ਸਿਹਤ

ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੌਸ਼ਟਿਕ ਖੁਰਾਕ ਵੀ ਅਤੀ ਜਰੂਰੀ : ਡਾ.ਦਵਿੰਦਰਜੀਤ ਕੌਰ

April 10, 2024

ਸ੍ਰੀ ਫ਼ਤਹਿਗੜ੍ਹ ਸਾਹਿਬ/10 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਸਿਹਤ ਵਿਭਾਗ ਵੱਲੋਂ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰੀਤਵ ਅਭਿਆਨ ਮਨਾਇਆ ਜਾਂਦਾ ਹੈ ਜਿਸ ਤਹਿਤ ਜਿਲੇ ਅੰਦਰਲੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕ ਅਪ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ ।ਇਨਾ ਕੈਂਪਾਂ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਅਤੇ ਔਰਤ ਰੋਗਾਂ ਦੇ ਮਾਹਰ ਡਾਕਟਰਾਂ , ਮੈਡੀਕਲ ਸਪੈਸ਼ਲਿਸਟ ਡਾਕਟਰਾਂ ਅਤੇ ਸਹਿਯੋਗੀ ਸਟਾਫ ਵੱਲੋਂ ਏਐਨਸੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ । ਉਪਰੋਕਤ ਜਾਣਕਾਰੀ ਜਿਲਾ ਹਸਪਤਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਹਾਈ ਰਿਸਕ ਗਰਭਵਤੀ ਔਰਤਾਂ ਤੱਕ ਪਹੁੰਚ ਕਰਨਾ ਹੈ ਜਿਸ ਰਾਹੀਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾਂ ਲਈ ਇਲਾਜ ਸੁਵਿਧਾਵਾਂ ਤੇ ਉਚਿਤ ਜਨਮ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਜਣੇਪੇ ਉਪਰੰਤ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਤੇ ਸੇਵਾਵਾਂ ਬਾਰੇ ਵੀ ਉਹਨਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲਾ ਹਸਪਤਾਲ ਦੇ ਮੁਖੀ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਘਰ ਬੈਠੇ ਹੀ ਈ-ਸਜੀਵਨੀ ਓਪੀਡੀ ਰਾਹੀਂ ਵੀ ਮਾਹਰ ਡਾਕਟਰਾਂ ਦੀ ਸਲਾਹ ਲੈ ਸਕਦੀਆਂ ਹਨ । ਇਸ ਮੌਕੇ ਤੇ ਔਰਤ ਰੋਗਾਂ ਦੇ ਮਾਹਰ ਡਾ.ਅਨੂਵੀਰ ਕੌਰ , ਡੀਪੀਐਮ ਡਾ. ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਕੌਂਸਲਰ ਬਲਜੀਤ ਸਿੰਘ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ

ਦਿਲ ਦੀ ਅਸਫਲਤਾ ਵਾਲੇ ਮਰੀਜ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਿਆ ਹੈ, ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ: ਅਧਿਐਨ

ਕੇਰਲ ਵਿੱਚ ਇੱਕ ਮੌਤ ਤੋਂ ਬਾਅਦ, ਤਾਮਿਲਨਾਡੂ ਨੇ ਵੈਸਟ ਨੀਲ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੋਇੰਬਟੂਰ ਵਿੱਚ 12 ਬਲਾਕਾਂ ਵਿੱਚ ਮੋਬਾਈਲ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ

ਕੇਰਲ ਵਿੱਚ ਇੱਕ ਮੌਤ ਤੋਂ ਬਾਅਦ, ਤਾਮਿਲਨਾਡੂ ਨੇ ਵੈਸਟ ਨੀਲ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੋਇੰਬਟੂਰ ਵਿੱਚ 12 ਬਲਾਕਾਂ ਵਿੱਚ ਮੋਬਾਈਲ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ

ਗਲੋਬਲ ਡੇਂਗੂ ਰੁਝਾਨਾਂ ਦੀ ਭਵਿੱਖਬਾਣੀ ਕਰਨ ਲਈ ਵਰਤੀਆਂ ਜਾਂਦੀਆਂ ਸਮੁੰਦਰੀ ਸਤਹ ਦੇ ਤਾਪਮਾਨ ਦੀਆਂ ਵਿਗਾੜਾਂ: ਅਧਿਐਨ

ਗਲੋਬਲ ਡੇਂਗੂ ਰੁਝਾਨਾਂ ਦੀ ਭਵਿੱਖਬਾਣੀ ਕਰਨ ਲਈ ਵਰਤੀਆਂ ਜਾਂਦੀਆਂ ਸਮੁੰਦਰੀ ਸਤਹ ਦੇ ਤਾਪਮਾਨ ਦੀਆਂ ਵਿਗਾੜਾਂ: ਅਧਿਐਨ

ਅਧਿਐਨ ਦਰਸਾਉਂਦਾ ਹੈ ਕਿ ਟੀਬੀ ਲਈ ਰੋਕਥਾਮ ਵਾਲਾ ਇਲਾਜ ਕਿਸ ਨੂੰ ਲੈਣਾ ਚਾਹੀਦਾ

ਅਧਿਐਨ ਦਰਸਾਉਂਦਾ ਹੈ ਕਿ ਟੀਬੀ ਲਈ ਰੋਕਥਾਮ ਵਾਲਾ ਇਲਾਜ ਕਿਸ ਨੂੰ ਲੈਣਾ ਚਾਹੀਦਾ

ਆਸਟਰਾਜ਼ੇਨਿਕਾ ਨੇ ਦੁਨੀਆ ਭਰ ’ਚੋਂ ਕੋਵੀਸ਼ੀਲਡ ਟੀਕੇ ਵਾਪਸ ਮੰਗਵਾਏ

ਆਸਟਰਾਜ਼ੇਨਿਕਾ ਨੇ ਦੁਨੀਆ ਭਰ ’ਚੋਂ ਕੋਵੀਸ਼ੀਲਡ ਟੀਕੇ ਵਾਪਸ ਮੰਗਵਾਏ

"ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ

ਮਾਪਿਆਂ ਵਿੱਚ ਸੰਪੂਰਨ ਵਾਧਾ ਕਰਨ ਦਾ ਦਬਾਅ, ਬੱਚਿਆਂ ਵਿੱਚ ਚਿੰਤਾ: ਅਧਿਐਨ

ਮਾਪਿਆਂ ਵਿੱਚ ਸੰਪੂਰਨ ਵਾਧਾ ਕਰਨ ਦਾ ਦਬਾਅ, ਬੱਚਿਆਂ ਵਿੱਚ ਚਿੰਤਾ: ਅਧਿਐਨ

AstraZeneca ਨੇ Covid-19 ਵੈਕਸੀਨ ਨੂੰ ਕਿਉਂ ਵਾਪਸ ਬੁਲਾਇਆ

AstraZeneca ਨੇ Covid-19 ਵੈਕਸੀਨ ਨੂੰ ਕਿਉਂ ਵਾਪਸ ਬੁਲਾਇਆ

ਸਿੱਖਿਆ ਦੀ ਕਮੀ, ਦਮੇ ਦੇ ਇਲਾਜ 'ਚ ਅੜਿੱਕਾ: ਡਾਕਟਰ

ਸਿੱਖਿਆ ਦੀ ਕਮੀ, ਦਮੇ ਦੇ ਇਲਾਜ 'ਚ ਅੜਿੱਕਾ: ਡਾਕਟਰ

ਸਿਹਤ ਵਿਭਾਗ ਨੇ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼ - ਡਾ. ਦਵਿੰਦਰਜੀਤ ਕੌਰ

ਸਿਹਤ ਵਿਭਾਗ ਨੇ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼ - ਡਾ. ਦਵਿੰਦਰਜੀਤ ਕੌਰ