ਸ੍ਰੀ ਫ਼ਤਹਿਗੜ੍ਹ ਸਾਹਿਬ/2 ਨਵੰਬਰ :
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਧੂਮ ਧਾਮ ਨਾਲ ਦੀਵਾਲੀ ਮਨਾਈ। ਸਕੂਲ ਨੂੰ ਪੂਰੀ ਤਰ੍ਹਾਂ ਰੌਸ਼ਨੀਆ, ਮੋਮਬੱਤੀਆਂ ਅਤੇ ਵਾਤਾਵਰਣ ਪੱਖੀ ਉਤਪਾਦਾਂ ਦੀ ਕਲਾਕਾਰੀ ਨਾਲ ਸਜਾਇਆ ਗਿਆ। ਇਸ ਦਿਨ ਕੀਤੀਆਂ ਗਈਆਂ ਗਤੀਵਿਧੀਆਂ ਨਾਲ ਸਕੂਲ ਦੇ ਵਿਹੜੇ ਨੂੰ ਏਕਤਾ ਅਤੇ ਉਮੀਦ ਦੇ ਮਾਹੌਲ ਨਾਲ ਭਰਿਆ ਹੋਇਆ ਸੀ। ਇਸ ਦਿਨ ਦਾ ਮੁੱਖ ਆਕਰਸ਼ਨ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਵੱਲੋਂ ਨੇੜਲੇ ਪਿੰਡ ਸੌਂਟੀ ਵਿਖੇ ਕੱਢੀ ਗਈ ਪਟਾਕੇ ਵਿਰੋਧੀ ਰੈਲੀ ਸੀ, ਜਿਸ ਵਿੱਚ 7ਵੀਂ ਤੋਂ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਵਿਦਿਆਰਥੀਆਂ ਨੇ ਇਸਦੇ ਲਈ ਪਲੇਕਾਰਡ, ਬੈਨਰ ਅਤੇ ਸਲੋਗਨ ਵੀ ਤਿਆਰ ਕੀਤੇ।ਸਕੂਲ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਰੰਗ ਬਿਰੰਗੇ ਦੀਵੇ ਅਤੇ ਡੈਕੋਰੇਟਿੰਗ ਗ੍ਰੀਟਿੰਗ ਕਾਰਡ ਮੇਕਿੰਗ, ਪੌਟ ਡੈਕੋਰੇਸ਼ਨ, ਪੇਪਰ ਲੈਂਪ ਮੇਕਿੰਗ ਸ਼ਾਮਲ ਸਨ। ਇਸ ਤੋਂ ਇਲਾਵਾ ਨੌਵੀਂ ਤੋਂ ਬਾਰਵੀਂ ਜਮਾਤ ਲਈ ਰੰਗੋਲੀ ਮੇਕਿੰਗ ਅਤੇ ਬੈਸਟ ਕਲਾਸ ਰੂਮ ਡੈਕੋਰੇਸ਼ਨ ਵਰਗੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਰੰਗੋਲੀ ਦੇ ਸ਼ਾਨਦਾਰ ਡਿਜ਼ਾਈਨ ਨੇ ਸਾਰਿਆਂ ਨੂੰ ਆਕਰਸ਼ਿਤ ਕੀਤਾ। ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਦੀ ਕੋਈ ਸੀਮਾ ਨਹੀਂ ਹੁੰਦੀ। ਉਹਨਾਂ ਨੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ।ਇਸ ਸਮਾਰੋਹ ਦੀ ਸਮਾਪਤੀ ਪ੍ਰਿੰਸੀਪਲ ਇੰਦੂ ਸ਼ਰਮਾ ਦੇ ਭਾਸ਼ਣ ਨਾਲ ਹੋਈ ਜਿਹਨਾਂ ਨੇ ਵਾਤਾਵਰਣ ਪ੍ਰਤੀ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਸਲਾਹ ਦਿੱਤੀ। ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਡਾ. ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦੀਵਾਲੀ ਵਧਾਈ ਦਿੱਤੀ।