ਚੰਡੀਗੜ੍ਹ, 30 ਮਾਰਚ:
ਚੰਡੀਗੜ੍ਹ 'ਚ ਹਰਿਆਣਾ ਨੰਬਰ ਵਾਲੀ ਕਾਰ 'ਚੋਂ 35 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਥਾਣਾ 36 ਦੀ ਪੁਲੀਸ ਨੇ ਗੇਟ ’ਤੇ ਚੈਕਿੰਗ ਦੌਰਾਨ ਇਹ ਨਕਦੀ ਬਰਾਮਦ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਨਕਦੀ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ। ਕਾਰ ਵਿੱਚ ਡਰਾਈਵਰ ਸਮੇਤ ਦੋ ਵਿਅਕਤੀ ਸਵਾਰ ਸਨ। ਦੋਵਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪੁਲੀਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਮਾਮਲੇ ਬਾਰੇ ਆਮਦਨ ਕਰ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਇਸ ਨਗਦੀ ਨੂੰ ਚੋਣਾਂ ਵਿਚ ਸਿਆਸੀ ਤੌਰ 'ਤੇ ਵਰਤਿਆ ਜਾਣਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੋਣ ਪ੍ਰਚਾਰ ਦੌਰਾਨ ਕਾਰ 'ਚ ਇੰਨੀ ਨਕਦੀ ਕਿੱਥੋਂ ਅਤੇ ਕਿਵੇਂ ਲਿਆਂਦੀ ਗਈ।