Friday, May 10, 2024  

ਖੇਤਰੀ

85 ਸਾਲਾ ਬਿਰਧ ਔਰਤ ਧਰਮ ਆਪਣੇ ਪੋਤੇ ਪੋਤੀਆਂ ਸਮੇਤ ਧਰਮਸ਼ਾਲਾ ਵਿੱਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ

April 26, 2024

 ਬਿਰਧ ਮਾਤਾ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕਰਨੀ ਪੈਂਦੀ ਹੈ ਨਰੇਗਾ ਦੀ ਦਿਹਾੜੀ
ਜੇਕਰ ਇਸ ਪਰਿਵਾਰ ਨੂੰ ਜ਼ਮੀਨ ਮੁੱਹਈਆ ਕਰਵਾਈ ਤਾਂ ਪਿੰਡ ਵਾਸੀ ਨਰਾਜ਼ ਹੋਣਗੇ: ਸਰਪੰ)
ਮੂਣਕ (ਸੁਰਿੰਦਰ ਗਰਗ) : ਮੂਣਕ ਤੋਂ ਟੋਹਾਣਾ ਰੋਡ ਤੇ ਸਥਿਤ ਪਿੰਡ ਗਨੌਟਾ ਵਿਖੇ ਪਿਛਲੇ ਲਗਭਗ 20 ਸਾਲਾਂ ਤੋਂ ਰਹਿ ਰਹੀ ਇੱਕ 85 ਸਾਲਾਂ ਬਿਰਧ ਔਰਤ ਆਪਣੇ ਇੱਕ ਪੋਤਰੇ ਅਤੇ ਦੋ ਪੋਤਰੀਆਂ ਸਮੇਤ ਪਿੰਡ ਦੀ ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ ਹੈ ਕਿਉਂਕਿ ਸਿਰ ਤੇ ਛੱਤ ਨਾ ਹੋਣ ਕਾਰਨ ਅਤੇ ਗਰੀਬੀ ਦੀ ਦਲ ਦਲ ਵਿੱਚ ਦੀ ਮਾਰ ਸਹਿ ਰਿਹਾ ਪਰਿਵਾਰ ਮਕਾਨ ਬਣਵਾਉਣ ਤੋਂ ਅਸਮਰਥ ਹੈ। ਬਿਰਧ ਮਾਤਾ ਗੁਰਚਰਨ ਕੌਰ ਨੇ ਆਪਣੀ ਦਰਦ ਭਰੀ ਗਾਥਾ ਨੂੰ ਬਿਆਨ ਕਰਦਿਆਂ ਕਿਹਾ ਕਿ ਉਹ ਪਹਿਲਾਂ ਸੰਨ 1947 ਦੇ ਉਜਾੜੇ ਦਾ ਦਰਦ ਆਪਣੇ ਪਿੰਡੇ ਤੇ ਹੰਡਾ ਚੁੱਕੇ ਹਨ ਕਿਉਂਕਿ ਉਹਨਾਂ ਦਾ ਪਿਛੋਕੜ ਪਾਕਿਸਤਾਨ ਨਾਲ ਸਬੰਧਿਤ ਹੈ ਜੋ ਕਿ ਦੇਸ਼ ਦੀ ਵੰਡ ਤੋਂ ਬਾਅਦ ਉਹ ਪੰਜਾਬ ਆਕੇ ਵੱਸ ਗਏ ਸਨ ਪਰੰਤੂ ਇਥੇ ਆ ਕੇ ਵੀ ਜ਼ਿੰਦਗੀ ਦੀ ਕਿਸਮਤ ਨੇ ਉਹਨਾਂ ਨਾਲ ਧੋਖਾ ਕੀਤਾ।ਉਹਨਾਂ ਦੱਸਿਆ ਕਿ 2011 ਦੇ ਵਿੱਚ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਅਤੇ ਉਹਨਾਂ ਦੀ ਨੂੰਹ ਵੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਨੂੰ ਮੇਰੇ ਆਸਰੇ ਛੱਡ ਕੇ ਚਲੀ ਗਈ, ਇਸ ਬੁੜਾਪੇ ਵਿੱਚ ਜ਼ਿੰਦਗੀ ਦੇ ਇਸ ਮੋੜ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਔਖਾ ਹੋ ਰਿਹਾ ਹੈ ਉਨਾ ਕਿਹਾ ਕਿ ਜਦੋਂ ਸਰੀਰ ਚੱਲਣ ਫਿਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ ਤਾਂ ਉਸ ਉਮਰ ਦੇ ਵਿੱਚ ਵੀ ਉਹਨਾਂ ਨੂੰ ਨਰੇਗਾ ਦੀ ਮਜ਼ਦੂਰੀ ਕਰਨੀ ਪੈ ਰਹੀ ਹੈ ਤਾਂ ਜੋ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਉਹਨਾਂ ਦੀ ਵੱਡੀ ਪੋਤੀ ਨੇ ਕਿਹਾ ਕਿ ਉਹ 10+2 ਪਾਸ ਕਰ ਚੁੱਕੀ ਹੈ ਪ੍ਰੰਤੂ ਆਰਥਿਕ ਮਜਬੂਰੀਆਂ ਦੇ ਚਲਦਿਆਂ ਮਜ਼ਦੂਰੀ ਕਰਨ ਲਈ ਮਜਬੂਰ ਹੈ, ਉਹ ਪੜਨਾ ਚਾਹੁੰਦੀ ਹੈ ਅਤੇ ਫੀਸ ਭਰਨ ਲਈ ਪੈਸੇ ਨਾ ਹੋਣ ਕਾਰਨ ਉਹ ਪੜ੍ਹਾਈ ਕਰਨ ਤੋਂ ਅਸਮਰਥ ਹੈ।ਇਸ ਵੇਰਵੇ ਸਬੰਧੀ ਸਮਾਜ ਸੇਵੀ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਰਪੰਚ ਨੂੰ ਵਾਰ ਵਾਰ ਬੇਨਤੀ ਕਰ ਚੁੱਕੇ ਹਨ ਕਿ ਜੇਕਰ ਪੰਚਾਇਤ ਥੋੜੀ ਜਿਹੀ ਜਗ੍ਹਾ ਮੁਹਈਆ ਕਰਵਾ ਦੇਵੇ ਤਾਂ ਉਹ ਲੋਕਾਂ ਦੇ ਸਹਿਯੋਗ ਨਾਲ ਇਸ ਬੱਚਿਆਂ ਲਈ ਇੱਕ ਕਮਰਾ ਬਣਵਾ ਸਕਦੇ ਹਨ ਪਰੰਤੂ ਸਰਪੰਚ ਕਿਸੇ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਨਹੀਂ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ। ਜੇਕਰ ਉਹ ਜਗ੍ਹਾ ਮੁਹਈਆ ਕਰਵਾਉਂਦੇ ਹਨ ਤਾਂ ਪਿੰਡ ਵਾਸੀ ਨਰਾਜ਼ ਹੋਣਗੇ, ਪਰੰਤੂ ਜੇਕਰ ਦੇਖਿਆ ਜਾਵੇ ਤਾਂ ਕੀ ਪਿੰਡਾਂ ਵਿੱਚ ਸਾਰੇ ਕੰਮ ਕਾਨੂੰਨ ਦੇ ਦਾਇਰੇ ਵਿੱਚ ਹੀ ਹੁੰਦੇ ਹਨ,ਕੀ ਕਾਨੂੰਨ ਸਿਰਫ਼ ਗ਼ਰੀਬ ਲੋਕਾਂ ਵਾਸਤੇ ਹੀ ਲਾਗੂ ਹੁੰਦਾ ਹੈ।ਬੜੇ ਸਿਤਮ ਦੀ ਗੱਲ ਹੈ ਕਿ ਸਾਡਾ ਸਮਾਜ ਧਰਮ ਦੇ ਨਾਂ ਤੇ ਕਰੋੜਾਂ ਰੁਪਈਆ ਦਾਨ ਕਰ ਰਿਹਾ ਹੈ ਪਰੰਤੂ ਇੱਕ ਲੋੜਵੰਦ ਪਰਿਵਾਰ ਲਈ ਕੋਈ ਵੀ ਦਾਨੀ ਸੱਜਣ ਸਾਹਮਣੇ ਨਹੀਂ ਆ ਰਿਹਾ ਉਹਨਾਂ ਸਮੂਹ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪਰਿਵਾਰ ਦੀ ਸਹਾਇਤਾ ਕਰਨ ਤਾਂ ਜੋ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਸਕਣ ਅਤੇ ਪਰਿਵਾਰ ਲਈ ਕੋਈ ਮਕਾਨ ਦਾ ਬੰਦੋਬਸਤ ਕੀਤਾ ਜਾ ਸਕੇ। ਵਰਨਯੋਗ ਹੈ ਕਿ ਆਖਰ ਇੰਨੇ ਸਾਲ ਬੀਤਣ ਤੇ ਵੀ ਪ੍ਰਸ਼ਾਸਨ ਦੀ ਸਵੱਲੀ ਨਿਗਾਹ ਇਸ ਪਰਿਵਾਰ ਤੇ ਨਹੀਂ ਪਈ ਜਦੋਂ ਕਿ ਸੰਵਿਧਾਨਿਕ ਤੌਰ ਤੇ ਰੋਟੀ ਕੱਪੜਾ ਤੇ ਮਕਾਨ ਹਰ ਇੱਕ ਮਨੁੱਖ ਨੂੰ ਮੁਹਈਆ ਕਰਾਉਣਾ ਸਰਕਾਰਾਂ ਦੀ ਮੁਢਲੀ ਜਿੰਮੇਵਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਹਿਮਦਾਬਾਦ ਸਕੂਲ ਬੰਬ ਧਮਾਕੇ ਮਾਮਲੇ 'ਚ ਪਾਕਿ ਕਨੈਕਸ਼ਨ ਦਾ ਪਤਾ ਲੱਗਾ

ਅਹਿਮਦਾਬਾਦ ਸਕੂਲ ਬੰਬ ਧਮਾਕੇ ਮਾਮਲੇ 'ਚ ਪਾਕਿ ਕਨੈਕਸ਼ਨ ਦਾ ਪਤਾ ਲੱਗਾ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ