ਰਾਜਨੀਤੀ

ਜੀਤਮਹਿੰਦਰ ਸਿੱਧੂ ਵੱਲੋਂ ਲੰਬੀ ਹਲਕੇ ’ਚ ਮਹੇਸ਼ਇੰਦਰ ਬਾਦਲ ਦੇ ਘਰੋਂ ਚੋਣ ਮੁਹਿੰਮ ਦਾ ਆਗਾਜ਼

April 22, 2024

ਮਹੇਸ਼ਇੰਦਰ ਦੇ ਲੋਕ-ਆਧਾਰ ਸਦਕਾ ਵਰਕਰ ਮੀਟਿੰਗ ਨੇ ਧਾਰਿਆ ਵਿਸ਼ਾਲ ਜਲਸੇ ਦਾ ਰੂਪ, ਮੌਕੇ ’ਤੇ ਪੰਡਾਲ ਵੱਡਾ ਕਰਨਾ ਪਿਆ
- ਤੇਜਾ ਸਿੰਘ ਬਾਦਲ ਦੀਆਂ ਬਰੂਹਾਂ ਨੇ ਮੁੱਖ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ-ਮੰਤਰੀ: ਜੀਤਮਹਿੰਦਰ ਸਿੱਧੂ

ਡੱਬਵਾਲੀ, 22 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) : ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਪਿੰਡ ਬਾਦਲ ਵਿਖੇ ਸਾਊ ਸਿਆਸਤ ਦੇ ਧਾਰਨੀ ਪ੍ਰਮੁੱਖ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਵਿਸ਼ਾਲ ਇਕੱਠ ਦੀ ਮੌਜੂਦਗੀ ’ਚ ਲੰਬੀ ਹਲਕੇ ’ਚ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਲੰਬੀ ਹਲਕੇ ਦੀ ਸਿਆਸੀ ਦਿਸ਼ਾ ਤੈਅ ਕਰਨ ਦਾ ਵਜੂਦ ਰੱਖਦੇ ਮਹੇਸ਼ਇੰਦਰ ਸਿੰਘ ਬਾਦਲ ਅਤੇ ਫਤਿਹ ਸਿੰਘ ਬਾਦਲ ਦੇ ਲੋਕ-ਆਧਾਰ ਸਦਕਾ ਸਰਗਰਮ ਵਰਕਰਾਂ ਦੀ ਮੀਟਿੰਗ ਵਿਸ਼ਾਲ ਜਲਸੇ ਦਾ ਰੂਪ ਧਾਰ ਗਈ। ਚੱਲਦੀ ਮੀਟਿੰਗ ਦੌਰਾਨ ਹੋਰ ਟੈਂਟ ਲਗਾ ਕੇ ਪੰਡਾਲ ਦਾ ਦਾਇਰਾ ਵਧਾਉਣਾ ਪੈ ਗਿਆ। ਸਭ ਤੋਂ ਵੱਡੀ ਵਿਸ਼ੇਸ਼ਤਾ ਰਹੀ ਕਿ ਸਮਾਗਮ ਦੇ ਪ੍ਰਬੰਧਕ ਮਹੇਇੰਦਰ ਸਿੰਘ ਬਾਦਲ ਖੁਦ ਪੰਡਾਲ ’ਚ ਅਖੀਰਲੀ ਕਤਾਰ ’ਚ ਵਰਕਰਾਂ ’ਚ ਬੈਠੇ ਰਹੇ।


ਇਸ ਮੌਕੇ ਸੀਨੀਅਰ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨੇ ਕਾਂਗਰਸ ਉਮੀਦਵਾਰ ਦਾ ਸਵਾਗਤ ਕਰਦੇ ਲੰਬੀ ਹਲਕੇ ਵਿੱਚੋਂ ਜੀਤਮਹਿੰਦਰ ਸਿੰਘ ਸਿੱਧੂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਭੇਜਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਿੱਝਵੇਂ ਭਾਸ਼ਨ ’ਚ ਆਖਿਆ ਕਿ ਉਨ੍ਹਾਂ ਨੂੰ ਲੰਬੀ ’ਚ ਉਸ ਘਰੋਂ ਚੋਣ ਮੁਹਿੰਮ ਆਰੰਭਣ ਦਾ ਮੌਕਾ ਮਿਲਿਆ ਹੈ, ਜਿਸਦੇ ਮੋਢੀ ਸਵ. ਸ. ਤੇਜਾ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਸਵ. ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰ ਮੁੱਖ ਮੰਤਰੀ ਅਤੇ ਜਗਮੀਤ ਸਿੰਘ ਬਰਾੜ ਨੂੰ ਸੰਸਦ ਮੈਂਬਰ ਅਤੇ ਕਈਆਂ ਨੂੰ ਵਿਧਾਇਕ-ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਸਿੱਧੂ ਨੇ ਮਹੇਸ਼ਇੰਦਰ ਸਿੰਘ ਬਾਦਲ ਨੂੰ ਰਿਸ਼ਤੇ ’ਚ ‘ਮਾਮਾ’ ਦੱਸਦੇ ਹਨ ਕਿ ਸਾਊ ਲੋਕ ਆਗੂ ਮਹੇਸ਼ ਜੀ ਦਾ ਸਮਾਜਿਕ ਨਿੱਘ ਵਾਲੀ ਛਤਰੀ ਦਾ ਫੈਲਾਅ ਇੰਨਾ ਵਿਸ਼ਾਲ ਹੈ ਕਿ ਲੋਕਾਂ ਦਾ ਸੈਲਾਬ ਇਨ੍ਹਾਂ ਦੀ ਨਿਮਰਤਾ ਤੇ ਸੁਭਾਅ ਪ੍ਰਤੀ ਵਿਲੱਖਣ ਖਿੱਚ ਰੱਖਦਾ ਹੈ।


ਸ੍ਰੀ ਸਿੱਧੂ ਨੇ ਲੰਬੀ ਹਲਕੇ ਦੇ ਵਰਕਰਾਂ ਨੂੰ ਫਤਿਹ ਸਿੰਘ ਬਾਦਲ ਦੀ ਅਗਵਾਈ ਹੇਠਾਂ ਭਖਵੀਂ ਚੋਣ ਮੁਹਿੰਮ ਵਿੱਢਣ ਦਾ ਸੱਦਾ ਦਿੰਦੇ ਕਿਹਾ ਕਿ ਇਹ ਲੜਾਈ ਅਣਖ, ਸੱਚਾਈ, ਇਲਾਕੇ ਦੀ ਬਿਹਤਰੀ ਤੇ ਵਿਕਾਸ ਲਈ ਜਿੱਤਣ ਦੀ ਹੈ। ਉਨ੍ਹਾਂ 30 ਸਾਲਾਂ ਤੋਂ ਤਲਵੰਡੀ ਸਾਬੋ ਦੀ ਸੇਵਾ ਦਾ ਵੇਰਵੇ ਪਾਉਂਦੇ ਕਿਹਾ ਕਿ ਉਵੇਂ ਹੀ ਬਠਿੰਡਾ ਦੇ 9 ਹਲਕਿਆਂ ਦੇ ਵਰਕਰਾਂ ਨਾਲ ਖੜ੍ਹਨਗੇ। ਉਨ੍ਹਾਂ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਕੋਈ ਆਗੂ ਚੋਣ ਹਲਕਿਆਂ ਦੀ ਰਜਿਸਟਰੀ ਕਰਵਾ ਕੇ ਨਹੀਂ ਆਉਂਦਾ। ਉਹ 24 ਘੰਟੇ ਵਰਕਰਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।
ਜੀਤਮਹਿੰਦਰ ਸਿੱਧੂ ਨੇ ਮੰਤਰੀ ਗੁਰਮੀਤ ਖੁੱਡੀਆਂ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜਿੰਨੇ ਉਤਸਾਹ ਨਾਲ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾਉਣ ਦਾ ਮੌਕਾ ਬਖਸ਼ਿਆ, ਉਸਦੇ ਮੁਤਾਬਕ ਜਥੇਦਾਰ ਲੋਕ ਉਮੀਦਾਂ ’ਤੇ ਖ਼ਰਾ ਨਹੀਂ ਉੱਤਰਿਆ, ਸਗੋਂ ਕੁੱਝ ਬੰਦਿਆਂ ’ਚ ਘਿਰ ਕੇ ਰਹਿ ਗਿਆ। ਸਟੇਜ ਦਾ ਸੰਚਾਲਨ ਬਚਿੱਤਰ ਸਿੰਘ ਹਾਕੂਵਾਲਾ ਨੇ ਕੀਤਾ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਹਲਕਾ ਬੱਲੂਆਣਾ ਦੇ ਇੰਚਾਰਜ਼ ਬੀਬੀ ਰਾਜਿੰਦਰ ਕੌਰ, ਜੈਵੀਰ ਸਿੰਘ ਬਾਦਲ, ਗੁਰਬਾਜ਼ ਸਿੰਘ ਸਿੱੱਧੂ, ਬਲਾਕ ਪ੍ਰਧਾਨ ਕੁਲਵੰਤ ਭੀਟੀਵਾਲਾ, ਬਲਰਾਜ ਲੰਬੀ, ਬਹਾਦਰ ਗਰੇਵਾਲ, ਸਰਪੰਚ ਪਰਮਜੀਤ ਕੰਦੂਖੇੜਾ, ਗੁਰਜੰਟ ਸਿੰਘ ਬਰਾੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੱਗਾ ਜਟਾਣਾ, ਨੱਥਾ ਸਿੰਘ ਰੋੜਾਂਵਾਲੀ, ਨੈਬ ਸਿੰਘ ਢਿੱਲੋਂ, ਰਛਪਾਲ ਸਿੰਘ ਨੰਬਦਦਾਰ, ਸਰਪੰਚ ਜ਼ਬਰਜੰਗ ਸਿੰਘ ਬਾਦਲ, ਸਰਪੰਚ ਮਨਦੀਪ ਸਿੰਘ ਫਤੂਹੀਵਾਲਾ, ਗੋਰਾ ਸੰਧੂ ਰਾਣੀਵਾਲਾ, ਸਰਪੰਚ ਸਵਰਨ ਖਿਉਵਾਲੀ, ਸਰਪੰਚ ਮੇਵਾ ਸਿੰਘ ਲਾਲਬਾਈ, ਤੋਜੀ ਮਿੱਡਾ, ਨਛੱਤਰ ਸਿੰਘ ਕਰਮਗੜ੍ਹ, ਸੰਨੀ ਕਰਮਗੜ੍ਹ, ਸੰਤੋਖ ਸਿੰਘ ਵਕੀਲ, ਬੌਬੀ ਲਾਲਬਾਈ, ਸਰਪੰਚ ਵਿੱਕੀ ਤਰਮਾਲਾ, ਟੋਨੀ ਸਰਪੰਚ ਡੂਮਵਾਲੀ, ਸਾਹਿਬ ਸਿੰਘ ਭੁੱਲਰ, ਰਾਜੂ ਜਟਾਣਾ, ਜਗਤਾਰ ਪਥਰਾਲਾ, ਹਰਮੀਤ ਸਿੰਘ ਮਾਨ, ਪੱਪੀ ਮਿਠੜੀ, ਰਾਜਾ ਭੁੱਲਰਵਾਲਾ, ਦੇਵੀ ਲਾਲ ਘੁਮਿਆਰਾ, ਸੁਰਿੰਦਰ ਸਿੰਘ ਢਿੱਲੋਂ, ਲਾਲ ਚੰਦ ਮੈਂਬਰ, ਗੁਰਜੰਟ ਸਿੰਘ ਭੁਪਾਲ, ਸੁਖਵਿੰਦਰ ਚੰਦੀ, ਗੁਰਵਿੰਦਰ ਲੰਬੀ, ਰੋਮੀ ਲੰਬੀ ਅਤੇ ਛਿੰਦਰ ਲੰਬੀ ਵੀ ਮੌਜੂਦ ਸਨ।

ਜੀਤਮਹਿੰਦਰ ਸਿੱਧੂ ਦੀ ਕੁੱਤੀਵਾਲ ਨਾਲ ਕਮਰਾਬੰਦ ਮੀਟਿੰਗ
ਪਿੰਡ ਬਾਦਲ ’ਚ ਮਹੇਸ਼ਇੰਦਰ ਸਿੰਘ ਬਾਦਲ ਦੇ ਯਤਨਾਂ ਸਦਕਾ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਵੀ ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੱਧੂ ਦੀ ਚੋਣ ਮੁਹਿੰਮ ਹੁਲਾਰਾ ਦੇਣ ਲਈ ਤੁਰ ਪਏ ਹਨ। ਉਨ੍ਹਾਂ ਦੀ ਮਹੇਸ਼ਇੰਦਰ ਬਾਦਲ ਦੀ ਰਿਹਾਇਸ਼ ’ਤੇ ਜੀਤ ਮਹਿੰਦਰ ਸਿੱਧੂ ਦੀ ਬੰਦ ਕਮਰਾ ਮੀਟਿੰਗ ਹੋਈ। ਬਾਅਦ ’ਚ ਕੁੱਤੀਵਾਲ ਨੇ ਰਾਬਤਾ ਕਰਨ ’ਤੇ ਆਖਿਆ ਕਿ ਬਿਹਤਰ ਮਾਹੌਲ ’ਚ ਮੀਟਿੰਗ ਹੋਈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਲੋਕ ਸਭਾ ਚੋਣਾਂ : ਕਾਂਗਰਸ 50 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਦੀ : ਮੋਦੀ

ਲੋਕ ਸਭਾ ਚੋਣਾਂ : ਕਾਂਗਰਸ 50 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਦੀ : ਮੋਦੀ

ਮੋਦੀ ਜਿੱਤੇ ਤਾਂ ਸਾਰੇ ਵਿਰੋਧੀ ਨੇਤਾ ਜੇਲ੍ਹਾਂ ’ਚ ਹੋਣਗੇ : ਕੇਜਰੀਵਾਲ

ਮੋਦੀ ਜਿੱਤੇ ਤਾਂ ਸਾਰੇ ਵਿਰੋਧੀ ਨੇਤਾ ਜੇਲ੍ਹਾਂ ’ਚ ਹੋਣਗੇ : ਕੇਜਰੀਵਾਲ

ਲੋਕ ਸਭਾ ਚੋਣਾਂ : ਚੌਥੇ ਗੇੜ ਲਈ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

ਲੋਕ ਸਭਾ ਚੋਣਾਂ : ਚੌਥੇ ਗੇੜ ਲਈ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਭਾਰਤ-ਬੰਗਲਾ ਸਰਹੱਦ ਸੀਲ ਕਰ ਦਿੱਤੀ ਗਈ

ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਭਾਰਤ-ਬੰਗਲਾ ਸਰਹੱਦ ਸੀਲ ਕਰ ਦਿੱਤੀ ਗਈ

ਭਾਜਪਾ ਦੇ ਤਰਨਜੀਤ ਸਿੰਘ ਸਮੁੰਦਰੀ ਨੇ ਦਾਖ਼ਲ ਕੀਤੇ ਕਾਗਜ਼

ਭਾਜਪਾ ਦੇ ਤਰਨਜੀਤ ਸਿੰਘ ਸਮੁੰਦਰੀ ਨੇ ਦਾਖ਼ਲ ਕੀਤੇ ਕਾਗਜ਼

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ 

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ 

ਰਾਹੁਲ, ਅਖਿਲੇਸ਼, ਸੰਜੇ ਸਿੰਘ ਨੇ ਭਾਰਤ ਬਲਾਕ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ

ਰਾਹੁਲ, ਅਖਿਲੇਸ਼, ਸੰਜੇ ਸਿੰਘ ਨੇ ਭਾਰਤ ਬਲਾਕ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ

ਦਿੱਲੀ ਹਾਈ ਕੋਰਟ ਨੇ ਬੀਆਰਐਸ ਨੇਤਾ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ 

ਦਿੱਲੀ ਹਾਈ ਕੋਰਟ ਨੇ ਬੀਆਰਐਸ ਨੇਤਾ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ 

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

ਦਿੱਲੀ ਹਾਈਕੋਰਟ ਨੇ CM ਕੇਜਰੀਵਾਲ ਨੂੰ ਜੇਲ੍ਹ 'ਚੋਂ ਸ਼ਾਸਨ ਚਲਾਉਣ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ 'ਤੇ ਲਗਾਇਆ ਜੁਰਮਾਨਾ

ਦਿੱਲੀ ਹਾਈਕੋਰਟ ਨੇ CM ਕੇਜਰੀਵਾਲ ਨੂੰ ਜੇਲ੍ਹ 'ਚੋਂ ਸ਼ਾਸਨ ਚਲਾਉਣ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ 'ਤੇ ਲਗਾਇਆ ਜੁਰਮਾਨਾ