ਜੈਤੋ,02 ਨਵੰਬਰ (ਮਨਜੀਤ ਸਿੰਘ ਢੱਲਾ)-
ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਦਬੜੀਖਾਨਾ ਰੋਡ ਤੇ ਪਿਓੁ ਪੁੱਤ ਕਾਰ ਵਿੱਚ ਸਵਾਰ ਹੋਕੇ ਜੈਤੋ ਤੋਂ ਆਪਣੇ ਪਿੰਡ ਵਾੜਾ ਭਾਈਕਾ ਵੱਲ ਜਾ ਰਹੇ ਸਨ ਅਚਾਨਕ ਤੇਜ਼ ਰਫ਼ਤਾਰ ਹੋਣ ਕਾਰਣ ਸੜਕ ਉੱਤੇ ਪਏ ਖੱਡੇ ਵਿੱਚ ਕਾਰ ਵੱਜੀ ਅਤੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬਿਜਲੀ ਵਾਲੇ ਖੰਬਿਆਂ ਨੂੰ ਭੰਨ ਕੇ ਖਾਲੇ ਵਿੱਚ ਜਾਕੇ ਰੁਕੀ ਅਤੇ ਪਿਓੁ ਪੁੱਤ ਗੰਭੀਰ ਜਖ਼ਮੀ ਹੋ ਗਏ ਵੱਡੇ ਹਾਦਸੇ ਤੋਂ ਬਚਾਅ ਰਿਹਾ,ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ?ਦੀ ਕਲ?ਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ?ਧਾਨ ਮੀਤ ਸਿੰਘ ਮੀਤਾ, ਗੋਰਾ ਅੋਲਖ, ਐਬੂਲੈਂਸ ਲੈਕੇ ਪਹੁੰਚੇ ਅਤੇ ਗੰਭੀਰ ਜਖ਼ਮੀ ਪਿਓੁ ਪੁੱਤ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ਼ ਲਈ ਲਿਆਂਦਾ ਜਿੱਥੇ ਡਾਕਟਰ ਡੋਲੀ ਅਗਰਵਾਲ ਨੇ ਇਨ੍ਹਾਂ ਦੋਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਹਾਲਤ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਇਨ੍ਹਾਂ ਗੰਭੀਰ ਜ਼ਖ਼ਮੀਆਂ ਚੋਂ ਪਿਓੁ ਪੁੱਤ ਦੀ ਪਹਿਚਾਣ ਧਰਮਿੰਦਰ ਸਿੰਘ (32ਸਾਲ) ਪੁੱਤਰ ਗੁਲਾਬ ਸਿੰਘ ਪਿੰਡ ਵਾੜਾ ਭਾਈਕਾ, ਲਵਪੀ੍ਤ ਸਿੰਘ (13ਸਾਲ) ਸਪੁੱਤਰ ਧਰਮਿੰਦਰ ਸਿੰਘ ਪਿੰਡ ਵਾੜਾ ਭਾਈਕਾ ਵਜੋਂ ਹੋਈ ਹੈ ।