ਸ੍ਰੀ ਫ਼ਤਹਿਗੜ੍ਹ ਸਾਹਿਬ/28 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਪਿਛਲੇ ਦਿਨਾਂ ਦੌਰਾਨ ਸੂਬੇ ਭਰ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਚੁੱਕੇ ਅਵਤਾਰ ਸਿੰਘ ਤੇਜੇ ਪੰਜੋਲਾ ਨੇ ਸਮੂਹ ਪੰਚਾਇਤ ਮੈਂਬਰਾਂ ਸਮੇਤ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਪਿੰਡ ਪੰਜੋਲਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਜਿੱਥੇ ਰਾਗੀ ਸਿੰਘਾਂ ਵੱਲੋਂ ਗੁਰੂ ਸ਼ਬਦ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਪਿੰਡ ਪੰਜੋਲਾ ਦੀ ਸਮੂਹ ਪੰਚਾਇਤ ਵੱਲੋਂ ਕਰਵਾਏ ਗਏ ਸਾਦੇ ਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ , ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ , ਮਾਰਕੀਟ ਕਮੇਟੀ ਸਰਹੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ , ਜ਼ਿਲਾ ਯੋਜਨਾ ਬੋਰਡ ਤੇ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵੀਂ ਚੁਣੀ ਗਈ ਪੰਚਾਇਤ ਸਰਪੰਚ ਅਵਤਾਰ ਸਿੰਘ ਤੇਜੇ ਪੰਜੌਲਾ, ਪੰਚ ਸੁਰਮੁੱਖ ਸਿੰਘ, ਪੰਚ ਲਖਵਿੰਦਰ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਕਰਮਜੀਤ ਕੌਰ ਅਤੇ ਪੰਚ ਮੇਹਰਵਾਨ ਨੂੰ ਸਨਮਾਨਿਤ ਕੀਤਾ । ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਪਿੰਡਾਂ ਦੇ ਨੰਬਰਦਾਰ , ਬਲਾਕ ਸੰਮਤੀਆਂ ਦੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ । ਗੱਲਬਾਤ ਦੌਰਾਨ ਵਿਧਾਇਕ ਰਾਏ ਅਤੇ ਹੋਰ ਸੀਨੀਅਰ ਆਗੂਆਂ ਨੇ ਨਵੀਂ ਚੁਣੀ ਗਈ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਮੌਕੇ ਸਰਪੰਚ ਅਵਤਾਰ ਸਿੰਘ ਤੇਜੇ ਨੇ ਸਮੂਹ ਨਗਰ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਜੋ ਵਿਸ਼ਵਾਸ ਮੇਰੇ ਤੇ ਨਗਰ ਨਿਵਾਸੀਆਂ ਨੇ ਪ੍ਰਗਟਾਇਆ ਹੈ ਉਸਨੂੰ ਮੈਂ ਟੁੱਟਣ ਨਹੀਂ ਦੇਵਾਂਗਾ ਪਿੰਡ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਦਿਨ ਰਾਤ ਮਿਹਨਤ ਕਰਾਂਗਾ । ਉਹਨਾਂ ਕਿਹਾ ਕੇ ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ 24 ਘੰਟੇ ਖੁੱਲੇ ਹਨ ਉਹ ਜਦੋਂ ਮਰਜ਼ੀ ਆਪਣੇ ਕੰਮਾਂ ਕਾਰਾਂ ਲਈ ਆ ਸਕਦੇ ਹਨ ਉਹਨਾਂ ਸਮੂਹ ਨਗਰ ਨਿਵਾਸੀਆਂ ਨੂੰ ਪੰਚਾਇਤ ਦੇ ਕੰਮਾਂ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਪਿੰਡ ਦੀ ਨੁਹਾਰ ਬਦਲਣ ਲਈ ਸਲਾਹ ਅਤੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ । ਇਸ ਮੌਕੇ ਸਿਕੰਦਰ ਸਿੰਘ ਬਹਿਲੋਲਪੁਰ, ਇੰਦਰਦੀਪ ਸਿੰਘ ਸਾਨੀਪੁਰ,ਪਰਵਿੰਦਰ ਸਿੰਘ ਮਾਜਰਾ , ਹਰਪ੍ਰੀਤ ਸਿੰਘ ਪੰਜੋਲੀ ਕਲਾਂ , ਬਿਕਰਮਜੀਤ ਸਿੰਘ ਝਿਜਰਾਂ, ਨੱਪੀ ਸੌਂਢਾ, ਰਵਿੰਦਰ ਸਿੰਘ ਸੌਂਢਾ, ਸਾਰੇ ਸਰਪੰਚ , ਸੁਰਿੰਦਰ ਸਿੰਘ , ਤੇਜਾ ਸਿੰਘ ਸਾਬਕਾ ਸਰਪੰਚ ਪੰਜੌਲਾ, ਮਾਸਟਰ ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਯੁੱਧਵੀਰ ਸਿੰਘ, ਸਤਪਾਲ ਸਿੰਘ, ਓਂਕਾਰ ਸਿੰਘ, ਗੁਰਵਿੰਦਰ ਟੀਟੂ, ਸੋਨੀ, ਗੁਰਿੰਦਰ ਸਿੰਘ, ਜੱਗੂ ,ਐਸਐਚਓ ਮੂਲੇਪੁਰ ਥਾਣੇਦਾਰ ਰਾਜਵੰਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਜਿੰਦਰ ਸਿੰਘ ਜਖਵਾਲੀ, ਚੇਅਰਮੈਨ ਗੁਰਮੇਲ ਸਿੰਘ ਰਾਜਿੰਦਰਗੜ੍ਹ ਬਲਬੀਰ ਸਿੰਘ ਸੋਢੀ, ਪ੍ਰਿਤਪਾਲ ਸਿੰਘ ਜੱਸੀ , ਗੁਰਮੀਤ ਸਿੰਘ ਰੁੜਕੀ,ਗੁਰਸੇਵਕ ਸਿੰਘ, ਬਿੰਦੀ ਪੰਜੌਲਾ , ਗੁਰਵਿੰਦਰ ਸਿੰਘ ਗੋਰਖਾ ਭੁਪਿੰਦਰ ਸਿੰਘ ਨਲੀਨਾਂ ਖੁਰਦ , ਸੰਪੂਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ।