Monday, May 20, 2024  

ਕੌਮੀ

ਏਅਰ ਇੰਡੀਆ ਐਕਸਪ੍ਰੈਸ ਮੁੜ ਸੰਕਟ ’ਚ, 80 ਉਡਾਣਾਂ ਰੱਦ

May 08, 2024

ਪ੍ਰਬੰਧਕਾਂ ਨਾਲ ਟਕਰਾਅ ਦੌਰਾਨ ਪਾਇਲਟਾਂ ਨੇ ਸਮੂਹਿਕ ਤੌਰ ’ਤੇ ‘ਬਿਮਾਰੀ ਦੀ ਛੁੱਟੀ’ ਲਈ

ਏਜੰਸੀਆਂ
ਨਵੀਂ ਦਿੱਲੀ/8 ਮਈ : ਏਅਰ ਇੰਡੀਆ ਐਕਸਪ੍ਰੈੱਸ ਦੀਆਂ 80 ਉਡਾਣਾਂ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਏਅਰਲਾਈਨ ਕੰਪਨੀ ਦੇ ਸੀਨੀਅਰ ਕਰੂ ਮੈਂਬਰਾਂ ਨੇ ਇਕੱਠਿਆਂ ਅਚਾਨਕ ਸਿਕ ਲੀਵ (ਬਿਮਾਰੀ ਦੀ ਛੁੱਟੀ) ’ਤੇ ਚਲੇ ਗਏ ਹਨ।
ਇਸ ਕਾਰਨ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਤੋਂ ਵੱਧ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ੲਂੇਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਕੈਬਿਨ ਕਰੂ ਦੇ ਇਕ ਵਰਗ ਨੇ ਬੀਤੀ ਰਾਤ (ਮੰਗਲਵਾਰ, 7 ਮਈ) ਨੂੰ ਅਚਾਨਕ ਬੀਮਾਰ ਹੋਣ ਦੀ ਸੂਚਨਾ ਦਿੱਤੀ ਹੈ। ਇਸ ਨਾਲ ਉਡਾਣਾਂ ਪ੍ਰਭਾਵਤ ਹੋਈਆਂ ਹਨ। ਸਾਨੂੰ ਅਜੇ ਤੱਕ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੀ ’ਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਹੈ, ਪਰ ਬੀਮਾਰੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ। ਉਨ੍ਹਾਂ ਨਾਲ ਗੱਲ ਕਰਨ ਅਤੇ ਕਾਰਨ ਸਮਝਣ ਲਈ ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਸਾਡੀਆਂ ਟੀਮਾਂ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ। ਇਸ ਅਣਕਿਆਸੀ ਸਮੱਸਿਆ ਲਈ ਅਸੀਂ ਆਪਣੇ ਯਾਤਰੀਆਂ ਤੋਂ ਦਿਲੋਂ ਮੁਆਫੀ ਚਾਹੁੰਦੇ ਹਾਂ। ਜਿਨ੍ਹਾਂ ਯਾਤਰੀਆਂ ਨੇ ਆਪਣੀਆਂ ਟਿਕਟਾਂ ਰੱਦ ਕਰਵਾਉਣੀਆਂ ਹਨ, ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਕਿਸੇ ਹੋਰ ਤਾਰੀਖ਼ ’ਤੇ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਅੱਜ ਸਾਡੇ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਕੀ ਉਨ੍ਹਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ ਜਾਂ ਨਹੀਂ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ