Tuesday, May 21, 2024  

ਖੇਤਰੀ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

May 10, 2024

ਡੀ.ਪੀ. ਜਿੰਦਲ
ਭੀਖੀ/10 ਮਈ : ਸਥਾਨਕ ਮੂਲਾ ਸਿੰਘ ਵਾਲਾ ਰੋਡ ’ਤੇ ਸਥਿੱਤ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਦੇ ਚਾਰ ਬੱਚੇ ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਗਏ ਸਨ। ਜਿੰਨ੍ਹਾਂ ਬੱਚਿਆਂ ਨੂੰ ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦਫਤਰ ਵਿੱਚ ਬੁਲਾ ਕੇ ਆਸ਼ੀਰਵਾਦ ਦਿੱਤਾ ਅਤੇ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਡੀਸੀ ਪਰਮਵੀਰ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲੇ੍ਹ ਦੀ ਇੱਕੋ ਸੰਸਥਾ ਦੇ ਚਾਰ ਬੱਚਿਆਂ ਦਾ ਯੁਵਿਕਾ ਪ੍ਰੋਗਰਾਮ ਤਹਿਤ ਇਸਰੋ ਲਈ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਪਿ੍ਰੰਸੀਪਲ ਡਾ. ਗਗਨਦੀਪ ਪਰਾਸ਼ਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨੀ ਛੋਟੀ ਉਮਰ ਵਿੱਚ ਬੱਚਿਆਂ ਨੂੰ ਇੱਥੋਂ ਤੱਕ ਲਿਜਾਣਾ ਸੰਸਥਾ ਲਈ ਇੱਕ ਵੱਡਾ ਮਾਰਗਦਰਸ਼ਕ ਹੈ। ਇਸ ਮੌਕੇ ਪਿ੍ਰੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਅਨੰਨਿਆ, ਰਮਨਜੋਤ ਕੌਰ, ਪਰਿਆਸ਼ ਸਿੰਗਲਾ ਅਤੇ ਤੋਏਸ਼ ਗਰਗ, ਇਸ ਸਕੂਲ ਦੇ ਅਜਿਹੇ ਚਾਰ ਹੋਣਹਾਰ ਵਿਦਿਆਰਥੀ ਹਨ, ਜਿੰਨਾਂ ਦੀ ਚੋਣ ਇਸਰੋ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਦਿਆਰਥੀਆਂ ਦਾ ਕੈਂਪ ਇੰਡੀਅਨ ਰਿਮੋਟ ਸੈਂਸਰ ਸੇਟੇਲਾਇਟ ਸੈਂਟਰ ਦੇਹਰਾਦੂਨ ਵਿਖੇ 12 ਮਈ ਤੋਂ 24 ਮਈ ਤੱਕ ਲੱਗੇਗਾ। ਡਾ. ਪਰਾਸ਼ਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਪੰਜਾਬ ਵਿੱਚੋਂ ਸਿਰਫ 10 ਵਿਦਿਆਰਥੀ ਹੀ ਚੁਣੇ ਗਏ ਸਨ, ਜਿਹਨਾਂ ਵਿੱਚ ਚਾਰ ਵਿਦਿਆਰਥੀ ਸਥਾਨਕ ਸਕੂਲ ਦੇ ਹਨ। ਇਸ ਮੌਕੇ ਏਡੀਸੀ ਮਾਨਸਾ ਅਤੇ ਡੀਈਓ ਭੁਪਿੰਦਰ ਕੌਰ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਟੇਸ਼ਨ ’ਤੇ ਧਰਨਾ ਸਮਾਪਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਛੱਤੀਸਗੜ੍ਹ : ਪਿਕਅੱਪ ਖੱਡ ’ਚ ਡਿੱਗੀ, 17 ਔਰਤਾਂ ਸਣੇ 18 ਮੌਤਾਂ, 4 ਜ਼ਖ਼ਮੀ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

ਪੰਜਾਬ ’ਚ ਗਰਮੀ ਕਾਰਨ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ

छत्तीसगढ़ में पिकअप ट्रक के गहरी खाई में गिरने से 15 लोगों की मौत

छत्तीसगढ़ में पिकअप ट्रक के गहरी खाई में गिरने से 15 लोगों की मौत

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਛੱਤੀਸਗੜ੍ਹ 'ਚ ਪਿਕਅੱਪ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਲਾਪਤਾ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਦਿੱਲੀ 'ਚ ਗਲਾ ਵੱਢਿਆ ਵਿਅਕਤੀ ਦੀ ਲਾਸ਼ ਮਿਲੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ