Monday, May 13, 2024  

ਪੰਜਾਬ

ਜੇਕਰ ਬੇ ਜੇ ਪੀ ਨੂੰ ਸੱਤਾ ਤੋ ਲਾਂਭੇ ਨਾ ਕੀਤਾ ਗਿਆ ਤਾ ਦੇਸ਼ ਨੂੰ ਸੰਵਿਧਾਨਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ -ਵੜੈਚ-ਗਰੇਵਾਲ

April 25, 2024

ਰਾਏਕੋਟ, 25 ਅਪ੍ਰੈਲ (ਜਸਵੰਤ ਸਿੰਘ ਸਿੱਧੂ.) : ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਵਿਸ਼ੇਸ਼ ਭਾਈਚਾਰੇ ਬਾਰੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਰੂਪ ਬਸੰਤ ਸਿੰਘ ਵੜੈਚ, ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪ?ਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰਾਸ਼ਟਰੀ ਏਕਤਾ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਕਰਨ ਵਿਰੁੱਧ ਕੇਸ ਦਾਇਰ ਕਰਨ ਦੀ ਮੰਗ ਕੀਤੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਸਤਾ ਤੋ ਲਾਂਭੇ ਨਾ ਕੀਤਾ ਗਿਆ ਤਾਂ ਦੇਸ਼ ਨੂੰ ਸੰਵਿਧਾਨਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਕਿਹਾ ਕਿ ਭੜਕਾਊ ਭਾਸ਼ਣ ਦਾ ਉਦੇਸ਼ ਭਾਈਚਾਰਿਆਂ ਵਿਚਕਾਰ ਖੂਨ ਖਰਾਬਾ ਕਰਨਾ ਹੈ ਇਸ ਲਈ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਕਿ 20 ਅਪ੍ਰੈਲ ਨੂੰ ਰਾਜਸਥਾਨ ਦੇ ਬਾਂਸਵਾੜਾ ਵਿੱਚ ਨਰਿੰਦਰ ਮੋਦੀ ਦਾ ਭੜਕਾਊ ਭਾਸ਼ਣ ਦੇਸ਼ ਦੇ ਸਮਾਜਿਕ ਤਾਣੇ ਬਾਣੇ ਪ੍ਰਤੀ ਉਨਾਂ ਦੀ ਅਣਦੇਖੀ ਅਤੇ ਅਸਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਨਫਰਤ ਵਾਲੀ ਰਾਜਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾ ਵਿੱਚੋਂ ਸਾਫ ਝਲਕ ਰਹੀ ਹੈ। ਮੋਦੀ ਆਪਣੇ ਹਰ ਭਾਸ਼ਣ ਵਿੱਚ ਵਿਸ਼ੇਸ਼ ਭਾਈਚਾਰੇ ਵਿਰੁੱਧ ਨਫਰਤ ਭਰੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਭਾਸ਼ਣ ਦੇਣ ਦਾ ਮਤਲਬ ਹੈ ਕਿ ਭਾਜਪਾ ਦੇਸ਼ ਵਿੱਚੋਂ ਬੁਰੀ ਤਰ੍ਹਾਂ ਹਾਰ ਰਹੀ ਹੈ, ਇਸ ਕਰਕੇ ਘਬਰਾਹਟ ਵਿੱਚ ਆ ਕੇ ਉਹ ਅਜਿਹੇ ਭਾਸ਼ਣ ਦੇ ਰਹੇ ਹਨ। ਉਨ੍ਹਾਂ ਦੇ ਭਾਸ਼ਣਾਂ ਵਿੱਚ ਰਾਸ਼ਟਰੀ ਏਕਤਾ ਲਈ ਸਬੰਧਤ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਚੋਣਾਂ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਭੜਕਾ ਕੇ ਵੋਟਾਂ ਬਟੋਰਨੀਆਂ ਚਾਹੁੰਦੇ ਹਨ ਜਦੋਂਕਿ ਚੋਣਾਂ ਵਿੱਚ ਧਾਰਮਿਕ ਮਸਲੇ ਲੈ ਕੇ ਭਾਸ਼ਣ ਦੇਣੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਕੁਲ ਹਿੰਦ ਕਿਸਾਨ ਸਭਾ ਇਸ ਦੀ ਪੂਰਜੋਰ ਨਿੰਦਾ ਕਰਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ

ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ