Monday, November 25, 2024  

ਸਿਹਤ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

April 22, 2024

ਸਿਹਤ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਡਾ. ਚੀਮਾ

ਮੋਹਾਲੀ 22 ਅਪ੍ਰੇਲ ( ਹਰਬੰਸ ਬਾਗੜੀ ): ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ਉਤੇ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਇਕਜੁੱਟਤਾ ਮਾਰਚ ਕਢਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਨੇ ਆਖਿਆ ਕਿ ਪੀ.ਸੀ.ਐਮ.ਐਸ.ਏ. ਅਤੇ ਸਮੁੱਚਾ ਸਿਹਤ ਸਟਾਫ਼ ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ’ਤੇ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਪੀੜਤ ਡਾਕਟਰ ਅਤੇ ਉਨ੍ਹਾਂ ਦੇ ਪਰਵਾਰ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉਤੇ ਹੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਲੋਂ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪ੍ਰਤੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਤਸੱਲੀਬਖ਼ਸ਼ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਤਜਵੀਜ਼ਤ ਹੜਤਾਲ ਰੱਦ ਕਰ ਕੇ ਅੱਜ ਇਕਜੁੱਟਤਾ ਮਾਰਚ ਕਢਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਡਾਕਟਰਾਂ ਸਮੇਤ ਸਮੁੱਚੇ ਸਿਹਤ ਸਟਾਫ਼ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਤਾਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਮਾਰਚ ਵਿਚ ਐਸ.ਐਮ.ਓ. ਡਾ. ਵਿਜੇ ਭਗਤ, ਐਮ.ਐਸ. ਡਾ. ਨਵਦੀਪ ਸੈਣੀ ਤੇ ਹੋਰ ਡਾਕਟਰ ਸ਼ਾਮਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰਤੀ ਖੋਜਕਰਤਾਵਾਂ ਨੇ ਬਾਂਕੀਪੌਕਸ ਵਾਇਰਸ ਦਾ ਪਤਾ ਲਗਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ

ਭਾਰਤੀ ਖੋਜਕਰਤਾਵਾਂ ਨੇ ਬਾਂਕੀਪੌਕਸ ਵਾਇਰਸ ਦਾ ਪਤਾ ਲਗਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ

ਬਰਡ ਫਲੂ ਦਾ ਛੇਤੀ, ਤੇਜ਼ੀ ਨਾਲ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਐਡਵਾਂਸਡ H5N1 ਕਿੱਟ

ਬਰਡ ਫਲੂ ਦਾ ਛੇਤੀ, ਤੇਜ਼ੀ ਨਾਲ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਐਡਵਾਂਸਡ H5N1 ਕਿੱਟ

ਅਧਿਐਨ ਦੱਸਦਾ ਹੈ ਕਿ ਔਰਤਾਂ ਘੱਟ ਕਿਉਂ ਸੌਂਦੀਆਂ ਹਨ

ਅਧਿਐਨ ਦੱਸਦਾ ਹੈ ਕਿ ਔਰਤਾਂ ਘੱਟ ਕਿਉਂ ਸੌਂਦੀਆਂ ਹਨ

JNCASR ਟੀਮ ਐੱਚਆਈਵੀ ਦੀ ਛੇਤੀ, ਸਹੀ ਖੋਜ ਲਈ ਨਵੀਂ ਤਕਨੀਕ ਵਿਕਸਿਤ ਕਰਦੀ ਹੈ

JNCASR ਟੀਮ ਐੱਚਆਈਵੀ ਦੀ ਛੇਤੀ, ਸਹੀ ਖੋਜ ਲਈ ਨਵੀਂ ਤਕਨੀਕ ਵਿਕਸਿਤ ਕਰਦੀ ਹੈ

ਖ਼ਰਾਬ ਹਵਾ ਦੀ ਗੁਣਵੱਤਾ ਵਧ ਰਹੀ ਖੁਸ਼ਕ ਅੱਖਾਂ, ਬੱਚਿਆਂ ਅਤੇ ਬਾਲਗਾਂ ਵਿੱਚ ਐਲਰਜੀ: ਮਾਹਰ

ਖ਼ਰਾਬ ਹਵਾ ਦੀ ਗੁਣਵੱਤਾ ਵਧ ਰਹੀ ਖੁਸ਼ਕ ਅੱਖਾਂ, ਬੱਚਿਆਂ ਅਤੇ ਬਾਲਗਾਂ ਵਿੱਚ ਐਲਰਜੀ: ਮਾਹਰ

ਦੱਖਣੀ ਕੋਰੀਆ ਦੀਆਂ 10 ਵਿੱਚੋਂ 7 ਔਰਤਾਂ ਬੱਚੇ ਦੇ ਪਾਲਣ-ਪੋਸ਼ਣ, ਗਰਭ-ਅਵਸਥਾ ਨੂੰ ਕਰੀਅਰ ਬਰੇਕ ਦਾ ਕਾਰਨ ਦੱਸਦੀਆਂ ਹਨ

ਦੱਖਣੀ ਕੋਰੀਆ ਦੀਆਂ 10 ਵਿੱਚੋਂ 7 ਔਰਤਾਂ ਬੱਚੇ ਦੇ ਪਾਲਣ-ਪੋਸ਼ਣ, ਗਰਭ-ਅਵਸਥਾ ਨੂੰ ਕਰੀਅਰ ਬਰੇਕ ਦਾ ਕਾਰਨ ਦੱਸਦੀਆਂ ਹਨ

ਨਾਈਜੀਰੀਆ ਵਿੱਚ ਸਾਲਾਨਾ 15,000 ਏਡਜ਼ ਨਾਲ ਸਬੰਧਤ ਮੌਤਾਂ ਦੀ ਰਿਪੋਰਟ: ਅਧਿਕਾਰਤ

ਨਾਈਜੀਰੀਆ ਵਿੱਚ ਸਾਲਾਨਾ 15,000 ਏਡਜ਼ ਨਾਲ ਸਬੰਧਤ ਮੌਤਾਂ ਦੀ ਰਿਪੋਰਟ: ਅਧਿਕਾਰਤ

ਮੌਜੂਦਾ USFDA-ਪ੍ਰਵਾਨਿਤ ਦਵਾਈ 2 ਦੁਰਲੱਭ ਜੈਨੇਟਿਕ ਵਿਕਾਰ ਲਈ ਵਾਅਦਾ ਦਰਸਾਉਂਦੀ ਹੈ

ਮੌਜੂਦਾ USFDA-ਪ੍ਰਵਾਨਿਤ ਦਵਾਈ 2 ਦੁਰਲੱਭ ਜੈਨੇਟਿਕ ਵਿਕਾਰ ਲਈ ਵਾਅਦਾ ਦਰਸਾਉਂਦੀ ਹੈ

ਭਾਰਤ ਵਿੱਚ 86 ਫੀਸਦੀ ਸ਼ੂਗਰ ਰੋਗੀ ਚਿੰਤਾ, ਉਦਾਸੀ ਦਾ ਸਾਹਮਣਾ ਕਰ ਰਹੇ ਹਨ; ਔਰਤਾਂ ਜ਼ਿਆਦਾ ਪ੍ਰਭਾਵਿਤ: ਰਿਪੋਰਟ

ਭਾਰਤ ਵਿੱਚ 86 ਫੀਸਦੀ ਸ਼ੂਗਰ ਰੋਗੀ ਚਿੰਤਾ, ਉਦਾਸੀ ਦਾ ਸਾਹਮਣਾ ਕਰ ਰਹੇ ਹਨ; ਔਰਤਾਂ ਜ਼ਿਆਦਾ ਪ੍ਰਭਾਵਿਤ: ਰਿਪੋਰਟ

ਹਾਈ-ਸਪੀਡ ਇੰਟਰਨੈਟ ਆਸਟ੍ਰੇਲੀਆ ਦੇ ਮੋਟਾਪੇ ਨਾਲ ਜੁੜਿਆ ਹੋਇਆ ਹੈ: ਅਧਿਐਨ

ਹਾਈ-ਸਪੀਡ ਇੰਟਰਨੈਟ ਆਸਟ੍ਰੇਲੀਆ ਦੇ ਮੋਟਾਪੇ ਨਾਲ ਜੁੜਿਆ ਹੋਇਆ ਹੈ: ਅਧਿਐਨ