ਪੰਜਾਬੀ ਗਾਇਕੀ ਦੇ ਸੰਗੀਤਕ ਸਫ਼ਰ ਵਿੱਚ ਅਨੇਕ ਨਾਮ ਅਜਿਹੇ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਮਿਆਰੀ ਗੀਤ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ।
ਪੰਜਾਬੀ ਗਾਇਕੀ ਵਿੱਚ ਮੇਲਿਆਂ ਦੇ ਬਾਦਸ਼ਾਹ ਵਜ਼ੋਂ ਜਾਣੇ ਜਾਂਦੇ ਸਿਰਮੌਰ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਾਮ ਵੀ ਉਨ੍ਹਾਂ ਗਾਇਕਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਬੋਲਾਂ ਨੂੰ ਕਦੇ ਢਾਹ ਨਹੀ ਲੱਗਣ ਦਿੱਤੀ। ਦਲਵਿੰਦਰ ਦਿਆਲਪੁਰੀ ਨੇ ਭਾਵੇਂ ਥੋੜਾ ਗਾਇਆ ਹੈ ਪਰ ਮਿਆਰ ਪੱਖੋਂ ਉਸਨੇ ਕਿਸੇ ਪੱਧਰ ਤੇ ਵੀ ਸਮਝੌਤਾ ਨਹੀ ਕੀਤਾ। ਇਹੀ ਕਾਰਨ ਹੈ ਕਿ ਉਸ ਦੇ ਗਾਏ ਗੀਤਾਂ ’ਤੇ ਕਦੇ ਵੀ ਕੋਈ ਉਂਗਲ ਨਹੀ ਉੱਠੀ। ਉਸਦੇ ਗੀਤਾਂ ਵਿੱਚੋਂ ਗੁਲਾਬ ਤੇ ਫੁੱਲਾਂ ਵਰਗੀ ਮਹਿਕ ਆਉਂਦੀ ਹੈ। ਆਪਣੀ ਇਸੇ ਪਿਰਤ ਨੂੰ ਅੱਗੇ ਵਧਾਉਂਦਿਆ ਹੁਣ ਬਹੁਤ ਜਲਦੀ ਗਾਇਕ ਦਲਵਿੰਦਰ ਦਿਆਲਪੁਰੀ ਰਾਵਲ ਐਂਟਰਟੇਨਮੈਂਟ ਅਤੇ ਗੀਤਕਾਰ ਕਾਲਾ ਖਾਨਪੁਰੀ ਦੀ ਪੇਸ਼ਕਸ਼ ਅਧੀਨ ਆਪਣਾ ਨਵਾਂ ਗੀਤ ‘ਦਿਲ ਕੂ-ਕੂ ਮਿੱਠੀਏ ਕਰੇਂ ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਇਸ ਗੀਤ ਦਾ ਮਿਊਜਿਕ ਹਰਭਜਨ ਹਰੀ ਵਲੋਂ ਤਿਆਰ ਕੀਤਾ ਗਿਆ ਹੈ। ਜਦੋਂ ਕਿ ਗੀਤ ਦੇ ਗੀਤਕਾਰ ਕਾਲਾ ਖਾਨਪੁਰੀ ਹਨ। ਕੁਲਵਿੰਦਰ ਸਿੰਘ ਵਲੋਂ ਇਸ ਗੀਤ ਦੀ ਤਿਆਰੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ। ਪੇਸ਼ਕਾਰ ਗੀਤਕਾਰ ਕਾਲਾ ਖਾਨਪੁਰੀ ਨੇ ਦੱਸਿਆ ਕਿ ਗੀਤ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ ਅਤੇ ਬਹੁਤ ਜਲਦੀ ਇਹ ਗੀਤ ਸਰੋਤਿਆਂ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਲਈ ਉਨ੍ਹਾਂ ਨੇ ਪੂਰੀ ਪੂਰੀ ਮਿਹਨਤ ਕੀਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ
— ਜਗਤਾਰ ਸਮਾਲਸਰ,
-ਮੋਬਾ: 94670-95953