Sunday, February 23, 2025  

ਚੰਡੀਗੜ੍ਹ

ਬਿੰਦੂ ਸਿੰਘ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ

September 14, 2024

ਚੰਡੀਗਡ਼੍ਹ, 14 ਸਤੰਬਰ

ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੀ ਅੱਜ ਹੋਈ ਚੋਣ ਵਿੱਚ ਬਿੰਦੂ ਸਿੰਘ ਸਰਬਸੰਮਤੀ ਨਾਲ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ। ਇਸ ਦੇ ਨਾਲ ਹੀ ਜਗਤਾਰ ਸਿੱਧੂ ਤੇ ਤਰਲੋਚਨ ਸਿੰਘ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਤੇ ਬਲਵਿੰਦਰ ਸਿੰਘ ਸਿਪਰੇ ਨੂੰ ਕੋ-ਚੇਅਰਮੈਨ ਬਣਾਇਆ ਗਿਆ। ਇਸੇ ਤਰ੍ਹਾਂ ਭੁਪਿੰਦਰ ਮਲਿਕ ਨੂੰ ਸਕੱਤਰ ਜਨਰਲ, ਦਰਸ਼ਨ ਸਿੰਘ ਖੋਖਰ ਤੇ ਗੁਰਉਪਦੇਸ਼ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਆਰ.ਐੱਸ ਲਿਬਰੇਟ ਤੇ ਅਜੈਬ ਸਿੰਘ ਔਜਲਾ ਨੂੰ ਮੀਤ ਪ੍ਰਧਾਨ, ਨੰਦਪ੍ਰੀਤ ਸਿੰਘ ਤੇ ਸੰਦੀਪ ਲਾਧੂਕਾ ਨੂੰ ਸਕੱਤਰ, ਮੁਕੇਸ਼ ਅਟਵਾਲ ਨੂੰ ਸੰਗਠਨ ਸਕੱਤਰ ਅਤੇ ਆਤਿਸ਼ ਗੁਪਤਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸਿੱਧੂ, ਉੱਜਲ ਸਤਨਾਮ, ਕੁਲਵੰਤ ਕੌਰ, ਦਿਆ ਨੰਦ ਸ਼ਰਮਾ, ਸੁਰਜੀਤ ਸੱਤੀ, ਰਾਕੇਸ਼ ਸ਼ਰਮਾ, ਸੁਧੀਰ ਤੰਵਰ, ਨਵਦੀਪ ਛਾਬਡ਼ਾ, ਮੁਨੀਸ਼ ਕਟਾਰੀਆ, ਜਸਵਿੰਦਰ ਸਿੰਘ ਰੰਧਾਵਾ, ਹਰਬੰਸ ਸੋਢੀ, ਸਤਿੰਦਰਪਾਲ ਸਿੱਧੂ, ਗੁਰਮਿੰਦਰ ਬੱਬੂ, ਦੀਪਕ ਸ਼ਰਮਾ ਚਨਾਰਥਲ ਅਤੇ ਮਦਨਦੀਪ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੇ ਜਨਰਲ ਸਕੱਤਰ ਬਿੰਦੂ ਸਿੰਘ ਨੇ ਯੂਨੀਅਨ ਵਲੋਂ ਕੀਤੇ ਕਾਰਜਾਂ ਦੀ ਰਿਪੋਰਟ ਅਤੇ ਖਜ਼ਾਨਚੀ ਭੁਪਿੰਦਰ ਮਲਿਕ ਨੇ ਵਿੱਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰਾਂ ਨਾਲ ਹੁੰਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕਣ ਲਈ ਪੱਤਰਕਾਰਾਂ ਦਾ ਇਕਜੁੱਟ ਹੋਣਾ ਜਰੂਰੀ ਹੈ।
ਯੂਨੀਅਨ ਦੇ ਸਰਪ੍ਰਸਤ ਜਗਤਾਰ ਸਿੰਘ ਸਿੱਧੂ ਤੇ ਤਰਲੋਚਨ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਦਾ ਹੋਂਦ ਲਈ ਵੱਡਾ ਖਤਰਾ ਖਡ਼ਾ ਹੋ ਗਿਆ ਹੈ। ਜਿਸ ਨੂੰ ਬਚਾਉਣ ਲਈ ਸਾਰਿਆਂ ਨੂੰ ਆਵਾਜ਼ ਚੁੱਕਣ ਦੀ ਲੋਡ਼ ਹੈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਆਪਣੀ ਪ੍ਰਧਾਨਗੀ ਹੇਠ ਹੋਏ ਕੰਮਾਂ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਅਜੋਕੇ ਸਮੇਂ ਵਿੱਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ 'ਤੇ ਉਨ੍ਹਾਂ ਦੇ ਨਿਪਟਾਰੇ ਲਈ ਸਾਰਿਆਂ ਨੂੰ ਇਕ ਮੰਚ ’ਤੇ ਇਕੱਠਾ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਮਦਨ ਕਰ ਵਿਭਾਗ ਨੇ ਲਗਾਇਆ ਮੈਗਾ ਖੂਨਦਾਨ ਕੈਂਪ<script src="/>

ਆਮਦਨ ਕਰ ਵਿਭਾਗ ਨੇ ਲਗਾਇਆ ਮੈਗਾ ਖੂਨਦਾਨ ਕੈਂਪ

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਖਿਲਾਫ਼ ਧਰਨਾ

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਖਿਲਾਫ਼ ਧਰਨਾ

ਕੈਨੇਡਾ ਵਿੱਚ 20 ਮਿਲੀਅਨ ਡਾਲਰ ਦੀ ਸੋਨੇ ਦੀ ਚੋਰੀ: ਈਡੀ ਨੇ ਚੰਡੀਗੜ੍ਹ, ਮੋਹਾਲੀ ਵਿੱਚ ਇੱਕ ਸ਼ੱਕੀ ਅਹਾਤੇ 'ਤੇ ਛਾਪਾ ਮਾਰਿਆ

ਕੈਨੇਡਾ ਵਿੱਚ 20 ਮਿਲੀਅਨ ਡਾਲਰ ਦੀ ਸੋਨੇ ਦੀ ਚੋਰੀ: ਈਡੀ ਨੇ ਚੰਡੀਗੜ੍ਹ, ਮੋਹਾਲੀ ਵਿੱਚ ਇੱਕ ਸ਼ੱਕੀ ਅਹਾਤੇ 'ਤੇ ਛਾਪਾ ਮਾਰਿਆ

ਵਿਸ਼ਵ ਕੈਂਸਰ ਦਿਵਸ ‘ਤੇ 700 ਤੋਂ ਵੱਧ ਲੋਕਾਂ ਨੇ ਕੈਂਸਰ ਖ਼ਿਲਾਫ਼ ਕੀਤੀ ਵਾਕਾਥੋਨ

ਵਿਸ਼ਵ ਕੈਂਸਰ ਦਿਵਸ ‘ਤੇ 700 ਤੋਂ ਵੱਧ ਲੋਕਾਂ ਨੇ ਕੈਂਸਰ ਖ਼ਿਲਾਫ਼ ਕੀਤੀ ਵਾਕਾਥੋਨ

ਨਵੀਂ ਮੇਅਰ ਨੇ ਕੂੜਾ ਪ੍ਰਬੰਧਨ ਅਤੇ ਵਿਰਾਸਤੀ ਮਾਈਨਿੰਗ ਦੇ ਕੰਮ ਦਾ ਜਾਇਜ਼ਾ ਲੈਣ ਲਈ ਡੰਪਿੰਗ ਗਰਾਊਂਡ ਦਾ ਕੀਤਾ ਦੌਰਾ 

ਨਵੀਂ ਮੇਅਰ ਨੇ ਕੂੜਾ ਪ੍ਰਬੰਧਨ ਅਤੇ ਵਿਰਾਸਤੀ ਮਾਈਨਿੰਗ ਦੇ ਕੰਮ ਦਾ ਜਾਇਜ਼ਾ ਲੈਣ ਲਈ ਡੰਪਿੰਗ ਗਰਾਊਂਡ ਦਾ ਕੀਤਾ ਦੌਰਾ 

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

ਚੰਡੀਗੜ੍ਹ ਮੇਅਰ ਚੋਣਾਂ: ਹਰਪ੍ਰੀਤ ਕੌਰ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ

ਚੰਡੀਗੜ੍ਹ ਮੇਅਰ ਚੋਣਾਂ: ਹਰਪ੍ਰੀਤ ਕੌਰ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਸੈਕਟਰ 56 ਕਲੌਨੀ ਵਿੱਚ ਕੀਤਾ ਰੋਸ ਪ੍ਰਦਰਸ਼ਨ ਕੀਤਾ।

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਸੈਕਟਰ 56 ਕਲੌਨੀ ਵਿੱਚ ਕੀਤਾ ਰੋਸ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ