ਕੋਈ ਸ਼ਰਾਬ ਘੁਟਾਲਾ ਨਹੀਂ ਹੈ, ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਤੋਂ ਦੂਰ ਰੱਖਣ ਲਈ ਭਾਜਪਾ ਦੇ ਦਫਤਰ ਤੋਂ ਈਡੀ ਦੀ ਸਕ੍ਰਿਪਟ ਲਿਖੀ ਗਈ ਹੈ: ਆਪ
ਈਡੀ ਅੱਜ ਤੱਕ ਕੇਸ ਵਿੱਚ ਇੱਕ ਵੀ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ ਹੈ- ਕੰਗ
ਇਸ ਕੇਸ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੁੱਖ ਗਵਾਹ ਬਣਾਏ ਗਏ ਮਗੁੰਟਾ ਸ਼੍ਰੀਨਿਵਾਸਲੂ ਰੈਡੀ ਅਤੇ ਸਰਥ ਚੰਦ ਰੈਡੀ ਨੂੰ ਭਾਜਪਾ ਨੇ ਉਨ੍ਹਾਂ ਦੇ ਝੂਠੇ ਬਿਆਨਾਂ ਦਾ ਇਨਾਮ ਦਿੱਤਾ, ਇੱਕ ਨੂੰ ਜ਼ਮਾਨਤ ਮਿਲ ਗਈ ਅਤੇ ਦੂਜੇ ਨੂੰ ਲੋਕ ਸਭਾ ਚੋਣਾਂ ਲਈ ਐਨਡੀਏ ਦੀ ਟਿਕਟ: ਕੰਗ
ਚੰਡੀਗੜ੍ਹ, 1 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਜ਼ੁਬਾਨੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਕੋਈ ਸ਼ਰਾਬ ਘੁਟਾਲਾ ਨਹੀਂ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਲਿਖੀ ਗਈ ਇਹ ਸਾਰੀ ਝੂਠੀ ਸਕਰਿਪਟ ਇਕ ਵਾਰ ਫਿਰ ਬੇਨਕਾਬ ਹੋ ਗਈ ਹੈ। ਕਿਉਂਕਿ ਈਡੀ ਅੱਜ ਅਦਾਲਤ ਵਿੱਚ ਕੋਈ ਸਬੂਤ ਪੇਸ਼ਨਹੀਂ ਕਰ ਸਕੀ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਈਡੀ ਦੇ 11 ਦਿਨਾਂ ਦੇ ਰਿਮਾਂਡ ਦੇ ਬਾਵਜੂਦ, ਈਡੀ ਅਜੇ ਵੀ ਉਹੀ ਬਿਆਨ ਦੇ ਰਿਹੀ ਹੈ ਜੋ ਉਨ੍ਹਾਂ ਨੇ ਵਿਜੇ ਨਾਇਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਿਹਾ ਸੀ। ਇੱਕ ਵੀ ਨਵਾਂ ਸਬੂਤ ਨਹੀਂ ਹੈ, ਜਿਵੇਂ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਭਾਜਪਾ ਦੁਆਰਾ ਇੱਕ ਉਦੇਸ਼ ਨਾਲ ਰਚੀ ਗਈ ਸਕਰਿਪਟ ਹੈ ਜੋ ਅਰਵਿੰਦ ਕੇਜਰੀਵਾਲ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਹਰ ਰੱਖਣ ਲਈ ਹੈ।
ਕੰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖਿਲਾਫ ਕੋਈ ਨਵਾਂ ਸਬੂਤ ਜਾਂ ਗਵਾਹ ਨਹੀਂ ਹੈ। 11 ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਕੇਜਰੀਵਾਲ ਨੂੰ ਮੁੜ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ, ਜਿਸ ਤੋਂ ਉਨ੍ਹਾਂ ਦਾ ਇਰਾਦਾ ਸਾਫ਼ ਹੋ ਜਾਂਦਾ ਹੈ। ਬਿਆਨ, ਜਿਸ ਦੇ ਆਧਾਰ 'ਤੇ ਰਿਮਾਂਡ ਦਿੱਤਾ ਗਿਆ ਸੀ, ਡੇਢ ਸਾਲ ਪਹਿਲਾਂ ਈਡੀ ਨੇ ਹੀ ਦਰਜ ਕੀਤਾ ਸੀ। ਇਹ ਸਪੱਸ਼ਟ ਤੌਰ 'ਤੇ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਬਾਹਰ ਰੱਖਣ ਦੀ ਭਾਜਪਾ ਦੀ ਸਾਜ਼ਿਸ਼ ਹੈ।
ਕੰਗ ਨੇ ਕਿਹਾ ਕਿ 11 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਡੇਢ ਸਾਲ ਪਹਿਲਾਂ ਦਰਜ ਕੀਤੇ ਗਏ ਮਨਘੜਤ ਕੇਸ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਸਾਊਥ ਲਾਬੀ ਦਾ ਜ਼ਿਕਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਸ਼ਰਾਬ ਘੁਟਾਲਾ ਹੋਇਆ ਹੈ ਅਤੇ ਦੱਖਣੀ ਲਾਬੀ ਤੋਂ ਕਮਿਸ਼ਨ ਮੰਗਿਆ ਗਿਆ ਹੈ। ਅਖੌਤੀ ਦੱਖਣ ਲਾਬੀ ਦਾ ਸੱਚ, ਜਿਸ ਦੇ ਆਧਾਰ 'ਤੇ ਭਾਜਪਾ ਅਰਵਿੰਦ ਕੇਜਰੀਵਾਲ 'ਤੇ ਲਗਾਤਾਰ ਝੂਠੇ ਕੇਸ ਦਰਜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਚੋਣਾਂ ਤੋਂ ਦੂਰ ਰੱਖ ਰਹੀ ਹੈ, ਉਹ ਇਹ ਹੈ ਕਿ ਪਹਿਲਾਂ ਗੋਆ ਦਾ ਸਰਥ ਚੰਦ ਰੈਡੀ ਹੈ, ਉਹ ਇਕ ਵਪਾਰੀ ਦਾ ਪੁੱਤਰ ਹੈ। 25000 ਕਰੋੜ ਰੁਪਏ ਦੀ ਦੱਖਣ ਦੀ ਫਰਮ, ਉਹ ਕੋਈ ਆਮ ਆਦਮੀ ਨਹੀਂ ਹੈ, ਉਸ ਨੂੰ ਈਡੀ ਨੇ ਨਵੰਬਰ 2022 ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਸਰਥ ਚੰਦਰ ਰੈਡੀ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਇਆ ਗਿਆ ਅਤੇ ਉਸ ਦੀ ਗ੍ਰਿਫਤਾਰੀ ਤੋਂ 10 ਦਿਨ ਬਾਅਦ ਭਾਜਪਾ ਨੇ ਇਸ ਸਰਥ ਚੰਦਰ ਰੈਡੀ ਤੋਂ ਚੋਣ ਬਾਂਡ ਰਾਹੀਂ 55 ਕਰੋੜ ਦਾ ਚੋਣ ਫੰਡ ਲਿਆ। ਇਹ ਸਭ ਰਿਕਾਰਡ 'ਤੇ ਹੈ।
ਕੰਗ ਨੇ ਅੱਗੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਚੋਣ ਬਾਂਡ ਦਾ ਡਾਟਾ ਜਨਤਕ ਕੀਤਾ ਜਾਂਦਾ ਹੈ। ਫਿਰ ਇਹ ਗੱਲ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਏ ਗਏ ਸਰਥ ਚੰਦਰ ਰੈੱਡੀ ਨੇ 10 ਲੱਖ ਰੁਪਏ ਦਿੱਤੇ। ਨਵੰਬਰ 2022 ਵਿੱਚ ਉਸਦੀ ਗਵਾਹੀ ਅਤੇ ਗ੍ਰਿਫਤਾਰੀ ਤੋਂ ਬਾਅਦ 10 ਦਿਨਾਂ ਦੇ ਅੰਦਰ ਭਾਜਪਾ ਨੂੰ 55 ਕਰੋੜ ਦਾ ਚੋਣ ਫੰਡ ਦਿੱਤਾ। ਅਪ੍ਰੈਲ 2023 ਵਿੱਚ ਉਸਦੇ ਬਿਆਨ ਨੂੰ ਲਗਭਗ 6 ਵਾਰ ਲਿਆ ਗਿਆ ਅਤੇ ਉਸਨੇ ਇਹਨਾਂ ਵਿੱਚੋਂ ਕਿਸੇ ਵੀ ਬਿਆਨ ਵਿੱਚ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਨਹੀਂ ਲੀਤਾ ਅਤੇ ਉਸਨੇ ਇਹ ਵੀ ਕਿਹਾ ਕਿ ਉਸ ਦਾ ਅਰਵਿੰਦ ਕੇਜਰੀਵਾਲ ਤੋਂ ਕੋਈ ਲੈਣਾਂ ਨਹੀਂ ਹੈ।
ਕੰਗ ਨੇ ਅੱਗੇ ਕਿਹਾ ਕਿ ਮਈ 2023 ਵਿੱਚ ਹਾਈਕੋਰਟ ਨੇ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਜਿਹੜਾ ਵਿਅਕਤੀ 25000 ਕਰੋੜ ਦਾ ਮਾਲਕ ਹੈ ਅਤੇ 6 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਹੈ ਅਤੇ ਭਾਜਪਾ ਨੂੰ 55 ਕਰੋੜ ਰੁਪਏ ਦਾ ਚੋਣ ਫੰਡ ਵੀ ਦੇ ਚੁੱਕਾ ਹੈ ਅਤੇ ਫਿਰ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਇੱਥੇ ਜ਼ਰੂਰ ਕੁਝ ਗਲਤ ਹੋਵੇਗਾ। ਕਰੀਬ 8 ਮਹੀਨਿਆਂ ਬਾਅਦ ਸਰਥ ਚੰਦਰ ਰੈਡੀ ਨੇ ਅਰਵਿੰਦ ਕੇਜਰੀਵਾਲ ਖਿਲਾਫ ਝੂਠਾ ਬਿਆਨ ਦਿੱਤਾ ਹੈ। ਭਾਜਪਾ ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਏ ਗਏ ਸਰਥ ਚੰਦਰ ਰੈਡੀ ਤੋਂ 55 ਕਰੋੜ ਅਤੇ 5 ਕਰੋੜ ਵੱਖਰੇ ਤੌਰ 'ਤੇ ਲੈਂਦੀ ਹੈ ਅਤੇ ਫਿਰ ਉਸਨੂੰ ਜ਼ਮਾਨਤ ਮਿਲ ਜਾਂਦੀ ਹੈ।
ਕੰਗ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਸ ਦੂਜੇ ਵਿਅਕਤੀ ਨੂੰ ਮੁੱਖ ਗਵਾਹ ਬਣਾਇਆ ਹੈ, ਉਹ ਮਗੁੰਟਾ ਸ਼੍ਰੀਨਿਵਾਸਲੁ ਰੈਡੀ (ਐੱਮ.ਐੱਸ.ਆਰ.) ਹੈ। ਉਹ ਦੱਖਣ ਦਾ ਬਹੁਤ ਵੱਡਾ ਕਾਰੋਬਾਰੀ ਵੀ ਹੈ। 2021 'ਚ ਉਸ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਹ ਚਾਰ ਵਾਰ ਸੰਸਦ ਮੈਂਬਰ ਰਿਹਾ ਹੈ। ਉਨ੍ਹਾਂ ਦੇ ਪੁੱਤਰ ਰਾਘਵ ਰੈਡੀ ਨੂੰ ਵੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਇਆ ਗਿਆ ਸੀ। ਇਹ ਵਿਅਕਤੀ ਈਡੀ ਦੇ ਸਾਹਮਣੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਿਆਨ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਐੱਮ.ਐੱਸ.ਆਰ ਨੂੰ ਐਨਡੀਏ ਵੱਲੋਂ ਲੋਕ ਸਭਾ ਦੀ ਟਿਕਟ ਮਿਲ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਰਥ ਚੰਦਰ ਰੈਡੀ ਅਤੇ ਐਮਐਸਆਰ, ਦੋਵਾਂ ਨੂੰ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਈਡੀ ਕੋਲ ਆਪਣੇ ਬਿਆਨ ਦਰਜ ਕਰਵਾਉਣ ਲਈ ਇਨਾਮ ਦਿੱਤਾ ਹੈ। ਸਾਡੇ ਨੇਤਾਵਾਂ ਆਤਿਸ਼ੀ, ਸੌਰਭ ਭਾਰਦਵਾਜ ਅਤੇ ਵਿਜੇ ਨਾਇਰ ਦੀ ਗੱਲਬਾਤ ਕੋਈ ਵੱਡੀ ਗੱਲ ਨਹੀਂ ਹੈ। ਵਿਜੇ ਨਾਇਰ ਪਾਰਟੀ ਲਈ ਕੰਮ ਕਰਦੇ ਸਨ, ਇਸ ਲਈ ਉਨ੍ਹਾਂ ਨੇ ਸਾਡੇ ਪਾਰਟੀ ਆਗੂਆਂ ਨਾਲ ਗੱਲ ਕੀਤੀ।
ਅੱਜ ਜਦੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਭਾਜਪਾ ਦੀ ਤਾਨਾਸ਼ਾਹੀ ਅਤੇ ਭਾਜਪਾ ਦੀ ਨਫਰਤ ਦੀ ਰਾਜਨੀਤੀ ਦੇ ਖਿਲਾਫ ਚੁਣੌਤੀ ਬਣ ਕੇ ਉਭਰੀ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਸੜਕਾਂ ਤੋਂ ਲੈ ਕੇ ਸੰਸਦ ਤੱਕ ਚੁਣੌਤੀ ਦੇ ਰਹੇ ਹਨ ਤਾਂ ਉਨ੍ਹਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪਿੱਛੇ ਕਰ ਦਿੱਤਾ ਜਾਵੇ। ਉਹ ਕਹਿ ਰਹੇ ਹਨ ਕਿ ਕਰੋੜਾਂ ਦਾ ਘਪਲਾ ਹੋਇਆ ਹੈ। ਉਨ੍ਹਾਂ ਨੇ ਸਤੇਂਦਰ ਜੈਨ, ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਹੁਣ ਸਾਡੇ ਰਾਸ਼ਟਰੀ ਕਨਵੀਨਰ ਨੂੰ ਗ੍ਰਿਫਤਾਰ ਕੀਤਾ, ਪਰ ਉਨ੍ਹਾਂ ਨੂੰ ਇੱਕ ਰੁਪਿਆ ਨਹੀਂ ਮਿਲਿਆ। 2 ਸਾਲ ਹੋ ਗਏ ਹਨ, ਭਾਜਪਾ ਦੀ ਈਡੀ, ਸੀਬੀਆਈ ਨੇ 500 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਹਨ, ਉਨ੍ਹਾਂ ਨੂੰ ਇੱਕ ਵੀ ਸਬੂਤ ਜਾਂ ਕੋਈ ਪੈਸਾ ਨਹੀਂ ਮਿਲਿਆ।
'ਆਪ' ਆਗੂ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਦਾ ਇੱਕੋ ਇੱਕ ਉਦੇਸ਼ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਬਾਹਰ ਰੱਖਿਆ ਜਾਵੇ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਾਡੀਆਂ ਸਰਕਾਰਾਂ ਨੂੰ ਡੇਗਿਆ ਜਾਵੇ। ਉਹ ਲੋਕਤੰਤਰ ਨੂੰ ਇੰਨੀ ਨਫ਼ਰਤ ਕਰਦੇ ਹਨ ਕਿ ਉਹ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਕੰਗ ਨੇ ਕਿਹਾ ਕਿ ਭਾਜਪਾ 2024 'ਚ ਸੱਤਾ 'ਚ ਨਹੀਂ ਆਉਣ ਵਾਲੀ ਹੈ।
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਭਾਜਪਾ ਦੀ ਇਸ ਤਾਨਾਸ਼ਾਹੀ ਅਤੇ ਨਫਰਤ ਫੈਲਾਉਣ ਵਾਲੀ ਸਰਕਾਰ ਨੂੰ ਜਿਸ ਤਰ੍ਹਾਂ ਲੋਕਾਂ ਨੇ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਲਿਆ ਹੈ, ਉਸ ਦੇ ਖਿਲਾਫ ਈਂਡੀਆ ਗਠਜੋੜ ਅਤੇ ਆਮ ਆਦਮੀ ਪਾਰਟੀ ਨੇ ਕੱਲ੍ਹ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਦੀ ਅਗਵਾਈ ਕੀਤੀ। ਚੰਡੀਗੜ੍ਹ ਵਿਚ ਭਾਜਪਾ ਦਾ ਲੋਕਤੰਤਰ ਦਾ ਕਤਲ ਕਰਦਿਆਂ ਲੋਕਾਂ ਨੇ ਦੇਖਿਆ, ਕਿਸ ਤਰ੍ਹਾਂ ਉਹ ਵਿਧਾਇਕਾਂ ਨੂੰ ਖਰੀਦਦੇ ਹਨ ਜਿੱਥੇ ਉਹ ਸਰਕਾਰ ਬਣਾਉਣ ਵਿਚ ਅਸਫਲ ਰਹਿੰਦੇ ਹਨ। ਪੰਜਾਬ ਅਤੇ ਸਾਡੇ ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੋਕ ਇਸ ਵਾਰ ਭਾਜਪਾ ਦੇ ਖਿਲਾਫ ਵੋਟ ਪਾਉਣਗੇ।