Sunday, December 22, 2024  

ਪੰਜਾਬ

ਖੰਨਾ ਪੁਲਿਸ ਵੱਲੋਂ ਬਜ਼ੁਰਗ ਔਰਤ ਦੀ ਕਥਿਤ ਕਾਤਲ ਦੋਸ਼ਣ ਸੋਨੇ ਦੇ ਗਹਿਣੇ ਅਤੇ ਨਗਦੀ ਸਮੇਤ ਗਿ੍ਰਫਤਾਰ

October 03, 2024

ਸੁਖਵਿੰਦਰ ਸਿੰਘ ਭਾਦਲਾ ਪਰਮਿੰਦਰ ਸਿੰਘ ਮੋਨੂੰ
ਖੰਨਾ 03 ਅਕਤੂਬਰ:-

ਅੱਜ ਪੁਲਿਸ ਜਿਲਾ ਖੰਨਾ ਦੀ ਐਸਐਸਪੀ ਅਸ਼ਵੀਨੀ ਗੋਟਿਆਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਬੀਤੀ ਰਾਤ ਹੋਏ ਇੱਕ ਬਜ਼ੁਰਗ ਔਰਤ ਦੇ ਕਾਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿੱਚ ਸਮਝਾ ਲੈਣ ਦਾ ਦਾਅਵਾ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਅਧੀਨ ਐਸ ਪੀ (ਆਈ ) ਸੌਰਵ ਜਿੰਦਲ ਦੀ ਅਗਵਾਈ ਵਿੱਚ ਡੀ ਐਸ ਪੀ ਖੰਨਾ ਅੰਮ੍ਰਿਤ ਪਾਲ ਸਿੰਘ , ਡੀਐਸਪੀ (ਡੀ) , ਇਨਚਾਰਜ ਸੀਆਈਏ ਸਟਾਫ ਖੰਨਾ, ਅਤੇ ਐਸਐਚਓ ਸਿਟੀ 2 ਦੀ ਪੁਲਿਸ ਵੱਲੋਂ ਬੀਤੀ ਰਾਤ ਇੱਕ ਬਜ਼ੁਰਗ ਔਰਤ ਦੇ ਕਾਤਲ ਦੀ ਗੁਥੀ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਕਥਿਤ ਦੋਸਣ ਕਾਤਲ ਸਮੇਂ ਲੁੱਟੇ ਗਏ ਸੋਨੇ ਦੇ ਗਹਿਣੇ 45 ਰੁਪਏ ਨਗਦੀ ਸਮੇਤ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਸਵੇਰੇ ਭਾਰਤ ਕੌਸਲ ਪੁੱਤਰ ਸਿਆਮ ਸੁੰਦਰ ਵਾਸੀ ਮਕਾਨ ਨੰਬਰ 307 ਵਾਰਡ ਨੰਬਰ 20 ਨੇੜੇ ਰਾਣੀ ਤਲਾਬ ਖੰਨਾ ਜ਼ਿਲ੍ਹਾ ਲੁਧਿਆਣਾ ਨੇ ਖੰਨਾ ਪੁਲਿਸ ਨੂੰ ਦੇ ਥਾਣਾ ਸਿਟੀ 2 ਵਿੱਚ ਆ ਕੇ ਬਿਆਨ ਦਰਜ ਕਰਵਾਇਆ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਕਰਨ ਕੌਂਸਲ ਕੰਮ ਕਾਰ ਦੇ ਸੰਬੰਧ ਵਿੱਚ ਰੋਜਾਨਾ ਦੇ ਰਾਤ 11:30 ਵਜੇ ਦੇ ਕਰੀਬ ਘਰੇ ਆਉਂਦੇ ਹਨ । ਇਸ ਦੌਰਾਨ ਉਹਨਾਂ ਦੀ ਮਾਤਾ ਕਮਲੇਸ਼ ਰਾਤ ਸਾਡੇ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ। ਸਾਡੇ ਘਰ ਵਿੱਚ ਧੋਬੀਆਂ ਵਾਲੇ ਮਹੱਲੇ ਵਿੱਚ ਰਹਿੰਦੀ ਔਰਤ ਸ਼ਾਨ ਅਬਾਸ ਪਤਨੀ ਅਹਿਮਦ ਅਬਾਸ ਨਾਲ ਸਾਡੀ ਮਾਤਾ ਦਾ ਬਹੁਤ ਸਹਿਚਾਰਿ ਸੀ। ਸਾਨ ਆਬਸ ਸਾਡੀ ਮਾਤਾ ਕੋਲ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ ।ਸਾਨ ਆਬਸ ਤੋਂ ਬਿਨਾਂ ਸਾਡੇ ਘਰ ਵਿੱਚ ਹੋਰ ਕਿਸੇ ਦਾ ਵੀ ਆਉਣਾ ਜਾਣਾ ਨਹੀਂ ਸੀ। ਬੀਤੀ ਰਾਤ ਜਦੋਂ ਅਸੀਂ ਦੋਵੇਂ ਭਰਾ ਆਪਣੇ ਕੰਮ ਤੋਂ ਵਾਪਸ ਆਏ ਤਾਂ ਸਾਡੇ ਘਰ ਦਾ ਬਾਹਰਲਾ ਦਰਵਾਜ਼ਾ ਖੁੱਲਾ ਸੀ । ਜਦੋਂ ਅਸੀਂ ਬੈਡਰੂਮ ਵਿੱਚ ਗਏ ਤਾਂ ਦੇਖਿਆ ਸਾਡੀ ਮਾਤਾ ਖੂਨ ਨਾਲ ਲੱਥਪੱਥ ਹੋਈ ਪਈ ਸੀ ।ਅਤੇ ਉਸਦੀ ਮੌਤ ਹੋ ਚੁੱਕੀ ਸੀ। ਸਾਡੀ ਮਾਤਾ ਦੇ ਪਹਿਨੇ ਹੋਏ ਗਹਿਣੇ ਸਾਡੇ ਘਰ ਵਿੱਚ ਪਏ 35 ਤੋਂ 40 ਹਜਾਰ ਰੁਪਏ ਅਤੇ ਸਾਡੀ ਮਾਤਾ ਦਾ ਮੋਬਾਇਲ ਫੋਨ ਗ਼ਾਇਬ ਸੀ। ਇਹ ਲੁੱਟ ਅਤੇ ਸਾਡੀ ਮਾਤਾ ਦਾ ਕਾਤਲ ਸਾਨ ਆਬਸ ਨੇ ਹੀ ਕੀਤਾ ਹੈ । ਇਹ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੌਕਾ ਵਾਰਦਾਤ ਤੇ ਸੀਨੀਅਰ ਅਫਸਰਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ । ਮੁਕਦਮੇ ਦੀ ਤਫਤੀਸ ਦੌਰਾਨੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਕਥਿਤ ਦੋਸਣ ਦੀ ਭਾਲ ਕੀਤੀ ਗਈ। ਦੌਰਾਨੇ ਤਫ਼ਤੀਸ਼ ਕਥਿਤ ਦੋਸਣ ਸ਼ਾਨ ਆਬਸ ਪਤਨੀ ਅਹਿਮਦ ਅਬਾਸ ਵਾਸੀ ਸੁਨਿਆਰਾ ਬਾਜ਼ਾਰ ਧੋਬੀਆਂ ਵਾਲਾ ਮਹੱਲਾ ਖੰਨਾ ਜਿਲ ਲੁਧਿਆਣਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ ਲੁੱਟੇ ਸੋਣੇ ਦੇ ਗਹਿਣੇ 4500 ਰੁਪਏ ਨਗਦ ਬਰਾਮਦ ਕੀਤੇ ਗਏ । ਉਕਤ ਦੋਸ਼ਣ ਤੋਂ ਡੁੰਘਾਈ ਨਾਲ ਪੂਛਗਿਛ ਪੁਲਿਸ ਜਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ