Monday, May 20, 2024  

ਅਪਰਾਧ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

May 10, 2024

ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਮਈ : ਭਰਾ ਅਤੇ ਭਰਜਾਈ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਖੁਦਕਸ਼ੀ ਕਰਨ ਵਾਲੀ ਨੈਸ਼ਨਲ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਦੀ ਮੌਤ ਦੇ ਮਾਮਲੇ ’ਚ ਮੂਲੇਪੁਰ ਪੁਲਿਸ ਵੱਲੋਂ ਉਸਦੀ ਭਰਜਾਈ ਨੂੰ ਗਿ੍ਰਫਤਾਰ ਕੀਤਾ ਗਿਆ ਹੈ।ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਪਿ੍ਰਥਵੀਰਾਜ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਲਾਪਤਾ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ. ਦੀ ਪੜ੍ਹਾਈ ਕਰ ਰਹੀ ਹਾਕੀ ਖਿਡਾਰਨ ਸੁਮਨਦੀਪ ਕੌਰ(21) ਦੀ ਲਾਸ਼ 3 ਮਈ ਨੂੰ ਪਿੰਡ ਖੇੜੀ ਗੰਢਿਆਂ ਨੇੜਿਓਂ ਭਾਖੜਾ ਨਹਿਰ ’ਚ ਤੈਰਦੀ ਹੋਈ ਮਿਲੀ ਸੀ।ਮਿ੍ਰਤਕਾ ਦੇ ਪਿਤਾ ਜਸਪਾਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੋਸ਼ ਲਗਾਏ ਸਨ ਕਿ ਉਸਦੀ ਧੀ ਸੁਮਨਦੀਪ ਕੌਰ ਨੂੰ ੳਸਦੇ ਲੜਕੇ ਬਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਪਿੰਕੀ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜੋ ਕਿ ਅਕਸਰ ਉਸ ਨਾਲ ਗਾਲੀ-ਗਲੋਚ ਕਰਦੇ ਰਹਿੰਦੇ ਸਨ ਜਿਨਾਂ ਤੋਂ ਤੰਗ ਆ ਕੇ ਉਸਦੀ ਧੀ ਸੁਮਨਦੀਪ ਕੌਰ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਸੁਮਨਦੀਪ ਦੀ ਮੌਤ ਲਈ ਸੁਮਨਦੀਪ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸਦੀ ਭਰਜਾਈ ਪਿੰਕੀ ਜ਼ਿੰਮੇਵਾਰ ਹਨ।ਸਹਾਇਕ ਥਾਣੇਦਾਰ ਪਿ੍ਰਥਵੀਰਾਜ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਮੂਲੇਪੁਰ ਵਿਖੇ ਅ/ਧ 306,34 ਆਈ.ਪੀ.ਸੀ. ਤਹਿਤ ਦਰਜ ਕੀਤੇ ਗਏ ਮੁਕੱਦਮੇ ’ਚ ਬਿਕਰਮਜੀਤ ਸਿੰਘ ਨੂੰ 4 ਮਈ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ ਪਰ ਉਸਦੀ ਪਤਨੀ ਪਿੰਕੀ ਗਿ੍ਰਫਤਾਰੀ ਤੋਂ ਬਚਦੀ ਆ ਰਹੀ ਸੀ ਜਿਸਨੂੰ ਬੀਤੇ ਕੱਲ੍ਹ ਗਿ੍ਰਫਤਾਰ ਕਰ ਲਿਆ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿਜੀਲੈਂਸ ਵੱਲੋਂ ਬਿਜਲੀ ਮੀਟਰ ਲਾਉਣ ਬਦਲੇ 12 ਹਜ਼ਾਰ ਰੁਪਏ ਸਮੇਤ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬਿਜਲੀ ਮੀਟਰ ਲਾਉਣ ਬਦਲੇ 12 ਹਜ਼ਾਰ ਰੁਪਏ ਸਮੇਤ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫ਼ਤਾਰ

ਏਟੀਐਸ ਵੱਲੋਂ ਇਸਲਾਮਿਕ ਸਟੇਟ ਦੇ 4 ਦਹਿਸ਼ਤਗਰਦ ਗ੍ਰਿਫ਼ਤਾਰ ਪੁਲਿਸ

ਏਟੀਐਸ ਵੱਲੋਂ ਇਸਲਾਮਿਕ ਸਟੇਟ ਦੇ 4 ਦਹਿਸ਼ਤਗਰਦ ਗ੍ਰਿਫ਼ਤਾਰ ਪੁਲਿਸ

ਗੁਜਰਾਤ ATS ਨੇ ਅਹਿਮਦਾਬਾਦ ਏਅਰਪੋਰਟ ਤੋਂ IS ਦੇ ਚਾਰ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ

ਗੁਜਰਾਤ ATS ਨੇ ਅਹਿਮਦਾਬਾਦ ਏਅਰਪੋਰਟ ਤੋਂ IS ਦੇ ਚਾਰ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ

ਕੇਰਲ: ਜਾਇਦਾਦ ਦੇ ਝਗੜੇ ਨੂੰ ਲੈ ਕੇ ਬਜ਼ੁਰਗ ਵਿਅਕਤੀ ਨੇ ਪਤਨੀ ਦੀ ਹੱਤਿਆ ਕਰ ਦਿੱਤੀ

ਕੇਰਲ: ਜਾਇਦਾਦ ਦੇ ਝਗੜੇ ਨੂੰ ਲੈ ਕੇ ਬਜ਼ੁਰਗ ਵਿਅਕਤੀ ਨੇ ਪਤਨੀ ਦੀ ਹੱਤਿਆ ਕਰ ਦਿੱਤੀ

ਬੇਂਗਲੁਰੂ 'ਚ ਤਕਨੀਕੀ ਅਤੇ ਤੇਲਗੂ ਕਲਾਕਾਰਾਂ ਦੀ ਸ਼ਮੂਲੀਅਤ ਵਾਲੀ ਰੇਵ ਪਾਰਟੀ ਦਾ ਪਰਦਾਫਾਸ਼, MDMA ਅਤੇ ਕੋਕੀਨ ਜ਼ਬਤ

ਬੇਂਗਲੁਰੂ 'ਚ ਤਕਨੀਕੀ ਅਤੇ ਤੇਲਗੂ ਕਲਾਕਾਰਾਂ ਦੀ ਸ਼ਮੂਲੀਅਤ ਵਾਲੀ ਰੇਵ ਪਾਰਟੀ ਦਾ ਪਰਦਾਫਾਸ਼, MDMA ਅਤੇ ਕੋਕੀਨ ਜ਼ਬਤ

ਅਸਾਮ: ਚੋਰੀ ਦੇ ਮੁਲਜ਼ਮ ਥਾਣੇ ਤੋਂ ਫ਼ਰਾਰ, ਭਾਲ ਜਾਰੀ

ਅਸਾਮ: ਚੋਰੀ ਦੇ ਮੁਲਜ਼ਮ ਥਾਣੇ ਤੋਂ ਫ਼ਰਾਰ, ਭਾਲ ਜਾਰੀ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ