ਮੁੰਬਈ, 1 ਅਕਤੂਬਰ
ਅਭਿਨੇਤਾ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਨੂੰ ਮੰਗਲਵਾਰ ਨੂੰ ਆਪਣੇ ਹੀ ਰਿਵਾਲਵਰ ਨਾਲ ਲੱਤ 'ਤੇ ਅਚਾਨਕ ਗੋਲੀ ਲੱਗਣ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਉਸ ਦੇ ਘਰ 'ਤੇ ਵਾਪਰੀ ਜਦੋਂ ਅਭਿਨੇਤਾ ਤੜਕੇ ਕੋਲਕਾਤਾ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਗੋਵਿੰਦਾ ਦੇ ਮੈਨੇਜਰ ਨੇ ਪੁਸ਼ਟੀ ਕੀਤੀ ਹੈ ਕਿ ਅਭਿਨੇਤਾ ਦੀ ਲੱਤ 'ਚੋਂ ਗੋਲੀ ਕੱਢ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਅਭਿਨੇਤਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਗੋਵਿੰਦਾ ਜੀ ਹਵਾਈ ਅੱਡੇ ਲਈ ਆਪਣੀ ਰਿਹਾਇਸ਼ ਛੱਡਣ ਜਾ ਰਹੇ ਸਨ।
"ਉਹ ਕੇਸ ਵਿੱਚ ਆਪਣਾ ਲਾਇਸੈਂਸੀ ਰਿਵਾਲਵਰ ਰੱਖ ਰਿਹਾ ਸੀ ਜਦੋਂ ਇਹ ਉਸਦੇ ਹੱਥ ਵਿੱਚੋਂ ਡਿੱਗ ਗਿਆ ਅਤੇ ਇੱਕ ਗੋਲੀ ਚੱਲ ਗਈ ਜੋ ਉਸਦੀ ਲੱਤ ਵਿੱਚ ਲੱਗੀ। ਡਾਕਟਰ ਨੇ ਗੋਲੀ ਕੱਢ ਦਿੱਤੀ ਹੈ ਅਤੇ ਉਸਦੀ ਹਾਲਤ ਠੀਕ ਹੈ। ਉਹ ਇਸ ਸਮੇਂ ਹਸਪਤਾਲ ਵਿੱਚ ਹੈ," ਉਸਨੇ ਅੱਗੇ ਕਿਹਾ।
ਮੁੰਬਈ ਪੁਲਿਸ ਦੇ ਅਧਿਕਾਰੀ ਨੇ ਵੀ ਪੁਸ਼ਟੀ ਕੀਤੀ ਕਿ ਗੋਵਿੰਦਾ ਠੀਕ ਹੈ ਅਤੇ ਸੱਟ ਗੰਭੀਰ ਨਹੀਂ ਹੈ। ਖ਼ਬਰ ਏਜੰਸੀ ਨੇ ਦੱਸਿਆ ਕਿ ਹਾਲਾਂਕਿ, ਸਾਵਧਾਨੀ ਵਜੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ।