ਆਧੁਨਿਕ ਸਹੂਲਤਾਂ ਨਾ ਹੋਣ ਕਾਰਨ ਪ੍ਰਾਈਵੇਟ ਲੈਬਾਰਟਰੀ ਵਾਲੇ ਚਲਾ ਰਹੇ ਨੇ ਆਪਣੀਆਂ ਚੰਮ ਦੀਆਂ।
ਗੁਪਤ ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਜਿਆਦਾਤਰ ਪ੍ਰਾਈਵੇਟ ਲੈਬਾਰਟਰੀਆਂ ਸਿਵਲ ਹਸਪਤਾਲ ਵਿੱਚ ਲੱਗੇ ਹੋਏ ਮੁਲਾਜ਼ਮਾਂ ਦੀਆਂ ਹਨ।
ਐਮਰਜੈਂਸੀ ਵਾਰਡ ਘੱਟ ਤੇ ਰੈਫਰ ਕੇਦਰ ਜਿਆਦਾ ਕਿਹਾ ਜਾਵੇ ਤਾ ਕੋਈ ਅਤਿਕਥਨੀ ਨਹੀ ਹੋਏਗੀ।
ਨਾ ਪੀਣ ਵਾਲੇ ਪਾਣੀ ਦਾ ਕੋਈ ਉਚਿੱਤ ਪ੍ਰਬੰਧ, ਬਾਥਰੂਮ ਦੀ ਹਾਲਤ ਵੀ ਬਹੁਤ ਮਾੜੀ।
ਫਿਰੋਜ਼ਪੁਰ 4 ਅਪ੍ਰੈਲ (ਅਸ਼ੋਕ ਭਾਰਦਵਾਜ) : ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇਣ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਗਏ ਸਨ ਪਰ ਅਸਲੀਅਤ ਚ ਕੁੱਝ ਵੀ ਅਜਿਹਾ ਨਹੀ ਨਜਰ ਆ ਰਿਹਾ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜੋ ਕਿ ਆਪਣੀਆਂ ਨਕਾਮੀਆ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਛਾਇਆ ਰਹਿੰਦਾ ਹੈ ਆਏ ਦਿਨ ਇਥੇ ਕੋਈ ਨਾ ਕੋਈ ਨਾਕਾਮੀ ਦੇਖਣ ਨੂੰ ਆਮ ਮਿਲਦੀ ਹੈ ਪਰ ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐਮਰਜੈਂਸੀ ਵਾਰਡ ਦੀ ਜੋ ਕਿ ਆਧੁਨਿਕ ਸਹੂਲਤਾਂ ਤੋ ਸੱਖਣੀ ਚੱਲ ਰਹੀ ਹੈ ਬੜੀ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਸਿਵਲ ਹਸਪਤਾਲ ਫਿਰੋਜ਼ਪੁਰ ਹਮੇਸ਼ਾ ਹੀ ਆਧੁਨਿਕ ਸਹੂਲਤਾਂ ਤੋ ਸੱਖਣਾ ਚੱਲ ਰਿਹਾ ਹੈ। ਐਮਰਜੈਂਸੀ ਵਾਰਡ ਜੋ ਕਿ ਹਰ ਆਧੁਨਿਕ ਸਹੂਲਤਾਂ ਨਾਲ ਲੈਸ ਹੁੰਦੀ ਹੈ ਤੇ ਐਮਰਜੈਂਸੀ ਕੇਸਾਂ ਲਈ ਸਾਰੀਆਂ ਹੀ ਸਹੂਲਤਾਂ ਇਸ ਵਾਰਡ ਚ ਹੋਣੀਆਂ ਜਰੂਰੀ ਹਨ ਪਰ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਐਮਰਜੈਂਸੀ ਵਾਰਡ ਨੂੰ ਜੇਕਰ ਇੱਕ ਡਿਸਪੈਂਸਰੀ ਦੇ ਨਾਮ ਦਿੱਤਾ ਜਾਵੇ ਤਾਂ ਇਸ ਚ ਕੋਈ ਅੱਤਕਥਨੀ ਨਹੀ ਹੋਵੇਗੀ। ਕਿਉਕਿ ਇਸ ਵਾਰਡ ਚ ਸਿਰਫ ਫਸਟ ਏਡ ਦੀ ਸਹੂਲਤ ਹੀ ਮੁਹੱਈਆ ਹੈ ਜਿਸ ਕਾਰਨ ਐਮਰਜੈਂਸੀ ਚ ਆਉਣ ਵਾਲੇ ਮਰੀਜਾਂ ਨੂੰ ਇਸ ਵਾਰਡ ਦੇ ਡਾਕਟਰਾਂ ਵਲੋ ਸਿਰਫ ਰੈਫਰ ਹੀ ਕੀਤਾ ਜਾਂਦਾ ਹੈ ਹੋਰ ਕੁੱਝ ਵੀ ਨਹੀ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਐਮਰਜੈਂਸੀ ਵਾਰਡ ਈ ਸੀ ਜੀ ਤੱਕ ਵੀ ਨਹੀ ਹੁੰਦੀ ਹੋਰ ਤਾਂ ਹੋਣਾ ਕੀ ਹੈ ਐਮਰਜੈਂਸੀ ਚ ਆਏ ਹੋਏ ਮਰੀਜਾਂ ਦੇ ਟੈਸਟਾਂ ਲਈ ਬਾਹਰ ਦੀਆਂ ਪ੍ਰਾਈਵੇਟ ਲੈਬਾਂ ਵਾਲੇ ਐਮਰਜੈਂਸੀ ਮਰੀਜਾਂ ਦੇ ਟੈਸਟਾਂ ਦੀ ਸੈਪਲਿੰਗ ਕਰਕੇ ਆਪਣੀਆਂ ਜੇਬਾਂ ਗਰਮ ਕਰਨ ਵਿੱਚ ਜੁੱਟੇ ਹੋਏ ਹਨ ਤੇ ਸਿਹਤ ਵਿਭਾਗ ਅਮਲਾ ਸੋ ਰਿਹਾ ਹੈ ਕੁੰਭਕਰਨੀ। ਗੁਪਤ ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਜਿਆਦਾਤਰ ਪ੍ਰਾਈਵੇਟ ਲੈਬਾਰਟਰੀਆਂ ਸਿਵਲ ਹਸਪਤਾਲ ਵਿੱਚ ਲੱਗੇ ਹੋਏ ਮੁਲਾਜ਼ਮਾਂ ਦੀਆਂ ਹਨ ਜਿਸ ਕਾਰਨ ਇਹ ਮੁਲਾਜਮਾਂ ਦੋਨਾਂ ਹੱਥਾਂ ਨਾਲ ਮਰੀਜਾਂ ਦੀ ਲੁੱਟ ਕਰ ਰਹੇ ਹਨ ਤੇ ਸ਼ਾਇਦ ਤਾਂ ਹੀ ਸਿਹਤ ਵਿਭਾਗ ਦਾ ਅਮਲਾ ਇਸ ਮਸਲੇ ਤੇ ਬੇਬਸ ਹੈ। ਸੋ ਫਿਰੋਜ਼ਪੁਰ ਵਾਸੀਆਂ ਦੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਬੇਨਤੀ ਹੈ ਕਿ ਐਨਾ ਵੱਡਾ ਜਿਲੇ ਦਾ ਹਸਪਤਾਲ ਚ ਸਿਰਫ ਡਿਸਪੈਂਸਰੀ ਵਾਲੀਆਂ ਸਹੂਲਤਾਂ ਨਾ ਦੇ ਕੇ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਇਥੇ ਆਉਣ ਵਾਲੇ ਹਰ ਮਰੀਜ ਨੂੰ ਰੈਫਰ ਕਰਨ ਦੀ ਬਜਾਏ ਇਥੇ ਹੀ ਉਸਦਾ ਇਲਾਜ ਕੀਤਾ ਜਾਵੇ।