Sunday, December 22, 2024  

ਪੰਜਾਬ

ਨਸੀਬ ਕੌਰ ਕੱਤਲ ਮਾਮਲੇ ਚ 2 ਔਰਤਾਂ ਸਮੇਤ 4 ਗਿ੍ਰਫਤਾਰ—ਡੀ.ਐਸ.ਪੀ. ਗਮਦੂਰ ਸਿੰਘ

October 03, 2024

ਬੁਢਲਾਡਾ 3 ਅਕਤੂਬਰ (ਮਹਿਤਾ ਅਮਨ)

ਗਲੀ ਦੇ ਨਾਜਾਇਜ ਕਬਜੇ ਨੂੰ ਲੈ ਕੇ ਕੱਤਲ ਕੀਤੀ ਗਈ ਔਰਤ ਦੇ ਮਾਮਲੇ ਚ ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ। ਅੱਜ ਡੀ.ਐਸ.ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਵੱਲੋਂ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 29 ਸਤੰਬਰ ਨੂੰ ਪਿੰਡ ਆਲਮਪੁਰ ਮੰਦਰਾਂ ਵਿਖੇ ਗਲੀ ਦੇ ਝਗੜੇ ਨੂੰ ਲੈ ਕੇ ਕੁੱਟਮਾਰ ਦੌਰਾਨ ਆਪਣੀ ਨੂੰਹ ਨੂੰ ਛਡਾਉਣ ਗਈ ਸੱਸ ਨਸੀਬ ਕੌਰ ਦਾ ਧਰਤੀ ਨਾਲ ਪਟਕ ਪਟਕ ਕੇ 2 ਔਰਤਾਂ ਸਮੇਤ 4 ਵਿਅਕਤੀਆਂ ਵੱਲੋਂ ਕੱਤਲ ਕਰ ਦਿੱਤਾ ਗਿਆ ਸੀ। ਜਿਸ ਤੇ ਪੁਲਿਸ ਨੇ ਐਸ.ਐਸ.ਪੀ. ਮਾਨਸਾ ਭਾਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਐਚ.ਓ. ਪ੍ਰਵੀਨ ਕੁਮਾਰ ਦੀ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕੁਝ ਘੰਟਿਆਂ ਵਿੱਚ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਸੁਖਪਾਲ ਕੌਰ, ਕਰਮਜੀਤ ਕੌਰ, ਬਲਤੇਜ ਸਿੰਘ, ਬਿੰਦਰ ਸਿੰਘ ਨੂੰ ਪਿੰਡ ਚੋਟੀਆਂ ਜਿਲ੍ਹਾ ਸੰਗਰੂਰ ਤੋਂ ਗਿ੍ਰਫਤਾਰ ਕਰ ਲਿਆ। ਜਿਨ੍ਹਾਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਮਿ੍ਰਤਕ ਦੇ ਪਤੀ ਬਾਵਾ ਸਿੰਘ ਆਲਮਪੁਰ ਮੰਦਰਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮੇਰੇ ਪੁੱਤਰ ਫੌਜੀ ਰਣਜੀਤ ਸਿੰਘ ਦੇ ਮਕਾਨ ਕੋਲ ਸੁਖਪਾਲ ਕੌਰ ਦੇ ਪਰਿਵਾਰ ਵੱਲੋਂ ਗਲੀ ਵਿੱਚ ਨਾਜਾਇਜ ਕਬਜਾ ਕੀਤਾ ਹੋਇਆ ਸੀ। ਜਿਸ ਤੋਂ ਪ੍ਰੇਸ਼ਾਨ ਮੇਰੀ ਨੂੰਹ ਹਰਜਿੰਦਰ ਕੌਰ ਗੁਆਂਢੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਸੰਬੰਧੀ ਦੱਸਣ ਲੱਗੀ ਤਾਂ ਬਹਿਸ ਦੌਰਾਨ ਸੁਖਪਾਲ ਕੌਰ ਨੇ ਆਪਣੀ ਪਤੀ ਕੁਲਵੰਤ ਸਿੰਘ, ਦਿਓਰ ਬਲਤੇਜ ਅਤੇ ਦਿਓਰ ਬਿੰਦਰ ਸਿੰਘ ਅਤੇ ਭਰਜਾਈ ਕਰਮਜੀਤ ਕੌਰ ਨਾਲ ਰੱਲ ਕੇ ਮੇਰੀ ਨੂੰਹ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਪਤਨੀ ਮੇਰੀ ਨੂੰਹ ਨੂੰ ਬਚਾਉਣ ਗਈ ਤਾਂ ਇਨ੍ਹਾਂ ਨੇ ਮੇਰੀ ਪਤਨੀ ਨਸੀਬ ਕੌਰ (58) ਨੂੰ ਪਟਕ ਪਟਕ ਕੇ ਮਾਰ ਦਿੱਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ