Sunday, April 28, 2024  

ਚੰਡੀਗੜ੍ਹ

ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

March 28, 2024

ਚੰਡੀਗੜ੍ਹ, 28 ਮਾਰਚ (ਬਿਊਰੋ ) : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਬਲਬੇੜਾ, ਜ਼ਿਲ੍ਹਾ ਪਟਿਆਲਾ ਵਿਖੇ ਤਕਨੀਕੀ ਸਹਾਇਕ ਲਾਈਨ ਮੈਨ (ਏਐਲਐਮ) ਵਜੋਂ ਤਾਇਨਾਤ ਚਰਨਜੀਤ ਸਿੰਘ, ਜੋ ਬਤੌਰ ਖ਼ਪਤਕਾਰ ਕਲਰਕ ਵਜੋਂ ਕੰਮ ਕਰ ਰਿਹਾ ਹੈ, ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਉਕਤ ਮੁਲਜ਼ਮ ਬਿਲਾਸਪੁਰ ਡੇਰੇ, ਬਾਜ਼ੀਗਰ ਬਸਤੀ, ਪਟਿਆਲਾ ਵਿਖੇ ਰਹਿ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਹਰਿੰਦਰ ਸਿੰਘ ਵਾਸੀ ਪਿੰਡ ਦੁਲਬਾ, ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸਦੇ ਦਾਦੇ ਦੀ ਮਲਕੀਅਤ ਵਾਲਾ ਟਿਊਬਵੈੱਲ ਬਿਜਲੀ ਕੁਨੈਕਸ਼ਨ ਉਸਦੇ ਨਾਮ ’ਤੇ ਤਬਦੀਲ ਕਰਨ ਬਦਲੇ ਉਕਤ ਮੁਲਜ਼ਮ ਨੇ ਉਸ ਕੋਲੋਂ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕਿ ਉਕਤ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਬੱਦਲਬਾਈ ਤੇ ਮੀਂਹ ਦੀ ਪੇਸ਼ੀਨਗੋਈ

ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਬੱਦਲਬਾਈ ਤੇ ਮੀਂਹ ਦੀ ਪੇਸ਼ੀਨਗੋਈ

ਇਪਟਾ ਵੱਲੋਂ ‘ਸੱਭਿਆਚਾਰਕ ਪ੍ਰਦੂਸ਼ਣ’ ਬਾਰੇ ਕਰਵਾਈ ਕਨਵੈਨਸ਼ਨ 'ਚ ਕਾਂਗਰਸ

ਇਪਟਾ ਵੱਲੋਂ ‘ਸੱਭਿਆਚਾਰਕ ਪ੍ਰਦੂਸ਼ਣ’ ਬਾਰੇ ਕਰਵਾਈ ਕਨਵੈਨਸ਼ਨ 'ਚ ਕਾਂਗਰਸ

ਦੇਸ਼ ਦੇ ਸਿਹਤ ਢਾਂਚਾ ਵਿਸ਼ਵ ਪੱਧਰ ਦਾ ਹੋਇਆ : ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਦੇਸ਼ ਦੇ ਸਿਹਤ ਢਾਂਚਾ ਵਿਸ਼ਵ ਪੱਧਰ ਦਾ ਹੋਇਆ : ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਯੂਟੀ ਅਤੇ ਐਮਸੀ ਦੇ ਕਰਮਚਾਰੀ ਮਈ ਦਿਵਸ ਮਨਾ ਕੇ ਬਰਾਬਰ ਕੰਮ ਬਰਾਬਰ ਤਨਖਾਹ ਲਈ ਸੰਘਰਸ਼ ਕਰਨ ਦਾ ਪ੍ਰਣ ਕਰਨਗੇ

ਯੂਟੀ ਅਤੇ ਐਮਸੀ ਦੇ ਕਰਮਚਾਰੀ ਮਈ ਦਿਵਸ ਮਨਾ ਕੇ ਬਰਾਬਰ ਕੰਮ ਬਰਾਬਰ ਤਨਖਾਹ ਲਈ ਸੰਘਰਸ਼ ਕਰਨ ਦਾ ਪ੍ਰਣ ਕਰਨਗੇ

ਚੰਡੀਗੜ੍ਹ: ਪਾਰਕਿੰਗ ਫੀਸ ਹੋਵੇਗੀ ਆਨਲਾਈਨ, ਆਰ ਕੋਡ ਸਕੈਨ ਰਾਹੀਂ ਭੁਗਤਾਨ, 1 ਮਈ ਤੋਂ ਹੋਵੇਗਾ 73 ਥਾਵਾਂ 'ਤੇ ਸਹੂਲਤ ਲਾਗੂ 

ਚੰਡੀਗੜ੍ਹ: ਪਾਰਕਿੰਗ ਫੀਸ ਹੋਵੇਗੀ ਆਨਲਾਈਨ, ਆਰ ਕੋਡ ਸਕੈਨ ਰਾਹੀਂ ਭੁਗਤਾਨ, 1 ਮਈ ਤੋਂ ਹੋਵੇਗਾ 73 ਥਾਵਾਂ 'ਤੇ ਸਹੂਲਤ ਲਾਗੂ 

ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੋਣ ਜ਼ਾਬਤੇ ਦੌਰਾਨ 321.52 ਕਰੋੜ ਦੇ ਨਸ਼ੀਲੇ ਪਦਾਰਥ ਤੇ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਚੋਣ ਜ਼ਾਬਤੇ ਦੌਰਾਨ 321.52 ਕਰੋੜ ਦੇ ਨਸ਼ੀਲੇ ਪਦਾਰਥ ਤੇ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ

ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ

ਇਹ ਚੰਡੀਗੜ੍ਹ ਵਿੱਚ ਪੈਦਾ ਹੋਏ ਅਤੇ ਚਾਰ ਦਹਾਕਿਆਂ ਤੋਂ ਸਥਾਨਕ ਜੁੜਨ ਵਾਲੇ ਉਮੀਦਵਾਰ ਦਰਮਿਆਨ ਸਿਆਸੀ ਟਕਰਾਅ

ਇਹ ਚੰਡੀਗੜ੍ਹ ਵਿੱਚ ਪੈਦਾ ਹੋਏ ਅਤੇ ਚਾਰ ਦਹਾਕਿਆਂ ਤੋਂ ਸਥਾਨਕ ਜੁੜਨ ਵਾਲੇ ਉਮੀਦਵਾਰ ਦਰਮਿਆਨ ਸਿਆਸੀ ਟਕਰਾਅ

ਲੋਕ ਸਭਾ ਚੋਣਾਂ-2024 : ਕਾਂਗਰਸ ਨੇ ਪੰਜਾਬ ’ਚ 2 ਔਰਤ ਉਮੀਦਵਾਰਾਂ ਸਣੇ 7 ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ-2024 : ਕਾਂਗਰਸ ਨੇ ਪੰਜਾਬ ’ਚ 2 ਔਰਤ ਉਮੀਦਵਾਰਾਂ ਸਣੇ 7 ਉਮੀਦਵਾਰ ਐਲਾਨੇ