Monday, May 13, 2024  

ਪੰਜਾਬ

ਦੇਸ਼ ਨੂੰ ਬਚਾਉਣ ਲਈ ਫ਼ਿਰਕੂ-ਕਾਰਪੋਰੇਟ ਗੱਠਜੋੜ ਨੂੰ ਹਰਾਉਣਾ ਜ਼ਰੂਰੀ : ਕਾਮਰੇਡ ਸੇਖੋਂ

April 25, 2024

ਪ੍ਰਧਾਨ ਮੰਤਰੀ ਮੋਦੀ ਦੇ ਬਿਆਨਾਂ ’ਚ ਝਲਕ ਰਹੀ ਚੋਣਾਂ ’ਚ ਹਾਰ ਦੀ ਚਿੰਤਾ

ਹਰਜਿੰਦਰ ਦੁੱਗਾਂ
ਸੰਗਰੂਰ/25 ਅਪ੍ਰੈਲ : ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੀਪੀਆਈ (ਐਮ) ਦਾ ਮੁੱਖ ਨਿਸ਼ਾਨਾ ਦੇਸ਼ ਵਿੱਚ ਕਾਰਪੋਰੇਟ ਅਤੇ ਫ਼ਿਰਕੂ ਗੱਠਜੋੜ ਨੂੰ ਹਰਾਉਣਾ ਹੈ । ਦੇਸ਼ ਦੇ ਲੋਕਤੰਤਰ, ਧਰਮ ਨਿਰਪੱਖਤਾ ਤੇ ਸੰਵਿਧਾਨ ਨੂੰ ਬਚਾਉਣ ਤੇ ਫ਼ਿਰਕਾਪ੍ਰਸਤੀ ਨੂੰ ਭਾਂਜ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ । ਕਾਮਰੇਡ ਸੇਖੋਂ ਚਮਕ ਭਵਨ ਸੰਗਰੂਰ ਵਿਖੇ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਇਹ ਮੀਟਿੰਗ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਦੀ ਪ੍ਰਧਾਨਗੀ ਹੇਠ ਹੋਈ । ਕਾਮਰੇਡ ਸੇਖੋਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਘੱਟ ਗਿਣਤੀ ਲੋਕਾਂ ਵਿਰੁੱਧ ਨਫ਼ਰਤੀ ਭਾਸ਼ਣ ਦੇ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ । ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਦੇਸ਼ ਦੀਆਂ 400 ਸੀਟਾਂ ’ਤੇ ਜਿੱਤ ਦਾ ਦਾਅਵਾ ਕਰਨ ਵਾਲੇ ਹੁਣ ਉਹ 218 ਸੀਟਾਂ ਤੱਕ ਹੀ ਸੀਮਤ ਰਹਿ ਗਏ ਹਨ, ਜੋ ਕਿ ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ ਹੈ । ਕੇਰਲ ਵਿੱਚ ਸੀਟਾਂ ਦੀ ਵੰਡ ਸੀਪੀਆਈ (ਐਮ) ਅਤੇ ਕਾਂਗਰਸ ਵਿਚਕਾਰ ਹੋਣੀ ਹੈ, ਕਿਉਂਕਿ ਉੱਥੇ ਭਾਜਪਾ ਦੀ ਕੋਈ ਮੌਜੂਦਗੀ ਨਹੀਂ ਹੈ । ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਦੇ ਸਾਰੇ ਰਾਜਾਂ ਵਿੱਚ ਭਾਜਪਾ ਨੂੰ ਕੋਈ ਸੀਟ ਮਿਲਣ ਦੀ ਸੰਭਾਵਨਾ ਨਹੀਂ ਹੈ। ਪਿਛਲੀ ਵਾਰ ਭਾਜਪਾ ਨੇ ਇਨ੍ਹਾਂ ਸੀਟਾਂ ’ਤੇ 100 ਫੀਸਦੀ ਸੀਟਾਂ ਹਾਸਲ ਕੀਤੀਆਂ ਸਨ, ਪਰ ਇਸ ਵਾਰ 50 ਫੀਸਦੀ ਵੀ ਮਿਲਣ ਦੀ ਉਮੀਦ ਨਹੀਂ ਹੈ । ਕਾਮਰੇਡ ਸੇਖੋਂ ਨੇ ਕਿਹਾ ਕਿ ਕਾਰਪੋਰੇਟਾਂ ਨੇ ਵੱਡੇ ਪੱਧਰ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫੰਡ ਦਿੱਤੇ ਹਨ। ਭਾਜਪਾ ਨੂੰ ਵੱਧ ਤੋਂ ਵੱਧ ਫੰਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੀਪੀਆਈ (ਐਮ) ਨੇ ਕਿਸੇ ਤੋਂ ਇੱਕ ਪੈਸਾ ਵੀ ਨਹੀਂ ਲਿਆ ਜੋ ਇਮਾਨਦਾਰੀ ਦਾ ਰਿਕਾਰਡ ਹੈ। ਕਾਮਰੇਡ ਸੇਖੋਂ ਨੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਇਸ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਪੰਜਾਬ ਦੀ ਹਾਲਤ ਸ੍ਰੀਲੰਕਾ ਵਰਗੀ ਹੋ ਜਾਵੇਗੀ ।
ਉਨ੍ਹਾਂ ਕਿਹਾ ਕਿ ਸੀਪੀਆਈ ਤੇ ਸੀਪੀਆਈ (ਐਮ) ਜਲੰਧਰ, ਅੰਮ੍ਰਿਤਸਰ, ਖਡੂਰ ਸਾਹਿਬ ਤੇ ਫ਼ਰੀਦਕੋਟ ਸੀਟਾਂ ’ਤੇ ਮਿਲ ਕੇ ਚੋਣ ਲੜ ਰਹੀਆਂ ਹਨ ।
ਇਸ ਮੌਕੇ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ, ਕਾਮਰੇਡ ਅਬਦੁਲ ਸੱਤਾਰ ਸੂਬਾ ਸਕੱਤਰੇਤ ਮੈਂਬਰ, ਕਾਮਰੇਡ ਜਤਿੰਦਰਪਾਲ ਸਿੰਘ ਸੂਬਾ ਸਕੱਤਰੇਤ ਮੈਂਬਰ,ਕਾਮਰੇਡ ਨਛੱਤਰ ਸਿੰਘ ਗੰਢੂਆਂ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਮੋਹਨ ਲਾਲ ਨਮੋਲ, ਹਰਬੰਸ ਸਿੰਘ ਨਮੋਲ, ਵਰਿੰਦਰ ਕੌਸ਼ਿਕ ਸੁਨਾਮ,ਜੋਗਾ ਸਿੰਘ ਉੱਪਲੀ, ਦਰਸ਼ਨ ਸਿੰਘ ਮੱਟੂ, ਹੰਗੀ ਖਾਂ, ਜੋਗਿੰਦਰ ਸਿੰਘ ਬੱਧਣ, ਜੋਗਿੰਦਰ ਸਿੰਘ ਭਵਾਨੀਗੜ੍ਹ, ਦਵਿੰਦਰ ਸਿੰਘ ਨੂਰਪੁਰਾ, ਕਾਮਰੇਡ ਸਰਬਜੀਤ ਕੌਰ,ਸੁਰਜੀਤ ਕੌਰ ਸੰਗਰੂਰ, ਹਰਮੇਸ਼ ਕੌਰ ਰਾਇ ਸਿੰਘਵਾਲਾ, ਸਤਿੰਦਰਪਾਲ ਸਿੰਘ ਚੀਮਾ, ਸਤਵੀਰ ਸਿੰਘ ਤੁੰਗਾਂ, ਹਰਪਾਲ ਸਿੰਘ, ਅਜੈਬ ਸਿੰਘ ਸੰਗਰੂਰ, ਅਵਤਾਰ ਸਿੰਘ ਬਲਿਆਲ, ਗੁਰਮੀਤ ਸਿੰਘ ਬਲਿਆਲ ਤੇ ਪਾਲ ਸਿੰਘ ਨਮੋਲ ਹਾਜ਼ਰ ਸਨ । ਇਸ ਦੌਰਾਨ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਿੰਦਰ ਕੌਸ਼ਿਕ ਨੂੰ ਜ਼ਿਲ੍ਹੇ ਵੱਲੋਂ ਐਸਐਫ਼ਆਈ ਤੇ ਡੀਵਾਈਐਫਆਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਸਤਵੀਰ ਤੁੰਗਾਂ ਉਨ੍ਹਾਂ ਨਾਲ ਸਹਾਇਕ ਵਜੋਂ ਕੰਮ ਕਰਨਗੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ