Thursday, November 28, 2024  

ਮਨੋਰੰਜਨ

ਫ਼ਿਲਮ ਸਮੀਖਿਆ: ਪੰਜਾਬੀ ਫ਼ਿਲਮ ‘ਵੇਖੀ ਜਾ ਛੇੜੀ ਨਾ’

May 13, 2024

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ ਜਿਸਨੇ ਆਪਣੀਆਂ ਮੁੱਢਲੀਆਂ ਫ਼ਿਲਮਾਂ ‘ਕੁੜਮਾਈਆਂ, ਵਿਚ ਬੋਲੂਂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’ ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕੀਤਾ। ਪੰਜਾਬੀ ਸਿਨਮੇ ਦੇ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸਦਾ ਪੱਗਵਟ ਯਾਰ ਹੈ ਜਿਸਦੀ ਬਦੌਲਤ ਟੋਨੀ ਦੀ ਕਲਾ ’ਚ ਨਿਖਾਰ ਆਇਆ।
ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆ ਫ਼ਿਲਮਾਂ ਵੱਲ ਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂ ਫ਼ਿਲਮ “ਵੇਖੀ ਜਾ ਛੇੜੀ ਨਾ” ਲੈ ਕੇ ਆ ਰਿਹਾ ਹੈ। ਟੋਨੀ ਦੇ ਦੱਸਣ ਮੁਤਾਬਕ ਇਹ ਇਕ ਨਿਰੋਲ ਕਾਮੇਡੀ ਫ਼ਿਲਮ ਹੈ ਜੋ ਹਾਸੇ ਠੱਠੇ ਨਾਲ ਸਮਾਜ ਨੂੰ ਨਸੀਹਤ ਦੇਵੇਗੀ। ਪਰਿਵਾਰਕ ਰਿਸ਼ਤਿਆਂ ਦੀ ਤਿਲਕਣਬਾਜ਼ੀ ਵਿਚ ਗਿਰਦੀ ਜਾਂਦੀ ਇੰਨਸਾਨੀਅਤ ਦੀ ਕਹਾਣੀ ਪੇਸ਼ ਕਰਦੀ ਇਸ ਫ਼ਿਲਮ ਦੀ ਕਹਾਣੀ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਲਿਖੀ ਹੈ। ਪਿੰਡਾਂ ਦੇ ਮਾਹੌਲ ਨਾਲ ਜੁੜੀ ਪਰਿਵਾਰਕ ਰਿਸ਼ਤਿਆ ਦੀ ਇਸ ਫ਼ਿਲਮ ਵਿਚ ਕਾਮੇਡੀ ਦੇ ਸਿਰਮੌਰ ਕਰਮਜੀਤ ਅਨਮੋਲ ਤੇ ਗੁਰਮੀਤ ਸਾਜਨ ਮਿਆਰੀ ਕਾਮੇਡੀ ਨਾਲ ਦਰਸ਼ਕਾਂ ਹਸਾ-ਹਸਾ ਲੋਟ-ਪੋਟ ਕਰਨਗੇ। ਕਰਮਜੀਤ ਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾ ਸਬੂਤ ਦਿੰਦਾ ਹੈ। ਉਸਦੀ ਇਹ ਫ਼ਿਲਮ ਵਿਚ ਵੀ ਕਮਾਲ ਦੀ ਕਾਮੇਡੀ ਹੋਵੇਗੀ। ਜ਼ਿਕਰਯੋਗ ਹੈ ਕਿ ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ’ਚ ਇਕ ਹਾਸਰਸ ਪੈਦਾ ਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ।ਇਸ ਫ਼ਿਲਮ ਵਿਚ ਕਾਮੇਡੀ ਦੇ ਇਹ ਦੋਵੇ ਮਹਾਂਰਥੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।
ਵਿੰਨਰਜ਼ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ। ਹਰੇਕ ਕਲਾਕਾਰ ਨੇ ਆਪਣੇ ਕਿਰਦਾਰ ਵਿਚ ਪੂਰੀ ਜਾਨ ਪਾਈ ਹੈ। ਇਸ ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਹਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਹਨ। ਇਸ ਤੋਂ ਇਲਾਵਾ ਕਾਰਜਕਾਰੀ ਨਿਰਮਾਤਾ ਰਜਤ ਮਲਹੋਤਰਾ, ਐਸੋਸੀਏਟ ਨਿਰਦੇਸ਼ਕ ਬਿਕਰਮਜੀਤ ਗਿੱਲ, ਫੋਟੋਜਨਿਕ ਗੁਰਮੀਤ ਅਤੇ ਕਰੇਟਿਵ ਡਾਇਰੈਕਟਰ ਸੁਜਾਲ ਫ਼ਿਰੋਜ਼ਪੁਰੀਆ ਹਨ, ਜਿੰਨਾਂ ਵੱਲੋਂ ਇਸ ਫ਼ਿਲਮ ਨੂੰ ਬੇਹਤਰ ਬਣਾਉਣ ਵਿੱਚ ਅਹਿਮ ਭੁਮਿਕਾ ਨਿਭਾਈਹੈ ਫ਼ਿਲਮ ਦੇ ਸਿਨਮੈਟੋਗ੍ਰਾਫਰ ਬਰਿੰਦਰ ਸਿੱਧੂ ਹਨ। ਜ਼ਿਕਰਯੋਗ ਹੈ ਕਿ ਜਿੱਥੇ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਦਰਸ਼ਕਾਂ ਨੂੰ ਪ੍ਰਭਾਵਤ ਕਰਨਗੇ, ਉੱਥੇ ਫ਼ਿਲਮ ਦਾ ਗੀਤ-ਸੰਗੀਤ ਵੀ ਦਿਲ-ਟੁੰਬਵਾਂ ਹੋਵੇਗਾ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਮਨਜੀਤ ਸਿੰਘ ਟੋਨੀ ਤੇਗੁਰਮੀਤ ਸਾਜਨ ਨੇ ਲਿਖੀ ਹੈ। ਡਾਇਲਾਗ ਗਗਨਦੀਪ ਸਿੰਘ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿਮਨਜੀਤ ਸਿੰਘ ਟੋਨੀ ਤੇਗੁਰਮੀਤ ਸਾਜਨ ਨੇ ਇਸ ਫ਼ਿਲਮ ਰਾਹੀਂ ਇਕ ਨਵਾਂ ਨਾਇਕ ਸਿਮਰ ਖਹਿਰਾ ਨੂੰ ਲਾਂਚ ਕੀਤਾ ਹੈ ਜੋ ਆਪਣੀ ਜਾਨਦਾਰ ਅਦਾਕਾਰੀ ਨਾਲ ਨਾਇਕਾ ਲਵ ਗਿੱਲ ਨਾਲ ਨਜ਼ਰ ਆਵੇਗਾ। ਸਿਮਰ ਦੀ ਇਹ ਪਹਿਲੀ ਫ਼ਿਲਮ ਹੈ ਜਦਕਿ ਲਵ ਗਿੱਲ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ‘ਸ਼ੱਕਰਪਾਰੇ’ ਤੇ ‘ਕੁਲਚੇ ਛੋਲੇ’ ਫ਼ਿਲਮਾਂ ਨਾਲ ਲੱਖਾਂ ਦਰਸ਼ਕਾਂ ਦਾ ਪਿਆਰ ਲੈ ਚੁੱਕੀ ਹੈ।
ਫਰਵਰੀ ’ਚ ਵਾਈਟ ਹਿੱਲ ਵਲੋਂ ਵੱਡੇ ਪੱਧਰ ’ਤੇ ਰਿਲੀਜ਼ ਕੀਤੀ ਗਈ।
-ਸੁਰਜੀਤ ਜੱਸਲ
-ਮੋਬਾ: 9814607737

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਨੇ ਤਲਾਕ ਦੇ ਦਿੱਤਾ ਹੈ

ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਨੇ ਤਲਾਕ ਦੇ ਦਿੱਤਾ ਹੈ

ਮੁਹੰਮਦ ਰਫੀ ਦੇ ਬੇਟੇ ਸ਼ਾਹਿਦ ਨੇ ਮਸ਼ਹੂਰ ਗਾਇਕ 'ਤੇ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਹੈ

ਮੁਹੰਮਦ ਰਫੀ ਦੇ ਬੇਟੇ ਸ਼ਾਹਿਦ ਨੇ ਮਸ਼ਹੂਰ ਗਾਇਕ 'ਤੇ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਹੈ

ਨੁਸ਼ਰਤ ਭਰੂਚਾ ਨੇ 'ਛੋੜੀ 2' ਤੋਂ ਝਲਕ ਦਿੱਤੀ

ਨੁਸ਼ਰਤ ਭਰੂਚਾ ਨੇ 'ਛੋੜੀ 2' ਤੋਂ ਝਲਕ ਦਿੱਤੀ

ਸਾਰਾ ਅਲੀ ਖਾਨ ਦੇ ਸਰਦੀਆਂ ਦੇ ਮਨਪਸੰਦ ਹਨ ਆਂਧੀਯੂ, ਸਰਸੋ ਕਾ ਸਾਗ

ਸਾਰਾ ਅਲੀ ਖਾਨ ਦੇ ਸਰਦੀਆਂ ਦੇ ਮਨਪਸੰਦ ਹਨ ਆਂਧੀਯੂ, ਸਰਸੋ ਕਾ ਸਾਗ

ਅੱਲੂ ਅਰਜੁਨ ਨੇ 'ਪੁਸ਼ਪਾ 2' ਨੂੰ ਸਮੇਟਿਆ, ਇਸ ਨੂੰ ਇੱਕ ਅਭੁੱਲ ਯਾਤਰਾ ਕਿਹਾ

ਅੱਲੂ ਅਰਜੁਨ ਨੇ 'ਪੁਸ਼ਪਾ 2' ਨੂੰ ਸਮੇਟਿਆ, ਇਸ ਨੂੰ ਇੱਕ ਅਭੁੱਲ ਯਾਤਰਾ ਕਿਹਾ

ਬਾਦਸ਼ਾਹ ਦੇ ਨਵੀਨਤਮ ਟਰੈਕ 'ਮੋਰਨੀ' 'ਤੇ ਸ਼ਹਿਨਾਜ਼ ਗਿੱਲ

ਬਾਦਸ਼ਾਹ ਦੇ ਨਵੀਨਤਮ ਟਰੈਕ 'ਮੋਰਨੀ' 'ਤੇ ਸ਼ਹਿਨਾਜ਼ ਗਿੱਲ

'ਸਾਬਰਮਤੀ ਰਿਪੋਰਟ' ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਟੈਕਸ ਮੁਕਤ ਘੋਸ਼ਿਤ ਕੀਤਾ ਗਿਆ ਹੈ

'ਸਾਬਰਮਤੀ ਰਿਪੋਰਟ' ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਟੈਕਸ ਮੁਕਤ ਘੋਸ਼ਿਤ ਕੀਤਾ ਗਿਆ ਹੈ

ਨਾਨਾ ਪਾਟੇਕਰ ਨੇ ਫਿਲਮਸਾਜ਼ ਅਨਿਲ ਸ਼ਰਮਾ ਨੂੰ ਮਜ਼ਾਕ 'ਚ 'ਕੂੜਾ ਆਦਮੀ' ਕਿਹਾ ਸੀ

ਨਾਨਾ ਪਾਟੇਕਰ ਨੇ ਫਿਲਮਸਾਜ਼ ਅਨਿਲ ਸ਼ਰਮਾ ਨੂੰ ਮਜ਼ਾਕ 'ਚ 'ਕੂੜਾ ਆਦਮੀ' ਕਿਹਾ ਸੀ

ਹੁਣ 'ਸਾਬਰਮਤੀ ਰਿਪੋਰਟ' ਨੇ ਰਾਜਸਥਾਨ ਨੂੰ ਟੈਕਸ ਮੁਕਤ ਐਲਾਨ ਦਿੱਤਾ ਹੈ

ਹੁਣ 'ਸਾਬਰਮਤੀ ਰਿਪੋਰਟ' ਨੇ ਰਾਜਸਥਾਨ ਨੂੰ ਟੈਕਸ ਮੁਕਤ ਐਲਾਨ ਦਿੱਤਾ ਹੈ

ਏ.ਆਰ. ਰਹਿਮਾਨ, ਪਤਨੀ ਸਾਇਰਾ ਬਾਨੋ ਨੇ ਤਲਾਕ ਨੂੰ ਲੈ ਕੇ ਬਿਆਨ ਜਾਰੀ ਕਰਕੇ ਵੱਖ ਹੋ ਗਏ

ਏ.ਆਰ. ਰਹਿਮਾਨ, ਪਤਨੀ ਸਾਇਰਾ ਬਾਨੋ ਨੇ ਤਲਾਕ ਨੂੰ ਲੈ ਕੇ ਬਿਆਨ ਜਾਰੀ ਕਰਕੇ ਵੱਖ ਹੋ ਗਏ