Tuesday, May 21, 2024  

ਖੇਤਰੀ

ਲੋਕ ਸਭਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਧੀ ਨੇ ਕੀਤਾ ਨਾਭਾ ਵਿਖੇ ਮੁੱਖ ਚੋਣ ਦਫਤਰ ਦਾ ਉਦਘਾਟਨ

May 06, 2024

 ਕਿਹਾ ਲੋਕਤੰਤਰ ਬਚਾਉਣ ਲਈ ਇੰਡੀਆ ਗੱਠਜੋੜ ਦਾ ਜਿੱਤਣਾ ਬਹੁਤ ਜ਼ਰੂਰੀ ਹੈ

ਨਾਭਾ, 6 ਮਈ (ਵਰਿੰਦਰ ਵਰਮਾ) :  ਲੋਕ ਸਭਾ ਚੋਣਾਂ ਨੂੰ ਲੈਕੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾ ਵਲੋ ਆਪੋ ਅਪਣੀਆ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਨੂੰ ਲੈਕੇ ਲੋਕ ਸਭਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਧੀ ਵਲੋਂ ਨਾਭਾ ਵਿਖੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਲੋਕਾਂ ਦਾ ਵੱਡਾ ਜਨ ਸੈਲਾਬ ਉਮੜਿਆ। ਇਸ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਜਿਲਾ ਪ੍ਰਧਾਨ ਕਾਂਗਰਸ ਦਿਹਾਤੀ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੋੜਾ, ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਗੁਰਸ਼ਰਨ ਕੋਰ ਰੰਧਾਵਾ, ਕਾਗਰਸ ਦੇ ਸੂਬਾ ਸਕੱਤਰ ਅਤੇ ਪ੍ਰਧਾਨ ਵਿਵੇਕ ਸਿੰਗਲਾ, ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ ਅਤੇ ਐਸ ਸੀ ਡਿਪਾਰਮੈਟ ਜਿਲਾ ਚੈਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਸੰਬੋਧਨ ਕਰਦਿਆ ਡਾਕਟਰ ਗਾਧੀ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੋਕੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਹੁਣ ਪਰਖ ਦੀ ਘੜੀ ਹੈ ਸਾਨੂੰ ਮੋਕਾ ਪ੍ਰਸਤ ਲੀਡਰਾਂ ਦਾ ਖਹਿੜਾ ਛੱਡ ਕੇ ਲੋਕਤੰਤਰ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ, ਜੇਕਰ ਅਸੀਂ ਅੱਜ ਇਸ ਮੋਕੇ ਤੋਂ ਖੁੰਝ ਗਏ ਤਾਂ ਤੁਹਾਨੂੰ ਮੁੜ ਕਦੇ ਵੋਟ ਪਾਉਣ ਦਾ ਮੋਕਾ ਨਹੀਂ ਮਿਲੇਗਾ। ਭਾਜਪਾ ਵਲੋਂ ਦੇਸ਼ ਦਾ ਸੰਵਿਧਾਨ ਹੀ ਬਦਲ ਦਿੱਤਾ ਜਾਵੇਗਾ ਇਸ ਮੋਕੇ, ਸੀਨੀਅਰ ਆਗੂ ਹਰੀ ਸੇਠ, ਚਰਨਜੀਤ ਬਾਤਿਸ਼ ਪੀ ਏ, ਦਿਹਾਤੀ ਪ੍ਰਧਾਨ ਬਿੱਟੂ ਢੀਗੀ, ਐਡਵੋਕੇਟ ਰੀਤਇਕਬਾਲ ਸਿੰਘ ਮਝੈਲ, ਜੱਤੀ ਅਭੇਪੁਰ, ਭਗਵੰਤ ਮੱਣਕੂ ਭਾਦਸੋਂ, ਹੁਸ਼ਿਆਰ ਸਿੰਘ ਕੈਦੂਪੁਰ, ਇੰਦਰਜੀਤ ਚੀਕੂ ਸਰਪੰਚ ਥੂਹੀ, ਇਸ਼ਰ ਸਿੰਘ ਸਰਪੰਚ ਕਕਰਾਲਾ, ਬਲਵਿੰਦਰ ਸਿੰਘ ਬਬਲਾ ਪ੍ਰਧਾਨ ਸਰਪੰਚ ਯੂਨੀਅਨ, ਮਾਨਵ ਤਲਵਾੜ, ਗੁਰਦੀਪ ਸਿੰਘ ਸਾਬਕਾ ਸਰਪੰਚ ਸਾਧੋਹੇੜੀ, ਭੀਮ ਸਿੰਘ ਸਰਪੰਚ, ਆਇਆ ਸਿੰਘ ਸਰਪੰਚ, ਸੁਖਦੇਵ ਸਿੰਘ ਸੇਖੋਂ, ਗੁਰਚਰਨ ਸਿੰਘ ਦੁਲੱਦੀ, ਚਮਕੋਰ ਸਿੰਘ ਨਿੱਕੂ, ਦਰਸ਼ੀ ਠੇਕੇਦਾਰ,ਸਵਰਨ ਸਿੰਘ ਰਾਮਗੜ,ਚੂੰਨੀ ਲਾਲ ਭਾਦਸੋਂ,ਕਸ਼ਮੀਰ ਲਾਲਕਾ,ਮਿੱਠੂ ਸੁੱਧੇਵਾਲ, ਹਰਬੰਸ ਸਿੰਘ ਮੱਲੇਵਾਲ, ਭੁਪਿੰਦਰ ਸਿੰਘ ਨਾਭਾ, ਮਨਜਿੰਦਰ ਸਿੰਘ ਜ਼ਿੰਦਗੀ, ਕਰਨੈਲ ਸਿੰਘ ਸੰਮਤੀ ਮੈਂਬਰ, ਸੰਤੋਖ ਸਿੰਘ ਸਰਪੰਚ ਬੂੱਗਾ, ਵਿਨੇ ਗਰਗ, ਕਮਲੇਸ਼ ਰਾਣੀ ਮਹਿਲਾ ਪ੍ਰਧਾਨ, ਜਗਸੀਰ ਸਿੰਘ ਧਾਰੋਕੀ, ਰਾਜ ਕੁਮਾਰ ਹੱਲਾ, ਪਿਆਰਾ ਸਿੰਘ ਨੋਹਰਾ, ਬਾਬਾ ਬਚਿੱਤਰ ਸਿੰਘ ਸਰਪੰਚ, ਰਾਜੂ ਸਰਪੰਚ, ਭੋਲਾ ਭਾਦਸੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੋਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

छत्तीसगढ़ में पिकअप ट्रक के गहरी खाई में गिरने से 15 लोगों की मौत

छत्तीसगढ़ में पिकअप ट्रक के गहरी खाई में गिरने से 15 लोगों की मौत

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ