ਸ੍ਰੀ ਫ਼ਤਹਿਗੜ੍ਹ ਸਾਹਿਬ/1 ਅਕਤੂਬਰ:(ਰਵਿੰਦਰ ਸਿੰਘ ਢੀਂਡਸਾ)ਰਿਮਟ ਯੂਨੀਵਰਸਿਟੀ ਦੇ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈੱਲ ਵੱਲੋਂ ਵਿਦਿਅਕ ਪ੍ਰਣਾਲੀ ਬਦਲ ਰਹੇ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ " ਕੌਸ਼ਲ ਆਧਾਰਿਤ ਸਿੱਖਿਆ: ਸਿੱਖਣ ਅਤੇ ਮਾਪਣ ਦੇ ਨਤੀਜਿਆਂ ਨੂੰ ਵਧਾਉਣਾ" ਵਿਸ਼ੇ ਉਪਰ ਇੱਕ ਸ਼ਲਾਘਾਯੋਗ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਆਯੋਜਿਤ, ਵਰਕਸ਼ਾਪ ਨੇ ਫੈਕਲਟੀ ਮੈਂਬਰਾਂ ਨੂੰ ਆਊਟਕਮ-ਬੇਸਡ ਐਜੂਕੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਸਾਧਨਾਂ ਅਤੇ ਗਿਆਨ ਮੂਲਕ ਸਰੋਤਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਗਿਆ।ਰਿਮਟ ਯੂਨੀਵਰਸਿਟੀ ਦੇ ਆਈਕਿਊਏਸੀ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਸੈਣੀ ਨੇ ਇਸ ਸਮਾਗਮ ਵਿੱਚ ਇਹਨਾਂ ਸਰੋਤਾਂ ਦੇ ਮਾਹਿਰ ਵਿਅਕਤੀ ਵਜੋਂ ਵਿਸ਼ੇਸ਼ ਭੂਮਿਕਾ ਨਿਭਾਈ । ਅਕਾਦਮਿਕ ਖੇਤਰ ਵਿੱਚ ਪ੍ਰਾਪਤ ਆਪਣੇ ਵਿਸ਼ਾਲ ਤਜਰਬੇ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕੋਰਸ ਦੇ ਨਤੀਜਿਆਂ ਨੂੰ ਤਿਆਰ ਕਰਨ ਅਤੇ ਉਹਨਾਂ ਨਤੀਜਿਆਂ ਦੇ ਮੁਲਾਂਕਣ ਨੂੰ ਇਕਸਾਰ ਕਰਨ ਅਤੇ ਵਿਦਿਆਰਥੀਆਂ ਦੀ ਸਿਖਲਾਈ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਉੱਤੇ ਜੋਰ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਇਸ ਨੂੰ ਡੂੰਘਾਈ ਨਾਲ ਵਿਚਾਰਨ ਦੀ ਗੱਲ ਕੀਤੀ।ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 60 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਏਜੰਡਾ ਵਿਹਾਰਕ ਪੱਧਰ ਤੇ ਇਸ ਕਲਾ ਦਾ ਵਿਕਾਸ਼ ਕਰਨਾ ਆਦਿ ਸੈਸ਼ਨ ਵਿੱਚ ਸ਼ਾਮਲ ਸੀ ਜਿੱਥੇ ਭਾਗੀਦਾਰਾ ਨੇ ਨਤੀਜਿਆਂ ਦਾ ਖਰੜਾ ਤਿਆਰ ਕਰਨ ਅਤੇ ਮੁਲਾਂਕਣ ਰਣਨੀਤੀਆਂ ਤਿਆਰ ਕਰਨ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਡਾ. ਸੈਣੀ ਨੇ ਬਲੂਮਜ਼ ਟੈਕਸੋਨੋਮੀ ਦੇ ਨਤੀਜਿਆਂ ਦੀ ਪੜਤਾਲ ਵਿਧੀ ਬਾਰੇ ਵਿਸਤਾਰ ਪੂਰਵਕ ਚਰਚਾ ਕੀਤੀ ਅਤੇ ਵਿਦਿਆਰਥੀ ਨੂੰ ਇਸਦੇ ਪ੍ਰਭਾਵਸ਼ਾਲੀ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਸਮਾਗਮ ਦੇ ਪ੍ਰਬੰਧਕਾਂ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਾਈਸ ਚਾਂਸਲਰ ਡਾ.ਬੀ.ਐਸ.ਬਰਾੜ, ਪ੍ਰੋ ਵਾਈਸ ਚਾਂਸਲਰ ਡਾ.ਬੀ.ਐਸ.ਭਾਟੀਆ, ਰਜਿਸਟਰਾਰ ਰਾਕੇਸ਼ ਮੋਹਨ, ਅਤੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਜੀਵਨਾਨੰਦ ਮਿਸ਼ਰਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਹਨਾਂ ਦੇ ਹੌਸਲੇ ਸਦਕਾ ਵਰਕਸ਼ਾਪ ਸੰਭਵ ਹੋ ਸਕੀ।ਡਾ: ਸੈਣੀ ਨੇ ਆਈਕਿਊਏਸੀ ਕੋਆਰਡੀਨੇਸ਼ਨ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਡਾ. ਅਜੈ ਸਿੰਘ ਰਾਣਾ,ਸ਼ੁਭਰੀਤ ਕੌਰ ਅਤੇ ਅਮਿਤ ਕੁਮਾਰ ਦਾ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਵਰਕਸ਼ਾਪ ਦਾ ਫੈਕਲਟੀ ਮੈਂਬਰਾਂ ਉਪਰ ਸਕਾਰਾਤਮਕ ਪ੍ਰਭਾਵ ਵੇਖਿਆ ਗਿਆ, ਜਿਨ੍ਹਾਂ ਨੇ ਵਿਹਾਰਕ ਸੂਝ ਅਤੇ ਵਿਆਪਕ ਸਮਝ ਦੀ ਸ਼ਲਾਘਾ ਕੀਤੀ। ਵਿਭਾਗ ਦੀ ਇਸ ਕਾਰਗੁਜ਼ਾਰੀ ਨੇ ਰਿਮਟ ਯੂਨੀਵਰਸਿਟੀ ਵਲੋਂ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡਾਂ ਦੀ ਪ੍ਰਾਪਤੀ ਨੂੰ ਅੱਗੇ ਵਧਾਉਂਦੇ ਹੋਏ, ਅਜਿਹੀਆਂ ਪਹਿਲਕਦਮੀਆਂ ਰਾਹੀਂ ਅਕਾਦਮਿਕ ਗੁਣਵੱਤਾ ਅਤੇ ਅਧਿਆਪਨ ਪ੍ਰਭਾਵ ਨੂੰ ਵਧਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ।