Saturday, April 05, 2025  

ਚੰਡੀਗੜ੍ਹ

ਪੱਛਮੀ ਕਮਾਂਡ ਨੇ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ 14ਵੇਂ "ਭਾਰਤੀ ਅੰਗ ਦਾਨ ਦਿਵਸ" ਦਾ ਆਯੋਜਨ ਕੀਤਾ, ਅੰਗ ਦਾਨ ਕਰਨ ਵਾਲੇ ਪਰਿਵਾਰਾਂ ਦਾ ਸਨਮਾਨ

August 05, 2024

ਚੰਡੀਗੜ੍ਹ: 05 ਅਗਸਤ, 2024

14ਵੇਂ "ਭਾਰਤੀ ਅੰਗ ਦਾਨ ਦਿਵਸ" ਦੇ ਮੌਕੇ 'ਤੇ ਪੱਛਮੀ ਕਮਾਂਡ ਨੇ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ 'ਅੰਗ ਦਾਨ ਜਾਗਰੂਕਤਾ' ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਜੀਓਸੀ-ਇਨ-ਸੀ ਪੱਛਮੀ ਕਮਾਂਡ, ਸ੍ਰੀਮਤੀ ਸ਼ੁਚੀ ਕਟਿਆਰ, ਖੇਤਰੀ ਪ੍ਰਧਾਨ ਆਵਾ, ਪੱਛਮੀ ਕਮਾਂਡ ਅਤੇ ਡਾ: ਮਨੀਸ਼ ਬਾਂਸਲ, ਡਾਇਰੈਕਟਰ ਜਨਰਲ ਸਿਹਤ ਸੇਵਾਵਾਂ, ਹਰਿਆਣਾ ਸ਼ਾਮਲ ਸਨ।ਇਸ ਸਮਾਗਮ ਵਿੱਚ ਸੇਵਾ ਕਰ ਰਹੇ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਆਰਮੀ ਪਬਲਿਕ ਸਕੂਲ ਅਤੇ ਕੇਂਦਰੀ ਵਿਦਿਆਲਿਆ, ਚੰਡੀਮੰਦਰ ਮਿਲਟਰੀ ਸਟੇਸ਼ਨ ਦੇ ਸਕੂਲੀ ਬੱਚਿਆਂ ਸਮੇਤ 400 ਤੋਂ ਵੱਧ ਲੋਕਾਂ ਨੇ ਭਾਗ ਲਿਆ।

ਇਸ ਮੌਕੇ 'ਤੇ ਸੰਬੋਧਨ ਕਰਦਿਆਂ ਆਰਮੀ ਕਮਾਂਡਰ ਨੇ ਦੱਸਿਆ ਕਿ ਅੰਗਦਾਨ ਮਨੁੱਖੀ ਭਲਾਈ ਅਤੇ ਜੀਵਨ ਲਈ ਇੱਕ ਉੱਤਮ ਕਾਰਜ ਹੈ ਅਤੇ ਹਰੇਕ ਨਾਗਰਿਕ ਨੂੰ ਅੰਗ ਦਾਨ ਕਰਨ ਦਾ ਪ੍ਰਣ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਹਾਜ਼ਰ ਦਾਨੀਆਂ ਦੇ ਪਰਿਵਾਰਾਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।

ਜੀਓਸੀ-ਇਨ-ਸੀ, ਪੱਛਮੀ ਕਮਾਨ ਅਤੇ ਖੇਤਰੀ ਪ੍ਰਧਾਨ ਆਵਾ,ਪੱਛਮੀ ਕਮਾਂਡ ਨੇ ਅੰਗ ਦਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਅਕਤੀਆਂ ਵਿੱਚ ਸੂਬੇਦਾਰ ਅਰਜੁਨ ਸਿੰਘ, ਹਵਲਦਾਰ ਰਾਜੇਸ਼ ਸਿੰਘ ਅਤੇ ਕਾਂਸਟੇਬਲ ਅੰਕਿਤ ਦੇ ਪਰਿਵਾਰ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਪਿਤਾ ਦੇ ਅੰਗ ਦਾਨ ਕੀਤੇ ਸਨ।

ਇਸ ਆਯੋਜਨ ਦਾ ਉਦੇਸ਼ ਭਾਸ਼ਣਾਂ, ਪ੍ਰੇਰਣਾਦਾਇਕ ਵੀਡੀਓਜ਼ ਰਾਹੀਂ ਅਤੇ ਦੂਸਰਿਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਵਾਲੇ ਪੁਰਸ਼ ਅਤੇ ਔਰਤ ਦਾਨੀਆਂ ਦੇ ਨਿਰਸਵਾਰਥ ਕਾਰਜਾਂ ਨੂੰ ਮਾਨਤਾ ਦੇ ਕੇ ਅੰਗਦਾਨ ਦੀ ਮਹੱਤਤਾ ਅਤੇ ਜਾਗਰੂਕਤਾ ਫੈਲਾਉਣਾ ਸੀ। ਇਸ ਤੋਂ ਇਲਾਵਾ ਮ੍ਰਿਤਕ ਅੰਗ ਦਾਨ ਸਬੰਧੀ ਮਿੱਥਾਂ ਅਤੇ ਮਤਭੇਦਾਂ ਨੂੰ ਦੂਰ ਕਰਨ ਲਈ ਇੱਕ ਪੈਨਲ ਚਰਚਾ ਵੀ ਕੀਤੀ ਗਈ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਅੰਗਦਾਨ ਦੀ ਪ੍ਰਕਿਰਿਆ ਅਤੇ ਅੰਗ ਦਾਨ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਪੈਂਫਲੈਟ ਵੀ ਜਾਰੀ ਕੀਤੇ ਗਏ ਅਤੇ ਵੰਡੇ ਗਏ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ

ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ

ਡੀਬੀ ਰੇਡੀਓ ਵੱਲੋਂ ਮਨਾਇਆ ਗਿਆ ਬਾਲੀਵੁੱਡ ਦਿਵਸ

ਡੀਬੀ ਰੇਡੀਓ ਵੱਲੋਂ ਮਨਾਇਆ ਗਿਆ ਬਾਲੀਵੁੱਡ ਦਿਵਸ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਕੀਤੇ ਗਏ ਕਥਿਤ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਕੀਤੇ ਗਏ ਕਥਿਤ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ

ਅਮਨ ਅਰੋੜਾ ਨੇ ਕਿਹਾ, 'ਆਪ' ਵਰਕਰ 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਬੁੱਤਾਂ ਦੀ ਕਰਨਗੇ ਰੱਖਿਆ- ਅਰੋੜਾ

ਅਮਨ ਅਰੋੜਾ ਨੇ ਕਿਹਾ, 'ਆਪ' ਵਰਕਰ 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਬੁੱਤਾਂ ਦੀ ਕਰਨਗੇ ਰੱਖਿਆ- ਅਰੋੜਾ

ਨਵੇਂ ਭਰਤੀ ਅਧਿਆਪਕਾਂ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਨਵੇਂ ਭਰਤੀ ਅਧਿਆਪਕਾਂ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਅਰੋੜਾ ਨੇ ਪੰਜਾਬ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਕੀਤੀ ਅਪੀਲ, ਕਿਹਾ- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਰਕਾਰ ਦਾ ਸਾਥ ਦਿਓ, ਤਾਂ ਹੀ ਅਸੀਂ ਮਿਲ ਕੇ ਨਸ਼ੇ ਨੂੰ ਜੜੋਂ ਖਤਮ ਕਰ ਸਕਦੇ ਹਾਂ

ਅਰੋੜਾ ਨੇ ਪੰਜਾਬ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਕੀਤੀ ਅਪੀਲ, ਕਿਹਾ- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਰਕਾਰ ਦਾ ਸਾਥ ਦਿਓ, ਤਾਂ ਹੀ ਅਸੀਂ ਮਿਲ ਕੇ ਨਸ਼ੇ ਨੂੰ ਜੜੋਂ ਖਤਮ ਕਰ ਸਕਦੇ ਹਾਂ

ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ

ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ

DAV ਕਾਲਜ ਦਾ ਸੱਭਿਆਚਾਰਕ ਮਹੋਤਸਵ 'ਕਾਰਵਾਂ 2025' ਦੂਜੇ ਦਿਨ ਵਿੱਚ ਦਹਾੜੀ ਮਾਰਦਾ: ਮਾਣਯੋਗ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਿਖਿਆ ਨੂੰ ਉਚਾਈਆਂ 'ਤੇ ਲੈ ਜਾਣ ਲਈ 11 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ।

DAV ਕਾਲਜ ਦਾ ਸੱਭਿਆਚਾਰਕ ਮਹੋਤਸਵ 'ਕਾਰਵਾਂ 2025' ਦੂਜੇ ਦਿਨ ਵਿੱਚ ਦਹਾੜੀ ਮਾਰਦਾ: ਮਾਣਯੋਗ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਿਖਿਆ ਨੂੰ ਉਚਾਈਆਂ 'ਤੇ ਲੈ ਜਾਣ ਲਈ 11 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ।

ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਡੀਏਵੀ ਕਾਲਜ, ਚੰਡੀਗੜ੍ਹ ਵਿਖੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਕਾਰਨਵਾਨ 2025 ਵਿੱਚ ₹11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।

ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਡੀਏਵੀ ਕਾਲਜ, ਚੰਡੀਗੜ੍ਹ ਵਿਖੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਕਾਰਨਵਾਨ 2025 ਵਿੱਚ ₹11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।

ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ, ਸਾਰੇ ਵਰਗਾਂ ਅਤੇ ਸਮਾਜਾਂ ਦਾ ਰੱਖਿਆ ਗਿਆ ਖਿਆਲ - ਪਵਨ ਕੁਮਾਰ ਟੀਨੂੰ

ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ, ਸਾਰੇ ਵਰਗਾਂ ਅਤੇ ਸਮਾਜਾਂ ਦਾ ਰੱਖਿਆ ਗਿਆ ਖਿਆਲ - ਪਵਨ ਕੁਮਾਰ ਟੀਨੂੰ