Sunday, December 22, 2024  

ਪੰਜਾਬ

ਮਿਲਾਵਟੀ ਦੇਸੀ ਘਿਓ ਵੇਚਣ ਵਾਲੀਆਂ ਖ਼ਿਲਾਫ਼ ਸਿਹਤ ਵਿਭਾਗ ਦੀ ਅਚਨਚੇਤ ਛਪੇਮਾਰੀ

October 03, 2024

ਵਿਕਾਸ ਕੁਮਾਰ
ਅੰਮ੍ਰਿਤਸਰ, 3 ਅਕਤੂਬਰ:

ਕੁਛ ਦੁਕਾਨਦਾਰ ਮੰਦਰਾਂ, ਗੁਰਦੁਆਰਿਆਂ ਚ' ਚੜਾਏ ਜਾਣ ਵਾਲੇ ਖਾਧ ਪਦਾਰਥਾਂ ਵਿੱਚ ਵੀ ਮਿਲਾਵਟਖੋਰੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਜਿਸ ਦੀ ਜਾਣਕਾਰੀ ਸਿਹਤ ਵਿਭਾਗ ਕੋਲ ਕਿਸੇ ਨਾ ਕਿਸੇ ਤਰਾਂ ਪਹੁੰਚ ਜਾਂਦੀ ਹੈ। ਵੀਰਵਾਰ ਨੂੰ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਡਾ ਅਭਿਨਵ ਤਿ੍ਰਖਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦੇ ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਵਲੋ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਸਾਹਮਣੇ ਮਿਠਾਈਆਂ ਦੀਆਂ ਦੁਕਾਨਾਂ ਤੇ ਵਿਕ ਰਹੇ ਵਖ ਵਖ ਬਰਾਂਡਾ ਦੇ ਦੇਸੀ ਘਿਓ ਦੇ ਸੈਂਪਲ ਜਾਂਚ ਲਈ ਲਿਤੇ ਗਏ। ਇਸ ਦੌਰਾਨ ਟੀਮ ਦੇ ਉਕਤ ਜਗਾਂ ਤੇ ਪਹੁੰਚਦਿਆਂ ਹੀ ਦੁਕਾਨਦਾਰਾਂ ਵਿਚ ਅਫਰਾ ਤਫਰੀ ਮਚ ਗਈ। ਵਿਭਾਗ ਵਲੋ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਦੁਕਾਨਦਾਰਾਂ ਵਲੋ ਗ੍ਰਾਹਕਾਂ ਨੂੰ ਮਿਲਾਵਟੀ ਦੇਸੀ ਘਿਓ ਵੇਚਿਆ ਜਾ ਰਿਹਾ ਹੈ। ਇਹ ਦੇਸੀ ਘਿਓ ਲੋਕ ਜੋਤ ਜਗਾਣ ਵਾਸਤੇ ਲੈਕੇ ਜਾਂਦੇ ਹਨ। ਵਿਭਾਗ ਵਲੋ ਸੁਲਤਾਨਵਿੰਡ ਰੋਡ, ਤਰਨ ਤਾਰਨ ਰੋਡ ਤੇ ਅਚਨਚੇਤ ਛਾਪੇਮਾਰੀ ਕਰਦੇ ਹੋਏ ਦੇਸੀ ਘਿਓ ਦੇ ਸੈਂਪਲ ਜਾਂਚ ਲਈ ਲਿਤੇ ਗਏ। ਇਸ ਬਾਰੇ ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਪਾਲ ਸਿੰਘ ਨੇ ਆਖਿਆ ਕਿ ਜਿਲੇ ਵਿਚ ਖਾਧ ਪਦਾਰਥਾਂ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਅੱਜ ਜੌ ਸੈਂਪਲ ਜਾਂਚ ਲਈ ਲਿਤੇ ਗਏ ਹਨ। ਉਹਨਾਂ ਨੂੰ ਜਾਂਚ ਵਾਸਤੇ ਚੰਡੀਗੜ ਲੈਬ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਣ ਤੋਂ ਬਾਅਦ ਮਿਲਾਵਟਖੋਰੀ ਕਰਨ ਵਾਲੇ ਦੁਕਾਨਦਾਰਾਂ ਤੇ ਫੂਡ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਜਿੰਦਰ ਪਾਲ ਸਿੰਘ ਨੇ ਆਖਿਆ ਕਿ ਦੁਕਾਨਦਾਰ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਬੰਦ ਕਰ ਦੇਣ, ਨਹੀਂ ਤਾਂ ਸਰਕਾਰੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਲਈ ਤਿਆਰ ਰਹਿਣ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਅਮਨਦੀਪ ਸਿੰਘ ਅਤੇ ਹੋਰ ਸਿਹਤ ਕਰਮਚਾਰੀ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ