Tuesday, May 21, 2024  

ਖੇਤਰੀ

ਕਿਸਾਨਾਂ ਨੂੰ ਲੋੜ ਮੁਤਾਬਿਕ ਪਾਣੀ ਵਰਤਣ ਦੀ ਕੀਤੀ ਅਪੀਲ: ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ

May 06, 2024

ਪਟਿਆਲਾ. 6 ਮਈ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਾਣੀ ਦੀ ਹਰ ਇਕ ਬੂੰਦ ਕੀਮਤੀ ਹੈ,ਪਾਣੀ ਦੀ ਸੁਰੱਖਿਆ ਹੀ ਜੀਵਨ ਦੀ ਸੁਰੱਖਿਆ ਹੈ। ਪੀ.ਐਸ.ਪੀ.ਸੀ.ਐਲ. ਵੱਲੋਂ ਕਣਕ ਦੀ ਵਾਢੀ ਲਗਭਗ ਪੂਰੀ ਹੋਣ ਉਪਰੰਤ ਇਹਨਾਂ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਦਿਨ ਵੇਲੇ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਮੰਤਰੀ ਨੇ ਜ਼ੋਰ ਦਿੰਦੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਜਲ ਸਰੋਤ ਸੀਮਤ ਹੈ,ਚਾਹੇ ਬਿਜਲੀ ਦੀ ਕੋਈ ਥੁੜ ਨਹੀ ਹੈ ਫਿਰ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨਾ ਸਮੇਂ ਦੀ ਮੰਗ ਹੈ।ਕਿਸਾਨਾਂ ਨੂੰ ਪਾਣੀ ਦੀ ਵਰਤੋਂ ਜਰੂਰਤ ਅਨੁਸਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੀ ਹਰ ਬੂੰਦ ਕੀਮਤੀ ਹੈ ਅਤੇ ਗੁਰਬਾਣੀ ਵਿੱਚ ਵੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਰਾਹੀਂ ਪਾਣੀ ਦੀ ਮਹੱਤਤਾ ਦਾ ਸੰਦੇਸ਼ ਦਿੱਤਾ ਗਿਆ ਹੈ।
ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੀਐਸਪੀਸੀਐਲ ਕੋਲ ਬਿਜਲੀ ਦੀ ਕਮੀ ਨਹੀਂ ਹੈ, ਲੇਕਿਨ ਸੂਬੇ ਅੰਦਰ ਜਮੀਨ ਹੇਠਲੇ ਪਾਣੀ ਦੀ ਸਥਿਤੀ ਵੀ ਕਿਸੇ ਤੋਂ ਛਿਪੀ ਨਹੀਂ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਜਰੂਰਤ ਮੁਤਾਬਿਕ ਟਿਊਬਵੈਲ ਚਲਾਉਣੇ ਚਾਹੀਦੇ ਹਨ। ਉਹਨਾਂ ਨੇ ਜੋਰ ਦਿੰਦਿਆਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚਾਉਣਾ ਪਵੇਗਾ,ਜਲ ਸੰਭਾਲ ਜ਼ਰੂਰਤ ਤੇ ਸਾਡਾ ਫਰਜ਼ ਹੈ ਅਤੇ ਸਰਕਾਰ ਦੀ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

छत्तीसगढ़ में पिकअप ट्रक के गहरी खाई में गिरने से 15 लोगों की मौत

छत्तीसगढ़ में पिकअप ट्रक के गहरी खाई में गिरने से 15 लोगों की मौत

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ