ਯੇਰੂਸ਼ਲਮ, 11 ਸਤੰਬਰ
ਇਜ਼ਰਾਈਲ ਦੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਰਾਤ ਭਰ ਦੇ ਮਿਸ਼ਨ ਦੌਰਾਨ ਦੱਖਣੀ ਗਾਜ਼ਾ ਪੱਟੀ ਦੇ ਰਫਾਹ ਖੇਤਰ ਵਿੱਚ ਇੱਕ ਫੌਜੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਗਈ।
ਇਜ਼ਰਾਈਲੀ ਹਵਾਈ ਸੈਨਾ ਦਾ ਬਲੈਕ ਹਾਕ ਹੈਲੀਕਾਪਟਰ ਇੱਕ ਜ਼ਖਮੀ ਸਿਪਾਹੀ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਲਿਜਾ ਰਿਹਾ ਸੀ ਜਦੋਂ ਇਹ ਕਰੈਸ਼ ਹੋ ਗਿਆ। ਫੌਜ ਦੇ ਬਿਆਨ ਅਨੁਸਾਰ, ਸੱਤ ਹੋਰ ਸੈਨਿਕ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਡਾਕਟਰੀ ਦੇਖਭਾਲ ਲਈ ਬਾਹਰ ਕੱਢਿਆ ਗਿਆ।
ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਦੁਸ਼ਮਣ ਦੀ ਕਾਰਵਾਈ ਕਾਰਨ ਨਹੀਂ ਹੋਇਆ।'' ਇਸ ਘਟਨਾ ਦੇ ਕਾਰਨਾਂ ਦੀ ਜਾਂਚ ਏਅਰ ਫੋਰਸ ਕਮਾਂਡਰ ਟੋਮਰ ਬਾਰ ਦੁਆਰਾ ਨਿਯੁਕਤ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਦੀਆਂ ਸੰਚਾਲਨ ਗਤੀਵਿਧੀਆਂ ਪ੍ਰਭਾਵਤ ਨਹੀਂ ਹਨ।