Tuesday, May 21, 2024  

ਕੌਮੀ

ਦਾਭੋਲਕਰ ਹੱਤਿਆ ਮਾਮਲੇ ’ਚ 2 ਨੂੰ ਉਮਰ ਕੈਦ, 3 ਬਰੀ

May 10, 2024

ਏਜੰਸੀਆਂ
ਪੁਣੇ/10 ਮਈ : ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਤਰਕਸ਼ੀਲ ਨਰਿੰਦਰ ਦਾਭੋਲਕਰ ਹੱਤਿਆ ਕਾਂਡ ਦੇ ਪੰਜ ਮੁਲਜ਼ਮਾਂ ਵਿਚੋਂ ਤਿੰਨ ਨੂੰ ਬਰੀ ਕਰ ਦਿੱਤਾ ਤੇ ਦੋ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਾਭੋਲਕਰ ਦੀ 20 ਅਗਸਤ 2013 ਨੂੰ ਉਦੋਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਪੁਣੇ ’ਚ ਸਵੇਰ ਦੀ ਸੈਰ ਲਈ ਨਿਕਲ ਰਹੇ ਸਨ। ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਨਾਲ ਸਬੰਧਤ ਮਾਮਲਿਆਂ ਲਈ ਵਿਸ਼ੇਸ਼ ਅਦਾਲਤ ਦੇ ਵਧੀਕ ਸੈਸ਼ਨ ਜੱਜ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਸਚਿਨ ਅੰਦੂਰੇ ਅਤੇ ਸ਼ਰਦ ਕਾਲਸਕਰ ’ਤੇ ਹੱਤਿਆ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਸਾਬਤ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਉਮਰ ਕੈਦ ਅਤੇ 5 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਸੀਬੀਆਈ ਅਨੁਸਾਰ ਅੰਦੂਰੇ ਅਤੇ ਕਾਲਸਕਰ ਨੇ ਦਾਭੋਲਕਰ ’ਤੇ ਗੋਲੀਬਾਰੀ ਕੀਤੀ ਸੀ। ਅਦਾਲਤ ਨੇ ਮੁਲਜ਼ਮ ਕੰਨ-ਨੱਕ-ਗਲੇ (ਈਐਨਟੀ) ਸਰਜਨ ਤਾਵੜੇ, ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਉੱਤਰ ਪ੍ਰਦੇਸ਼ : 7 ਵਾਰ ਜਾਅਲੀ ਵੋਟਾਂ ਪਾਉਣ ਵਾਲਾ ਨਾਬਾਲਗ ਹਿਰਾਸਤ ’ਚ,  ਮੁੜ ਪੈਣਗੀਆਂ ਵੋਟਾਂ

ਉੱਤਰ ਪ੍ਰਦੇਸ਼ : 7 ਵਾਰ ਜਾਅਲੀ ਵੋਟਾਂ ਪਾਉਣ ਵਾਲਾ ਨਾਬਾਲਗ ਹਿਰਾਸਤ ’ਚ,  ਮੁੜ ਪੈਣਗੀਆਂ ਵੋਟਾਂ

ਈਡੀ ਵੱਲੋਂ ਕੇਜਰੀਵਾਲ ਦੀ ਹਿਰਾਸਤ ਵਧਾਉਣ ਦੀ ਮੰਗ, ਅਗਲੀ ਸੁਣਵਾਈ 2 ਜੂਨ ਨੂੰ

ਈਡੀ ਵੱਲੋਂ ਕੇਜਰੀਵਾਲ ਦੀ ਹਿਰਾਸਤ ਵਧਾਉਣ ਦੀ ਮੰਗ, ਅਗਲੀ ਸੁਣਵਾਈ 2 ਜੂਨ ਨੂੰ

ਦੇਸ਼ ’ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ: ਰਾਹੁਲ ਗਾਂਧੀ

ਦੇਸ਼ ’ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ: ਰਾਹੁਲ ਗਾਂਧੀ

ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ

ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !