Monday, May 20, 2024  

ਖੇਤਰੀ

ਗੇਟ ਹਕੀਮਾਂ ਪੁਲਿਸ ਵੱਲੋਂ ਪਿਸਟਲ ਦੀ ਨੋਕ ਤੇ ਸ਼ਹਿਰ ਵਿੱਚ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

May 06, 2024

ਅੰਮ੍ਰਿਤਸਰ, 6 ਮਈ (ਜੋਗਿੰਦਰ ਪਾਲ ਸਿੰਘ ਕੁੰਦਰਾ) : ਸਥਾਨਕ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੀਆਂ ਹਦਾਇਤਾਂ ਤੇ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਅਸ਼ਵਨੀ ਕੁਮਾਰ ਇੰਚਾਰਜ਼ ਪੁਲਿਸ ਚੌਕੀ ਅੰਨਗੜ੍ਹ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨਜ਼ਾਇਜ਼ ਅਸਲ੍ਹੇ ਦੀ ਸਪਲਾਈ ਅਤੇ ਹਥਿਆਰਾ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀਹੈ।
ਪੁਲਿਸ ਪਾਰਟੀ ਵੱਲੋਂ ਪੁਖਤਾਂ ਸੂਚਨਾਂ ਦੇ ਅਧਾਰ ਤੇ ਸਪੈਸ਼ਲ ਓਪਰੇਸ਼ਨ ਚਲਾ ਕੇ ਦਾਣਾ ਮੰਡੀ ਦੀ ਬੈਕ ਸਾਈਡ ਦੇ ਇਲਾਕੇ ਵਿੱਚੋਂ 3 ਵਿਅਕਤੀਆਂ ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ ਉਮਰ 31 ਸਾਲ, ਨੂੰ ਕਾਬੂ ਕਰਕੇ ਇਸ ਪਾਸੋਂ 2 ਪਿਸਟਲ .32 ਬੋਰ ਸਮੇਤ 4 ਰੌਂਦ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲਾ ਭਾਪਾ ਵਾਸੀ ਭਾਈ ਮੰਝ ਸਿੰਘ ਰੋਡ, ਅੰਮ੍ਰਿਤਸਰ ਉਮਰ 20 ਸਾਲ, ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਦੇਸੀ ਕੱਟਾ .315 ਬੋਰ ਤੇ 2 ਜਿੰਦਾ ਰੋਂਦ ਅਤੇ ਜੋਗਾ ਸਿੰਘ ਉਰਫ ਬਿੱਲਾ ਵਾਸੀ ਫਤਿਹ ਸਿੰਘ ਕਲੋਨੀ, ਉਮਰ 19 ਸਾਲ ਨੂੰ ਕਾਬੂ ਕਰਕੇ ਇਸ ਪਾਸੋਂ .32 ਬੋਰ ਦਾ ਇਕ ਪਿਸਟਲ ਸਮੇਤ 2 ਰੋਂਦ ਬ੍ਰਾਮਦ ਕੀਤੇ ਗਏ। ਇਹਨਾਂ ਪਾਸੋ ਕੁੱਲ 03 ਪਿਸਟਲ .32 ਬੋਰ ਸਮੇਤ 6 ਜਿੰਦਾ ਰੋਂਦ ਅਤੇ 1 ਦੇਸੀ ਕੱਟਾ .315 ਬੋਰ ਤੇ 2 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਗਿ੍ਰਫ਼ਤਾਰ ਦੋਸ਼ੀ ਪ੍ਰਦੀਪ ਕੁਮਾਰ ਵੱਲੋਂ ਫੇਸ ਬੁੱਕ ਅਤੇ ਇੰਸਟਾਗ੍ਰਾਮ ਤੇ ਆਪਣੀਆ ਹਥਿਆਰਾ ਸਮੇਤ ਫੋਟੋਆ ਪਾ ਕੇ ਨੋਜਵਾਨਾ ਨੂੰ ਵਰਗ ਲਾਉਦਾ ਸੀ ਅਤੇ ਉਹਨਾ ਪਾਸੋ ਆਪਣੀਆ ਜਰੂਰਤਾ ਅਤੇ ਨਜਾਇਜ ਕੰਮ ਕਰਵਾਉਦਾ ਸੀ ਉੱਹ ਮੱਧ ਪ੍ਰੇਦਸ਼ ਤੋਂ ਪਿਸਤੋਲ 20 ਹਜਾਰ ਵਿੱਚ ਲਿਆ ਕੇ ਅੱਗੇ ਨੌਜਵਾਨਾ ਨੂੰ 45 ਹਜਾਰ ਵਿੱਚ ਵੇਚਦਾ ਸੀ । ਗਿ੍ਰਫ਼ਤਾਰ ਦੋਸ਼ੀਆਨ ਵਲੋ ਪਹਿਲਾ ਸ਼ਹਿਰ ਵਿੱਚ ਵੱਖ ਵੱਖ ਜਗ੍ਹਾ ਤੇ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ, ਜਿਸ ਸਬੰਧੀ ਦੋਸ਼ੀਆ ਦੀ ਵੱਖ ਵੱਖ ਥਾਣਿਆ ਵਿਖ਼ੇ 6 ਮੁਕੱਦਮਿਆ ਵਿੱਚ ਗਿ੍ਰਫਤਾਰੀ ਪਾਈ ਗਈ ਹੈ, ਜਿਸ ਨਾਲ ਇਹ ਮੁਕੱਦਮੇਂ ਵੀ ਟਰੇਸ ਹੋਏ ਹਨ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

छत्तीसगढ़ में पिकअप ट्रक के गहरी खाई में गिरने से 15 लोगों की मौत

छत्तीसगढ़ में पिकअप ट्रक के गहरी खाई में गिरने से 15 लोगों की मौत

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ