Sunday, April 28, 2024  

ਕੌਮੀ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ।
ਮਾਮਲੇ ’ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਸਬੰਧ ’ਚ ਈਡੀ ਦੇ ਹਲਫ਼ਨਾਮੇ ’ਤੇ ਜਵਾਬ ’ਚ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਾਂਚ ’ਚ ਸਹਿਯੋਗ ਕੀਤਾ ਹੈ।

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਮੁੰਬਈ ਦੇ ਬਾਂਦਰਾ ਇਲਾਕੇ ’ਚ 14 ਅਪ੍ਰੈਲ ਨੂੰ ਮੌਜੂਦ ਗੈਲੇਕਸੀ ਅਪਾਰਟਮੈਂਟ ’ਚ ਬਾਲੀਵੁੱਡ ਅਦਾਕਾਰ ਸਲਮਾਨ ਦੇ ਘਰ ਬਾਹਰ ਗੋਲ਼ੀਬਾਰੀ ਕਰਨ ਦੇ ਸਾਰੇ ਦੋਸ਼ੀਆਂ ’ਤੇ ਮੁੰਬਈ ਪੁਲਿਸ ਨੇ ਮਕੋਕਾ ਐਕਟ ਲਗਾ ਦਿੱਤਾ ਹੈ। ਇਸ ਮਾਮਲੇ ’ਚ ਬਿਸ਼ਨੋਈ ਗੈਂਗ ਦੇ 2 ਸ਼ੂਟਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਪੁਲਿਸ ਦੀ ਗ੍ਰਿਫ਼ਤ ’ਚ ਹਨ। ਉਨ੍ਹਾਂ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਮੋਸਟ ਵਾਂਟੇਡ ਐਲਾਨ ਕੀਤਾ ਹੈ।

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

ਚੀਨ ਨੇ ਆਪਣੇ ਸਹਿਯੋਗੀ ਪਾਕਿਸਤਾਨ ਲਈ ਬਣਾਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ਵਿੱਚੋਂ ਪਹਿਲੀ ਪਣਡੁੱਬੀ ਲਾਂਚ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਬੁਚਾਂਗ ਸ਼ਿਪਬਿਲਡਿੰਗ ਇੰਡਸਟਰੀ ਗੁੱਪ (ਡਬਲਯੂਐਸਆਈਜੀ) ਸ਼ੁਆਂਗਲਿਓ ਬੇਸ ’ਤੇ ਕਰਵਾਏ ਗਏ ਇੱਕ ਲਾਂਚ ਸਮਾਰੋਹ ਵਿੱਚ ਪਾਕਿਸਤਾਨ ਦੀ ਜਲ ਸੈਨਾ ਦੇ ਪ੍ਰਮੁੱਖ ਐਡਮਿਰਨ ਟਵੀਦ ਅਸ਼ਰਫ਼ ਨੇ ਹਿੱਸਾ ਲਿਆ। ਇਹ ਇਸਲਾਮਾਬਾਦ ਤੇ ਬੀਜ਼ਿੰਗ ਵਿਚਾਲੇ ਸਮਝੌਤੇ ਦੇ ਰੂਪ ਵਜੋਂ ਹੈ, ਜਿਸ ਦੇ ਤਹਿਤ ਇਸਲਾਮਾਬਾਦ 8 ਅਤਿਆਧੁਨਿਕ ਪਣਡੁੱਬੀਆਂ ਲੈਣ ਲਈ ਸਹਿਮਤ ਹੋਇਆ ਸੀ। 

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ ’ਚ ਸ਼ਨੀਵਾਰ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ 15,000 ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ ’ਤੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਿਲਸਿਲੇ ’ਚ ਰਾਉਜ ਐਵੇਨਿਊ ਅਦਾਲਤ ਵੱਲੋਂ ਜਾਰੀ ਸੰਮਨ ’ਤੇ ਉਨ੍ਹਾਂ ਦੀ ਪੇਸ਼ੀ ਹੋਈ। ਈਡੀ ਨੇ ਹਾਲ ਹੀ ਵਿੱਚ ਦਿੱਲੀ ਵਕਫ਼ ਬੋਰਡ ਵਿੱਚ ਨਿਯੁਕਤੀਆਂ ਵਿੱਚ ਕਥਿਤ ਬੇਨਿਯਮੀਆਂ ਅਤੇ ਇਸ ਦੀਆਂ ਜਾਇਦਾਦਾਂ ਨੂੰ ਲੀਜ਼ ’ਤੇ ਦੇਣ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਨਾ ਹੋਣ ਅਤੇ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਗੋਲੀਬਾਰੀ ਤੋਂ ਬਾਅਦ ਅਤਿਵਾਦੀਆਂ ਨੂੰ ਖਦੇੜਨ ਦਾ ਅਪਰੇਸ਼ਨ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਸ਼ੁੱਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਸੋਪੋਰ ਇਲਾਕੇ ’ਚ ਮੁੜ ਤੋਂ ਗੋਲੀਬਾਰੀ ਹੋਈ। ਇਸ ਦੌਰਾਨ ਦੋ ਅਤਿਵਾਦੀ ਮਾਰੇ ਗਏ ਤੇ ਦੋ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਮੁਕਾਬਲਾ ਬੀਤੇ ਦਿਨ ਸ਼ੁਰੂ ਹੋਇਆ ਸੀ। ਮੁਕਾਬਲੇ ਵਾਲੀ ਥਾਂ ਦੇ ਨੇੜੇ ਫਾਰੂਕ ਅਹਿਮਦ ਨਾਂ ਦਾ ਨਾਗਰਿਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ’ਚ ਵਾਧੂ ਬਲ ਭੇਜੇ ਗਏ ਹਨ।

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਕਰਨਾਟਕ ਦੇ ਬੀਜਾਪੁਰ ’ਚ ਚੋਣ ਰੈਲੀ ਦੌਰਾਨ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ਦੌਰਾਨ ਬਹੁਤ ਘਬਰਾਏ ਹੋਏ ਰਹਿੰਦੇ ਹਨ। ਸ਼ਾਇਦ ਕੁਝ ਦਿਨਾਂ ਵਿਚ ਉਹ ਸਟੇਜ ’ਤੇ ਹੰਝੂ ਵਹਾਉਣ ਲੱਗ ਜਾਣ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਗਰੀਬਾਂ ਤੋਂ ਸਿਰਫ਼ ਪੈਸਾ ਹੀ ਖੋਹਿਆ ਹੈ। ਉਸ ਨੇ ਸਿਰਫ 20-25 ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਇਨ੍ਹਾਂ ਅਰਬਪਤੀਆਂ ਕੋਲ 70 ਕਰੋੜ ਭਾਰਤੀਆਂ ਜਿੰਨੀ ਦੌਲਤ ਹੈ। ਭਾਰਤ ਵਿੱਚ 1% ਲੋਕ ਅਜਿਹੇ ਹਨ ਜੋ 40% ਦੌਲਤ ਨੂੰ ਕੰਟਰੋਲ ਕਰਦੇ ਹਨ।

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਇਥੋਂ ਦੀ ਅਦਾਲਤ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਮਨੀ ਲਾਂਡਰਿੰਗ ਮਾਮਲੇ ’ਚ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ ਹੈ। ਪਿਛਲੇ ਹਫ਼ਤੇ ਸਿਸੋਦੀਆ ਨੇ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਲਈ ਪ੍ਰਚਾਰ ਕਰਨ ਲਈ ਆਪਣੀ ਅੰਤਰਿਮ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਸੀ।

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਮੈਸਜਿੰਗ ਸੇਵਾ ਪਲੇਟਫਾਰਮ ਵਟਸਐਪ ਨੇ ਵੀਰਵਾਰ ਨੂੰ ਦਿੱਲੀ ਹਾਈਕੋਰਟ ’ਚ ਕਿਹਾ ਕਿ ਜੇ ਉਸ ਨੂੰ ਸੁਨੇਹਿਆਂ ਦੀ ਗੁੱਪਤ ਭਾਸ਼ਾ ਤੋੜਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਭਾਰਤ ’ਚ ਇਹ ਕੰਮ ਬੰਦ ਕਰ ਦੇਵੇਗਾ। ਕਾਰਜਕਾਰੀ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਅੱਗੇ ਵੱਟਸਐਪ ਅਤੇ ਫੇਸਬੂਕ ਨੂੰ ਸੋਧ ਕੀਤੇ ਆਈਟੀ ਨਿਯਮਾਂ ਨੂੰ ਚੁਣੋਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਗਈ। 

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੇ ਮਾਧਿਅਮ ਨਾਲ ਪਾਏ ਗਏ ਵੋਟ ਦਾ ‘ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰੇਲ’ (ਵੀਵੀਪੀਏਟੀ) ਨਾਲ ਮਿਲਾਨ ਕਰਵਾਉਣ ਦੀ ਅਪੀਲ ਵਾਲੀਆਂ ਸਾਰੀਆਂ ਪਟੀਸ਼ਨਾਂ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀਆਂ ਅਤੇ ਕਿਹਾ ਕਿ ਸਿਸਟਮ ਦੇ ਕਿਸੇ ਵੀ ਪਹਿਲੂ ’ਤੇ ‘ਅੱਖ ਬੰਦ ਕਰ ਕੇ ਭਰੋਸਾ ਕਰਨਾ’ ਬਿਨਾਂ ਕਾਰਨ ਸ਼ੱਕ ਪੈਦਾ ਕਰ ਸਕਦਾ ਹੈ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਂਕਰ ਦੱਤਾ ਦੀ ਬੈਂਚ ਨੇ ਮਾਮਲੇ ’ਚ ਸਹਿਮਤੀ ਵਾਲੇ 2 ਫ਼ੈਸਲੇ ਸੁਣਾਏ ਅਤੇ ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ, ਜਿਨ੍ਹਾਂ ’ਚ ਮੁੜ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਮੁੜ ਅਪਣਾਉਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਵੀ ਸ਼ਾਮਲ ਹੈ।

ਦੂਜੇ ਗੇੜ ’ਚ 88 ਸੀਟਾਂ ’ਤੇ 61 ਫੀਸਦੀ ਵੋਟਾਂ ਪਈਆਂ

ਦੂਜੇ ਗੇੜ ’ਚ 88 ਸੀਟਾਂ ’ਤੇ 61 ਫੀਸਦੀ ਵੋਟਾਂ ਪਈਆਂ

18ਵੀਂ ਲੋਕ ਸਭਾ ਦੀਆਂ ਚੋਣਾਂ ਦੇ ਦੂਜੇ ਪੜਾਅ ’ਚ ਸ਼ੁੱਕਰਵਾਰ ਨੂੰ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਵੋਟਿੰਗ ਹੋਈ। ਖ਼ਬਰ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ 61ਫੀਸਦੀ ਵੋਟਾਂ ਪਈਆਂ। ਖ਼ਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਪ੍ਰਾਪਤ ਹੋਈ। ਸਭ ਤੋਂ ਵੱਧ ਮਤਦਾਨ ਤ੍ਰਿਪੁਰਾ ’ਚ 78.53% ਰਿਹਾ ਤੇ ਸਭ ਤੋਂ ਘੱਟ ਮਤਦਾਨ ਮਹਾਰਾਸ਼ਟਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 53% ਰਿਹਾ।

ਆਰਬੀਆਈ ਡਿਜੀਟਲ ਉਧਾਰ ਵਿੱਚ ਡਿਫਾਲਟ ਨੁਕਸਾਨ ਦੀ ਗਰੰਟੀ 'ਤੇ ਅਕਸਰ ਪੁੱਛੇ ਜਾਂਦੇ ਸਵਾਲ ਜਾਰੀ ਕਰਦਾ

ਆਰਬੀਆਈ ਡਿਜੀਟਲ ਉਧਾਰ ਵਿੱਚ ਡਿਫਾਲਟ ਨੁਕਸਾਨ ਦੀ ਗਰੰਟੀ 'ਤੇ ਅਕਸਰ ਪੁੱਛੇ ਜਾਂਦੇ ਸਵਾਲ ਜਾਰੀ ਕਰਦਾ

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਨਿਫਟੀ ਨੇ ਪੰਜ ਦਿਨਾਂ ਦੀ ਤੇਜ਼ੀ ਨੂੰ ਰੋਕਿਆ

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਨਿਫਟੀ ਨੇ ਪੰਜ ਦਿਨਾਂ ਦੀ ਤੇਜ਼ੀ ਨੂੰ ਰੋਕਿਆ

ਭਾਰਤ ਅਤੇ ਦੱਖਣੀ ਕੋਰੀਆ ਨੇ ਸਿਓਲ ਵਿੱਚ ਨਿਸ਼ਸਤਰੀਕਰਨ ਅਤੇ ਗੈਰ-ਪ੍ਰਸਾਰ ਬਾਰੇ ਸਲਾਹ ਮਸ਼ਵਰਾ ਕੀਤਾ

ਭਾਰਤ ਅਤੇ ਦੱਖਣੀ ਕੋਰੀਆ ਨੇ ਸਿਓਲ ਵਿੱਚ ਨਿਸ਼ਸਤਰੀਕਰਨ ਅਤੇ ਗੈਰ-ਪ੍ਰਸਾਰ ਬਾਰੇ ਸਲਾਹ ਮਸ਼ਵਰਾ ਕੀਤਾ

ਤ੍ਰਿਪੁਰਾ 'ਚ ਵੋਟਿੰਗ ਦੌਰਾਨ ਮੱਖੀਆਂ ਦੇ ਹਮਲੇ 'ਚ ਕਰੀਬ 15 ਵੋਟਰ ਜ਼ਖਮੀ

ਤ੍ਰਿਪੁਰਾ 'ਚ ਵੋਟਿੰਗ ਦੌਰਾਨ ਮੱਖੀਆਂ ਦੇ ਹਮਲੇ 'ਚ ਕਰੀਬ 15 ਵੋਟਰ ਜ਼ਖਮੀ

ਬੋਇੰਗ ਦਾ ਸਟਾਰਲਾਈਨਰ 6 ਮਈ ਨੂੰ ਨਾਸਾ ਦੇ ਬੁਚ ਵਿਲਮੋਰ ਅਤੇ ਸਨੀ ਵਿਲੀਅਮਜ਼ ਨੂੰ ਉਡਾਣ ਭਰਨ ਲਈ ਟਰੈਕ 'ਤੇ

ਬੋਇੰਗ ਦਾ ਸਟਾਰਲਾਈਨਰ 6 ਮਈ ਨੂੰ ਨਾਸਾ ਦੇ ਬੁਚ ਵਿਲਮੋਰ ਅਤੇ ਸਨੀ ਵਿਲੀਅਮਜ਼ ਨੂੰ ਉਡਾਣ ਭਰਨ ਲਈ ਟਰੈਕ 'ਤੇ

ਬਜਾਜ ਫਾਈਨਾਂਸ, ਬਜਾਜ ਫਿਨਸਰਵ ਨੇ ਸੈਂਸੈਕਸ ਨੂੰ ਹੇਠਾਂ ਖਿੱਚਿਆ

ਬਜਾਜ ਫਾਈਨਾਂਸ, ਬਜਾਜ ਫਿਨਸਰਵ ਨੇ ਸੈਂਸੈਕਸ ਨੂੰ ਹੇਠਾਂ ਖਿੱਚਿਆ

ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਫ਼ਿਲਮ ਅਦਾਕਾਰਾ ਤਮੰਨਾ ਭਾਟੀਆ ਤਲਬ

ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਫ਼ਿਲਮ ਅਦਾਕਾਰਾ ਤਮੰਨਾ ਭਾਟੀਆ ਤਲਬ

ਜੈਸਲਮੇਰ ’ਚ ਭਾਰਤੀ ਹਵਾਈ ਫ਼ੌਜ ਦਾ ਮਾਨਵ-ਰਹਿਤ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਜੈਸਲਮੇਰ ’ਚ ਭਾਰਤੀ ਹਵਾਈ ਫ਼ੌਜ ਦਾ ਮਾਨਵ-ਰਹਿਤ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਸੰਦੇਸ਼ਖਾਲੀ ਮਾਮਲੇ ’ਚ ਸੀਬੀਆਈ ਨੇ ਦਰਜ ਕੀਤੀ ਪਹਿਲੀ ਐਫ਼ਆਈਆਰ

ਸੰਦੇਸ਼ਖਾਲੀ ਮਾਮਲੇ ’ਚ ਸੀਬੀਆਈ ਨੇ ਦਰਜ ਕੀਤੀ ਪਹਿਲੀ ਐਫ਼ਆਈਆਰ

ਲੋਕ ਸਭਾ ਚੋਣਾਂ-2024 : ਦੂਜੇ ਗੇੜ ਦੀਆਂ 88 ਸੀਟਾਂ ’ਤੇ ਵੋਟਾਂ ਅੱਜ

ਲੋਕ ਸਭਾ ਚੋਣਾਂ-2024 : ਦੂਜੇ ਗੇੜ ਦੀਆਂ 88 ਸੀਟਾਂ ’ਤੇ ਵੋਟਾਂ ਅੱਜ

RBI ਦੀ ਪਾਬੰਦੀ ਤੋਂ ਬਾਅਦ ਕੋਟਕ ਬੈਂਕ ਡੈਮੇਜ-ਕੰਟਰੋਲ ਮੋਡ ਵਿੱਚ ਚਲਾ ਗਿਆ

RBI ਦੀ ਪਾਬੰਦੀ ਤੋਂ ਬਾਅਦ ਕੋਟਕ ਬੈਂਕ ਡੈਮੇਜ-ਕੰਟਰੋਲ ਮੋਡ ਵਿੱਚ ਚਲਾ ਗਿਆ

FII ਨੇ ਪਿਛਲੇ ਸੱਤ ਦਿਨਾਂ ਵਿੱਚ 25,853 ਕਰੋੜ ਰੁਪਏ ਦੀ ਇਕਵਿਟੀ ਵੇਚੀ

FII ਨੇ ਪਿਛਲੇ ਸੱਤ ਦਿਨਾਂ ਵਿੱਚ 25,853 ਕਰੋੜ ਰੁਪਏ ਦੀ ਇਕਵਿਟੀ ਵੇਚੀ

RBI ਦੇ ਕਰੈਕਡਾਊਨ ਕਾਰਨ ਕੋਟਕ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਆਈ

RBI ਦੇ ਕਰੈਕਡਾਊਨ ਕਾਰਨ ਕੋਟਕ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਆਈ

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

Back Page 1