Monday, May 13, 2024  

ਪੰਜਾਬ

ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਪਿਸਤੌਲ ਸਣੇ ਇੱਕ ਗ੍ਰਿਫਤਾਰ

April 25, 2024

ਸ੍ਰੀ ਫ਼ਤਹਿਗੜ੍ਹ ਸਾਹਿਬ/25 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਭਾਰਤ ਭੂਸ਼ਨ ਜੋਸ਼ੀ ਨਾਮਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ 32 ਬੋਰ ਪਿਸਤੋਲ,7 ਜਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਂਕ ਮੰਡੀ ਗੋਬਿੰਦਗੜ੍ਹ ਵਿਖੇ ਮੌਜੂਦ ਸੀ ਤਾਂ ਸੰਦੀਪ ਸਿੰਘ ਵਾਸੀ ਕੁੱਕੜਮਾਜਰਾ ਨੇ ਬਿਆਨ ਲਿਖਵਾਇਆ ਕਿ ਭਾਰਤ ਭੂਸ਼ਨ ਜੋਸ਼ੀ ਨੇ ਕਰੀਬ 4 ਮਹੀਨੇ ਪਹਿਲਾਂ ਉਸ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸਨ ਜਿਸ ਤੋਂ ਉਸਨੇ ਫੋਨ ਕਰਕੇ ਜਦੋਂ ਪੈਸੇ ਵਾਪਸ ਮੰਗੇ ਤਾਂ ਭਾਰਤ ਭੂਸ਼ਨ ਜੋਸੀ ਨੇ ਉਸਨੂੰ ਚੌੜਾ ਬਜ਼ਾਰ ਨੇੜੇ ਬੀਕਾਨੇਰ ਸਵੀਟਸ, ਮੰਡੀ ਗੋਬਿੰਦਗੜ੍ਹ ਵਿਖੇ ਬੁਲਾ ਲਿਆ ਤੇ ਉਹ ਜਦੋਂ ਆਪਣੇ ਭਰਾ ਰਮਨਦੀਪ ਸਿੰਘ ਨਾਲ ਦੱਸੀ ਜਗ੍ਹਾ ਤੇ ਪਹੁੰਚਿਆ ਤਾਂ ਭਾਰਤ ਭੂਸ਼ਨ ਜੋਸ਼ੀ ਆਪਣੇ ਸਾਥੀਆਂ ਪ੍ਰਿੰਸ ਤੇ ਅਨੁਪਮ ਨਾਲ ਉੱਥੇ ਆ ਕੇ ਉਸ ਨਾਲ ਹੱਥੋਪਾਈ ਕਰਨ ਲੱਗ ਪਿਆ ਅਤੇ ਜਦੋਂ ਉਸਦੇ ਭਰਾ ਰਮਨਦੀਪ ਸਿੰਘ ਨੇ ਉਸ ਨੂੰ ਉਨਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਭੂਸ਼ਨ ਜੋਸ਼ੀ ਨੇ ਆਪਣੇ ਡੱਬ ਵਿੱਚੋਂ 32 ਬੋਰ ਦਾ ਪਿਸਤੋਲ ਕੱਢ ਕੇ ਸੰਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਜੋ ਕਿ ਸੰਦੀਪ ਸਿੰਘ ਵਲੋਂ ਪਹਿਨੀ ਹੋਈ ਲੋਅਰ ਦੇ ਗੋਡੇ ਕੋਲੋਂ ਲੰਘ ਗਿਆ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਭਾਰਤ ਭੂਸ਼ਨ ਜੋਸ਼ੀ, ਪ੍ਰਿੰਸ ਅਤੇ ਅਨੁਪਮ ਵਿਰੁੱਧ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਅ/ਧ 307, 34 ਆਈ.ਪੀ.ਸੀ.ਅਤੇ ਅਸਲਾ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਤੁਰੰਤ ਸ਼ੁਰੂ ਕਰਦਿਆਂ ਭਾਰਤ ਭੂਸ਼ਨ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਪਿਸਤੋਲ,7 ਜਿੰਦਾ ਕਾਰਤੂਸ ਅਤੇ 1 ਖੋਲ ਕਾਰਤੂਸ ਬਰਾਮਦ ਕਰਨ ਕ ਸਫ਼ਲਤਾ ਹਾਸਲ ਕੀਤੀ ਹੈ ਜਦੋਂ ਕਿ ਉਸਦੇ ਸਾਥੀਆਂ ਪ੍ਰਿੰਸ ਅਤੇ ਅਨੁਪਮ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ

ਸੁਪਰੀਮ ਕੋਰਟ ਵੱਲੋਂ ਹੋਈ ਕੇਜਰੀਵਾਲ ਦੀ ਜਮਾਨਤ, ਲੋਕਤੰਤਰ ਦੇ ਹੱਕ 'ਚ ਵੱਡਾ ਫਤਵਾ-ਪਵਨ ਟੀਨੂੰ

ਸੁਪਰੀਮ ਕੋਰਟ ਵੱਲੋਂ ਹੋਈ ਕੇਜਰੀਵਾਲ ਦੀ ਜਮਾਨਤ, ਲੋਕਤੰਤਰ ਦੇ ਹੱਕ 'ਚ ਵੱਡਾ ਫਤਵਾ-ਪਵਨ ਟੀਨੂੰ

ਕੌਮੀ ਲੋਕ ਅਦਾਲਤ 5457 ਕੇਸਾਂ ਦਾ ਕੀਤਾ ਗਿਆ ਨਿਪਟਾਰਾ: ਜ਼ਿਲ੍ਹਾ ਤੇ ਸੈਸ਼ਨ ਜੱਜ

ਕੌਮੀ ਲੋਕ ਅਦਾਲਤ 5457 ਕੇਸਾਂ ਦਾ ਕੀਤਾ ਗਿਆ ਨਿਪਟਾਰਾ: ਜ਼ਿਲ੍ਹਾ ਤੇ ਸੈਸ਼ਨ ਜੱਜ

ਪੰਜਾਬ ਵਿੱਚ 70.42 ਲੱਖ ਫਾਰਮਾ ਓਪੀਔਡਜ਼ ਜ਼ਬਤ

ਪੰਜਾਬ ਵਿੱਚ 70.42 ਲੱਖ ਫਾਰਮਾ ਓਪੀਔਡਜ਼ ਜ਼ਬਤ