ਏਜੰਸੀਆਂ
ਨਵੀਂ ਦਿੱਲੀ/4 ਮਈ : ਯੂਨੀਸੇਫ ਇੰਡੀਆ ਨੇ ਸ਼ਨੀਵਾਰ ਨੂੰ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਆਪਣੀ ਕੌਮੀ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕਰਦਿਆਂ ਭਾਰਤ ਵਿੱਚ ਯੂਨੀਸੈਫ ਦੀ ਨੁਮਾਇੰਦਾ ਸਿੰਥੀਆ ਮੈਕਕੈਫਰੀ ਨੇ ਕਿਹਾ, ‘ਯੂਨੀਸੈਫ ਇੰਡੀਆ ਦੀ ਰਾਸ਼ਟਰੀ ਅੰਬੈਸਡਰ ਵਜੋਂ ਕਰੀਨਾ ਕਪੂਰ ਖਾਨ ਦਾ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।’ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੀ ਮਜ਼ਬੂਤ ਵਚਨਬੱਧਤਾ ਨੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕੀਤੀ ਹੈ।’ ਇਸ ਮੌਕੇ ਯੂਨੀਸੈਫ ਇੰਡੀਆ ਨੇ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੇ ਗੌਰਾਂਸ਼ੀ ਸ਼ਰਮਾ (ਮੱਧ ਪ੍ਰਦੇਸ਼), ਕਾਰਤਿਕ ਵਰਮਾ (ਉੱਤਰ ਪ੍ਰਦੇਸ਼), ਨਾਹਿਦ ਅਫਰੀਨ (ਅਸਾਮ) ਅਤੇ ਵਿਨੀਸ਼ਾ ਉਮਾਸ਼ੰਕਰ (ਤਾਮਿਲਨਾਡੂ) ਨੂੰ ਯੰਗ ਐਡਵੋਕੇਟ ਵਜੋਂ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।