ਪ੍ਰਸ਼ਾਸਨ ਤੁਰੰਤ ਧਿਆਨ ਦੇਵੇ:- ਕਾਮਰੇਡ ਮੇਜਰ ਸਿੰਘ ਭਿਖੀਵਿੰਡ
ਹਰਜਿੰਦਰ ਸਿੰਘ ਗੋਲਣ
ਭਿਖੀਵਿੰਡ 12 ਅਪ੍ਰੈਲ : ਅਰਬਨ ਅਸਟੇਟ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਵੱਖ ਵੱਖ ਵਾਰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਚਾਰ ਲੱਖ ਰੁਪਏ ਦੇ ਕਰੀਬ ਸਫਾਈ ਉੱਪਰ ਖਰਚ ਕੀਤੇ ਜਾਣ ਦੇ ਬਾਵਜੂਦ ਵੀ ਲੋਕ ਗੰਦਗੀ ਨਾਲ ਜੂਝ ਰਹੇ ਹਨ, ਜਦੋਂ ਕਿ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਵੱਲੋਂ ਗਲੀਆਂ ਨਾਲੀਆਂ ਦੀ ਸਫਾਈ ਵੱਲ ਪੂਰਨ ਤੌਰ ਤੇ ਧਿਆਨ ਨਾ ਕੇਂਦਰਤ ਕਰਨ ਭਿਖੀਵਿੰਡ ਦੀਆਂ ਗਲੀਆਂ ਵਿੱਚ ਲੱਗੇ ਗੰਦਗੀ ਦੇ ਢੇਰ ਕਿਸੇ ਪਲ ਵੀ ਵੇਖੇ ਜਾ ਸਕਦੇ ਅਤੇ ਗੰਦਗੀ ਦੇ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਾਰੀ ਪਰਮਾਰ ਹੋਣ ਦੇ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ ਪ੍ਰਸ਼ਾਸਨ ਘੂਕ ਸੁੱਤਾ ਘਰਾੜੇ ਮਾਰ ਰਿਹਾ ਹੈ। ਭਿਖੀਵਿੰਡ ਸ਼ਹਿਰ ਨਿਵਾਸੀਆਂ ਦੀ ਸਮੱਸਿਆ ਤੇ ਚਿੰਤਾ ਜਾਹਰ ਕਰਦਿਆਂ ਸੀਪੀਆਈ (ਐਮ) ਸਕੱਤਰ ਮੈਂਬਰ ਪੰਜਾਬ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਕੁਮਾਰ ਦਾ ਵਿਸ਼ੇਸ਼ ਧਿਆਨ ਭਿੱਖੀਵਿੰਡ ਵਿਖੇ ਗੰਦਗੀ ਦੇ ਕਾਰਨ ਮੱਖੀਆਂ ਮੱਛਰਾਂ ਦੀ ਪਰਮਾਰ ਨੂੰ ਖਤਮ ਕਰਨ ਲਈ ਭਿਖੀਵਿੰਡ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਕੇ ਨਰੋਆ ਜੀਵਨ ਬਸਰ ਕਰ ਸਕਣ। ਉਨਾਂ ਨੇ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਤੋਂ ਪੁਰਜ਼ੋਰ ਮੰਗ ਕੀਤੀ ਭਿਖੀਵਿੰਡ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਟਰੈਕਟਰ ਟਰਾਲੀਆਂ ਦੀ ਜਗ੍ਹਾ ਛੋਟੇ ਹਾਥੀ ਖਰੀਦ ਕੇ ਗਲੀਆਂ ਦਾ ਗੰਦ ਚੁੱਕਣ ਲਈ ਭੇਜੇ ਜਾਣ ਤਾਂ ਜੋ ਲੋਕਾਂ ਦਾ ਗੰਧ ਹਰ ਰੋਜ਼ ਚੁੱਕਿਆ ਜਾਵੇ ਅਤੇ ਸਫਾਈ ਸੇਵਕਾਂ ਨੂੰ ਵੀ ਗਲੀਆਂ ਦੀ ਗੰਦਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਲਈ ਰਾਹਤ ਮਿਲ ਸਕੇ।