ਚੰਡੀਗੜ੍ਹ, 3 ਜੁਲਾਈ
ਟਰਾਈਸਿਟੀ ਵਿੱਚ ਮੌਨਸੂਨ ਵੱਲੋਂ ਦਸਤਕ ਦੇਣ ਤੋਂ ਬਾਅਦ ਭਰਵਾਂ ਮੀਂਹ ਪਿਆ। ਇਹ ਮੀਂਹ ਅੱਜ ਤੜਕੇ ਤੋਂ ਸ਼ੁਰੂ ਹੋਇਆ ਤੇ ਕਈ ਸੜਕਾਂ ’ਤੇ ਪਾਣੀ ਭਰ ਗਿਆ। ਅੱਜ ਸਵੇਰ ਵੇਲੇ ਸੈਕਟਰ-50 ਵਿਚ 49-50 ਨੂੰ ਵੰਡਦੀ ਸੜਕ ’ਤੇ ਪੈਂਦੀ ਕਲੋਨੀ ਦੀ ਕੰਧ ਡਿੱਗ ਗਈ। ਇਸ ਕਾਰਨ ਦੋ ਸਕੂਟਰ ਨੁਕਸਾਨੇ ਗਏ। ਸਨਅਤੀ ਏਰੀਆ ਫੇਜ਼ 2 ਵਿੱਚ ਥ੍ਰੀ ਬੀਆਰਡੀ ਦੀ ਸੜਕ ’ਤੇ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਤੇ ਪੰਚਕੂਲਾ ਵਿਚ ਅੱਜ ਭਰਵਾਂ ਮੀਂਹ ਪਿਆ। ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਰਾ ਵੀ ਡਿੱਗ ਗਿਆ ਹੈ ਤੇ ਗਰਮੀ ਤੋਂ ਵੀ ਰਾਹਤ ਮਿਲੀ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਹੋਰ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।