤਨਾ ਹੀ ਚੰਗਾ ਨਤੀਜਾ ਮਿਲ ਸਕਦਾ ਹੈ।"