Monday, May 13, 2024  

ਪੰਜਾਬ

ਗੁਰਸੇਵਕ  ਸਿੰਘ ਤੇ ਨਵਜੋਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

April 26, 2024

ਸ੍ਰੀ ਫ਼ਤਹਿਗੜ੍ਹ ਸਾਹਿਬ/26 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਫ਼ਤਹਿਗੜ੍ਹ ਸਾਹਿਬ ਜ਼ਿਲਾ ਵੇਟ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਮ.ਐਲ.ਵਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਵੇਟ ਲਿਫਟਿੰਗ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ।ਇਸ ਮੌਕੇ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ  ਦ੍ਰਿੜ ਭਾਵਨਾ ਨਾਲ ਖੇਡੀ ਗਈ ਖੇਡ ਆਤਮ ਬਲ ਨੂੰ ਵਧਾਉਂਦੀ ਹੈ। ਇਸ ਮੌਕੇ ਤੇ  ਹਰਸੋਹਣ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਮਦਨ ਲਾਲ ਵਰਮਾ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾ ਕੇ ਖੇਡਾਂ ਨਾਲ਼ ਜੋੜਨ ਦਾ ਵੇਟ ਲਿਫਟਿੰਗ ਐਸੋਸੀਏਸ਼ਨ ਦਾ ਇਹ ਉਪਰਾਲਾ ਹੈ। 11 ਸਾਲ ਤੋਂ 28 ਸਾਲ ਤਕ ਦੇ ਬੱਚਿਆਂ ਦੇ ਹੋਏ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਗੁਰਸੇਵਕ ਸਿੰਘ ਨੇ 225 ਕਿੱਲੋ ਅਤੇ ਨਵਜੋਤ ਕੌਰ ਨੇ 95 ਕਿੱਲੋ ਭਾਰ ਚੁੱਕ ਕੇ ਪਹਿਲੇ ਨੰਬਰ ਤੇ ਆਏ।ਇਸੇ ਤਰ੍ਹਾਂ 81 ਕਿੱਲੋ ਵਜ਼ਨ ਵਿੱਚ  ਮਨਕਰਨ ਸਿੰਘ 67  ਕਿੱਲੋ ਵਜ਼ਨ ਵਿੱਚ ਪਰਮਿੰਦਰ ਸਿੰਘ,107 ਕਿੱਲੋ ਵਜ਼ਨ ਵਿੱਚ ਹੁਸਨਪ੍ਰੀਤ,81 ਕਿੱਲੋ ਵਜ਼ਨ ਵਿੱਚ ਅਨਮੋਲ ਕੁਮਾਰ, 89 ਕਿੱਲੋ ਵਜ਼ਨ ਵਿੱਚ ਨਿਸਚੇ ਵਰਮਾ, 96 ਕਿੱਲੋ ਵਜ਼ਨ ਵਿੱਚ ਹਸਰਤ ਸਿੰਘ, 81 ਕਿੱਲੋ ਵਜ਼ਨ ਵਿੱਚ ਓਂਕਾਰ ਸਿੰਘ, 77 ਕਿੱਲੋ ਵਜ਼ਨ ਵਿੱਚ ਸਾਹਿਲ ਮੁਹੰਮਦ, 61 ਕਿੱਲੋ ਵਿੱਚ ਰੌਸ਼ਨ, 73 ਕਿੱਲੋ ਵਿੱਚ ਪ੍ਰਭਜੋਤ ਸਿੰਘ,55 ਕਿੱਲੋ ਵਿੱਚ ਅਵਨੀਤ ਸਿੰਘ, 49 ਕਿੱਲੋ ਵਿੱਚ ਅੰਕਿਤ  ਅਤੇ ਲੜਕੀਆਂ ਦੇ ਹੋਏ ਮੁਕਾਬਲਿਆਂ ਦੌਰਾਨ 87  ਵਜ਼ਨ ਵਿੱਚ ਹਰਸ਼ਪ੍ਰੀਤ ਗੁਰਸਿਮਰਨ ਕੌਰ, 67 ਕਿੱਲੋ ਵਿੱਚ ਨਵਜੋਤ ਕੌਰ,76 ਕਿੱਲੋ ਵਿੱਚ ਨੂਰ,71 ਕਿੱਲੋ ਵਿੱਚ ਸ਼ਗਨ, 64 ਕਿੱਲੋ ਵਿੱਚ ਮਾਨਸੀ, 59 ਕਿੱਲੋ ਵਜ਼ਨ ਵਿੱਚ ਖੁਸ਼ਪ੍ਰੀਤ,55 ਕਿੱਲੋ ਵਿੱਚ ਹਰਸ਼ਿਕਾ, 45 ਕਿੱਲੋ ਵਿੱਚ ਮਹਿਕਦੀਪ ਕੌਰ, 14 ਕਿਲੋ ਵਜ਼ਨ ਵਿੱਚ ਸੁਖਦੀਪ ਕੌਰ ਪਹਿਲੇ ਨੰਬਰ ਤੇ ਆਏ। ਐਸੋਸੀਏਸ਼ਨ ਅਤੇ ਪ੍ਰਬੰਧਕਾਂ ਵੱਲੋਂ ਪਹਿਲੇ, ਦੂਜੇ ਤੇ ਤੀਸਰੇ ਨੰਬਰ ਤੇ ਆਉਣ ਵਾਲੇ ਵੇਟ ਲਿਫਟਰਾਂ ਦਾ ਮੈਡਲਾਂ ਤੇ ਸਰਟੀਫਿਕੇਟ ਨਾਲ ਸਨਮਾਨ  ਕੀਤਾ ਗਿਆ।ਮਦਨ ਲਾਲ ਵਰਮਾ ਨੇ ਇਸ ਮੌਕੇ ਐਲਾਨ ਕੀਤਾ ਕਿ ਬੱਚਿਆਂ ਦੀ ਇਸ ਖੇਡ ਵਿਚ ਦਿਲਚਸਪੀ ਵਧਾਉਣ ਦੇ ਮਨੋਰਥ ਨਾਲ ਇਹ ਮੁਕਾਬਲੇ ਅੱਗੋਂ ਵੀ ਜਾਰੀ ਰੱਖੇ ਜਾਣਗੇ ।ਮਾਤਾ ਗੁਜਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਫਿਜੀਕਲ ਵਿਭਾਗ ਤੇ ਇੰਟਰਨੈਸ਼ਨਲ ਖਿਡਾਰਨ ਡਾਕਟਰ ਹਰਜੀਤ ਕੌਰ  ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਵਿਚੋਂ ਹੀ ਰਾਜ ਪੱਧਰ ਤੇ ਹੋਣ ਵਾਲੇ ਵੇਟ ਲਿਫਟਿੰਗ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ । ਇਸ ਮੌਕੇ ਹਰਸੋਂਹਨ ਸਿੰਘ ਪ੍ਰਧਾਨ, ਇੰਟਰਨੈਸ਼ਨਲ ਕੋਚ ਦਵਿੰਦਰ ਸ਼ਰਮਾ,ਅਤੇ ਸ਼ੁਭਕਰਨ ਅਤੇ ਲੜਕੀਆਂ ਦੀ ਕੋਚ ਨੇ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ।ਇਸ ਮੌਕੇ ਤੇ ਸਾਈਕਲ ਦੇ ਉਲੰਪਿਕ ਮੁਕਾਬਲਿਆ ਦੇ ਪੀ ਬੀ ਪੀ ਵਿਨਰ ਗੌਰਵ ਵਰਮਾ ,ਸਾਬਕਾ ਡੀ.ਪੀ.ਆਰ.ਓ. ਜੈ ਕ੍ਰਿਸ਼ਨ ਕਸ਼ਯਪ,ਰਣਬੀਰ ਸਿੰਘ ਤੇ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਦੀਦਾਰ ਸਿੰਘ ਸਲਾਹਕਾਰ, ਸਤਵੀਰ ਸਿੰਘ ਕੈਸ਼ੀਅਰ, ਕੁਲਦੀਪ ਸਿੰਘ ਜੁਆਇੰਟ ਸਕੱਤਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਭਾਗ ਲਿਆ।ਅੰਤ ਵਿੱਚ ਮਦਨ ਲਾਲ ਵਰਮਾ ਨੇ ਆਏ ਸਾਰੇ ਖਿਡਾਰੀਆਂ, ਐਸੋਸੀਏਸ਼ਨ ਮੈਬਰਜ਼ ਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਪੰਜਾਬ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰੇਗਾ: ਮੁੱਖ ਮੰਤਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸਿਵਲ ਸਰਜਨ ਨੇ ਹੀਮੋਫੀਲੀਆ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਧੂਮਧਾਮ ਨਾਲ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਕਾਰਨ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ,ਸੱਤ ਜ਼ਖਮੀ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਮੋਦੀ ਸਰਕਾਰ ਨੇ 10 ਸਾਲਾਂ ਦੇ ਰਾਜ ’ਚ ਸਿਰਫ਼ ਕਾਰਪੋਰੇਟਾਂ ਦੀ ਸੇਵਾ ਕੀਤੀ : ਕਾਮਰੇਡ ਸੇਖੋਂ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੋ ਗੇੜਾਂ ’ਚ 11 ਤੇ 15 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨਹੀਂ ਰਹੇ