Thursday, November 07, 2024  

ਪੰਜਾਬ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਜੱਥਾ ਰੰਧਾਵਾ ਵਲੋਂ ਮਨਾਇਆ ਗਿਆ

November 07, 2024
 
ਸ੍ਰੀ ਫ਼ਤਿਹਗੜ੍ਹ ਸਾਹਿਬ/7 ਨਵੰਬਰ: 
(ਰਵਿੰਦਰ ਸਿੰਘ ਢੀਂਡਸਾ)
 
ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦੇ ਅਸਥਾਨ ਗੁਰਮਿਤ ਵਿਦਿਆਲਾ ਜੱਥਾ ਰੰਧਾਵਾ ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਹਰ ਸਾਲ ਦੀ ਤਰ੍ਹਾਂ ਸ਼ਰਧਾ ਪੂਰਵਕ ਮਹਾਨ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ।ਇਸ ਮੌਕੇ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ।ਇਸ ਮੌਕੇ ਬੈਰਾਗਮਈ ਅਵੱਸਥਾ 'ਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ ਦਾ ਵਿਖਿਆਨ ਕਰਦੇ ਹੋਏ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਕਿਹਾ ਕਿ ਗੁਰੂ ਦੀ ਵਡਿਆਈ ਕਰਨੀ ਤਾਂ ਵੱਡੀ ਗੱਲ ਹੋ ਸਕਦੀ ਹੈ ਪਰ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਵਿਖਿਆਨ ਕਰਨਾ ਬਹੁਤ ਕਠਿਨ ਹੈ। 
ਬਾਬਾ ਹਰੀ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਗਾਥਾ ਤੇ ਦੇਣ ਬੜੀ ਲੰਬੀ ਹੈ। ਜਿਸ ਨੂੰ ਵਿਸਥਾਰ 'ਚ ਸਮਝਣ ਲਈ ਗੁਰ ਇਤਹਾਸ ਨਾਲ ਜੁੜਨਾ ਜਰੂਰੀ ਹੈ। ਦਸਮ ਪਾਤਸ਼ਾਹ ਨੇ ਨਾਂਦੇੜ ਦੀ ਧਰਤੀ ਤੋਂ ਮਾਧੋਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦੁਰ ਬਣਾ ਕੇ ਪੰਜਾਬ ਭੇਜਿਆ ਤੇ ਆਪ ਜੀ ਨੇ ਨੌਂ ਨੰਦਾ ਦੀ ਧਰਤੀ ਨਾਂਦੇੜ ਸਾਹਿਬ ਵਿਖੇ ਕਈਆਂ ਦਾ ਉਦਾਰ ਕੀਤਾ ਤੇ ਕਈ ਹੰਕਾਰੀਆ ਦਾ ਹੰਕਾਰ ਵੀ ਤੋੜਿਆ। ਆਖਰੀ ਵਾਰਤਾਲਾਪ ਗੁਰੂ ਸਾਹਿਬ ਨੇ ਆਪਣੇ ਮਹਿਲ ਮਾਤਾ ਸਾਹਿਬ ਕੌਰ ਨਾਲ ਹੋਈ ਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਭੇਜ ਦਿੱਤਾ। ਸੂਬਾ ਸਰਹਿੰਦ ਦੇ ਭੇਜੇ ਦੋ ਮੁਸਲਮਾਨਾਂ ਨੇ ਧ੍ਰੋਹ ਕਮਾ ਕੇ ਗੁਰੂ ਤੇ ਵਾਰ ਕੀਤਾ। ਗੁਰੂ ਸਾਹਿਬ ਦਸਮ ਪਾਤਸ਼ਾਹ ਨੇ ਇਕ ਕਾਫਰ ਨੂੰ ਮੌਕੇ ਤੇ ਹੀ ਸੋਧ ਦਿੱਤਾ ਤੇ ਦੂਸਰੇ ਮਰੇ ਹੋਏ ਨੂੰ ਸਿੰਘਾਂ ਨੇ ਸੋਧ ਦਿੱਤਾ। ਗੁਰੂ ਸਾਹਿਬ ਦੇ ਛਾਤੀ ਚ ਹੋਏ ਵਾਰ ਦੇ ਜ਼ਖਮ ਤਿੱਲਾ ਚੜਾਉਣ ਵੇਲੇ ਖੁੱਲ ਗਿਆ ਤੇ ਇਲਾਜ ਨਹੀਂ ਕਰਵਾਇਆ ਤੇ ਸਿੰਘਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਮਾਂ ਆ ਗਿਆ ਹੈ। ਗੁਰੂ ਸਾਹਿਬ ਨੇ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਗ੍ਰੰਥ ਸਾਹਿਬ ਲੈ ਕੇ ਆਓ ਤੇ ਪ੍ਕਾਸ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੰਜ ਸਿੰਘਾਂ ਦੀ ਹਾਜ਼ਰੀ ਚ ਪੰਜ ਚੱਕਰ ਲਾ ਕੇ ਗੁਰਤਾ ਗੱਦੀ ਦੇ ਕੇ ਘੋੜਿਆਂ ਤੇ ਕਾਠੀਆਂ ਪਵਾ ਦਿੱਤੀਆਂ ਅਤੇ ਆਪਣੀ ਚਿਖਾ ਚਿਣਵਾਈ ਬਾਬਾ ਦੀਪ ਸਿੰਘ ਨੂੰ ਬਸਤਰ ਤੇ ਸ਼ਸਤਰ ਦਿੱਤੇ ਤੇ ਆਪ ਤੰਬੂ ਦੇ ਅੰਦਰ ਚਿਣੀ ਚਿਖਾ 'ਚ ਚੱਲੇ ਗਏ।ਸਿੰਘਾਂ ਨੂੰ ਗੁਰੂ ਸਾਹਿਬ ਵਾਲਾ ਘੋੜਾ ਨਹੀ ਮਿਲਿਆ ਤੇ ਨਾ ਚਿਖਾ ਚ ਕੁੱਝ ਮਿਲਿਆ ਤੇ ਗੁਰੂ ਸਾਹਿਬ ਸੱਚਖੰਡ ਪਿਆਨਾ ਕਰ ਗਏ। ਸਿੱਖ ਸੰਗਤਾਂ ਨੂੰ ਸੰਤ ਬਾਬਾ ਹਰੀ ਸਿੰਘ ਜੀ ਨੇ ਕਿਹਾ ਕਿ ਉਹ ਮੌਜੂਦਾ ਸਮੇਂ ਚ ਗੁਰੂ ਦੇ ਆਦੇਸ਼ਾਂ ਨੂੰ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਾਣੇ ਦੀ ਰੱਖਿਆ ਲਈ ਸਹੀ ਲੋਕਾਂ ਦੀ ਪਹਿਚਾਣ ਕਰਨ।ਇਸ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਸਿੱਖ ਕੌਮ ਨੂੰ ਲਾ ਕੇ ਗਏ ਸਨ ਪਰ ਅਸੀਂ ਨਾ ਸ਼ੁਕਰੇ ਹੋ ਕੇ ਗੁਰੂ ਸਾਹਿਬਾਨ ਦੀਆਂ ਕੀਤੀਆਂ ਅਥਾਹ ਕੁਰਬਾਨੀਆਂ ਨੂੰ ਵਿਸਾਰ ਕੇ ਪੰਥ ਦੀ ਦੁਰਗਤੀ ਹੁੰਦੀ ਵੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ। ਉਨ੍ਹਾਂ ਕਿਹਾ ਕਿ ਪੰਥਕ ਪ੍ਰੰਪਰਾਵਾਂ ਨੂੰ ਬਚਾਉਣ ਲਈ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਗੁਰਮਤਿ ਵਿਚਾਰ ਕਰਦਿਆਂ ਕਿਹਾ ਸਾਨੂੰ ਗੁਰੂ ਦੀ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸੀ੍ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਣ ਕਲਾ ਸਮਰਥ ਹਨ। ਸਮਾਗਮ ਚ ਵਿਚਾਰ ਕਰਦਿਆਂ ਰਾੜਾ ਸਾਹਿਬ ਸੰਪਰਦਾ ਦੇ ਮੁੱਖੀ ਸੰਤ ਬਰਜਿੰਦਰ ਸਿੰਘ ਨੇ ਕਿਹਾ ਕਿ ਨਾਂਦੇੜ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਸੀ ਉਹ ਸਿੱਖ ਕੌਮ ਨੂੰ ਸਦਾ ਰਹਿਣ ਵਾਲੀ ਸ਼ਕਤੀ ਸ਼ਬਦ ਗੁਰੂ ਦੇ ਲੜ ਲਾ ਕੇ ਚੱਲੇ ਹਨ। ਉਨ੍ਹਾਂ ਕਿਹਾ ਕਿ ਸੀ੍ ਗੁਰੂ ਗ੍ਰੰਥ ਸਾਹਿਬ ਗਿਆਨ ਦੇ ਸਮੁੰਦਰ ਹਨ। ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆ ਵੱਲੋ ਲਿਖੇ ਤਿੰਨ ਗ੍ਰੰਥ ਰਿਲੀਜ਼ ਕੀਤੇ ਗਏ ਹਨ ਜਦੋਂ ਕਿ ਹੁਣ ਤੱਕ ਕੁੱਲ 29 ਗ੍ਰੰਥ ਛਪ ਚੁੱਕੇ ਹਨ।ਇਸ ਗੁਰਮਤਿ ਸਮਾਗਮ ਦੌਰਾਨ ਸੰਤ ਕਸ਼ਮੀਰਾ ਸਿੰਘ ਅਲਹੌਰਾਂ ਸਾਹਿਬ, ਮਹਿੰਦਰ ਸਿੰਘ ਭੜੀ ਵਾਲੇ,ਗਿਆਨੀ ਅਜਮੇਰ ਸਿੰਘ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ, ਢਾਡੀ ਨਵਰੰਗ ਸਿੰਘ ਝੱਲੀ, ਬਾਬਾ ਪ੍ਰੇਮ ਸਿੰਘ ਅਤੇ ਹੋਰ ਵਿਦਵਾਨਾਂ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਬਰ ਸ਼੍ਰੋਮਣੀ ਕਮੇਟੀ ਨੇ ਗੁਰਮਤਿ ਸਮਾਗਮ ਚ ਪਹੁੰਚੀਆਂ ਸਮੂਹ ਸੰਗਤਾਂ ਅਤੇ ਸੰਤਾਂ ਮਹਾਂਪੁਰਖਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਬਾਬਾ ਦਰਸ਼ਨ ਸਿੰਘ ਵੱਲੋਂ ਸਚੁੱਜੇ ਢੰਗ ਨਾਲ ਨਿਭਾਈ ਗਈ।ਇਸ ਮੌਕੇ ਭਗਵੰਤ ਸਿੰਘ ਮੈਨੇਜਰ ਦਰਬਾਰ ਸਾਹਿਬ, ਸਰਬੰਸ ਸਿੰਘ ਮਾਣਕੀ ਮੈਂਬਰ ਸ੍ਰੋਮਣੀ ਕਮੇਟੀ, ਨਰਿੰਦਰਜੀਤ ਸਿੰਘ ਮੈਨੇਜਰ, ਲਖਵੀਰ ਸਿੰਘ ਰਾਏ ਵਿਧਾਇਕ ਫਤਿਹਗੜ੍ਹ ਸਾਹਿਬ, ਜਗਦੀਪ ਸਿੰਘ ਚੀਮਾ ਅਕਾਲੀ ਆਗੂ , ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ,ਗਿਆਨੀ ਬਲਵਿੰਦਰ ਸਿੰਘ, ਅਮਰੀਕ ਸਿੰਘ ਰੋਮੀ,ਬਾਬਾ ਕਰਨੈਲ ਸਿੰਘ, ਗੁਰਵਿੰਦਰ ਸਿੰਘ ਡੂਮਛੇੜੀ,ਤੇਜਿੰਦਰ ਸਿੰਘ ਪੂਨੀਆ ,ਬਹਾਦਰ ਸਿੰਘ, ਹਰਨੇਕ ਸਿੰਘ ਅਤੇ ਸੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ।
 
 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

ਮੁਢਲੀ ਸਟੇਜ ਤੇ ਪਤਾ ਲੱਗਣ ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਮੁਢਲੀ ਸਟੇਜ ਤੇ ਪਤਾ ਲੱਗਣ ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਪੰਜਾਬ ਦੇ ਕਿਸਾਨਾਂ ਤੋਂ ਤਿੰਨ ਕਾਲੇ ਕਾਨੂੰਨਾਂ ਦਾ ਬਦਲਾ ਲੈਣ ਦੀ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਸਾਜ਼ਿਸ਼ - ਕੰਗ

ਪੰਜਾਬ ਦੇ ਕਿਸਾਨਾਂ ਤੋਂ ਤਿੰਨ ਕਾਲੇ ਕਾਨੂੰਨਾਂ ਦਾ ਬਦਲਾ ਲੈਣ ਦੀ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਸਾਜ਼ਿਸ਼ - ਕੰਗ

ਪਿਛਲੇ ਚਾਰ ਸਾਲਾਂ ਤੋਂ ਖੇਤ ਚ ਨਹੀਂ ਲਗਾਈ ਅੱਗ ਇਲਾਕੇ ਲਈ ਬਣੇ ਮਿਸਾਲ

ਪਿਛਲੇ ਚਾਰ ਸਾਲਾਂ ਤੋਂ ਖੇਤ ਚ ਨਹੀਂ ਲਗਾਈ ਅੱਗ ਇਲਾਕੇ ਲਈ ਬਣੇ ਮਿਸਾਲ

ਵਿਜੀਲੈਂਸ ਬਿਊਰੋ ਵੱਲੋਂ ਡੀਸੀ ਤਰਨਤਾਰਨ ਦਾ ਨਿੱਜੀ ਸਹਾਇਕ ਤੇ ਉਸਦੇ ਸਾਥੀ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ ਡੀਸੀ ਤਰਨਤਾਰਨ ਦਾ ਨਿੱਜੀ ਸਹਾਇਕ ਤੇ ਉਸਦੇ ਸਾਥੀ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

ਭੇਦ ਭਰੇ ਹਾਲਾਤਾਂ ਵਿੱਚ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਤ ,ਨਹਿਰ ਦੀ ਪਟਰੀ ਤੋਂ ਮਿਲੀ ਲਾਸ਼

ਭੇਦ ਭਰੇ ਹਾਲਾਤਾਂ ਵਿੱਚ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਤ ,ਨਹਿਰ ਦੀ ਪਟਰੀ ਤੋਂ ਮਿਲੀ ਲਾਸ਼

ਕੈਂਸਰ ਰੋਕੂ ਮੁਫਤ ਜਾਂਚ ਕੈਂਪ ‘ਚ 160 ਮਰੀਜਾਂ ਨੇ ਲਿਆ ਲਾਹਾ

ਕੈਂਸਰ ਰੋਕੂ ਮੁਫਤ ਜਾਂਚ ਕੈਂਪ ‘ਚ 160 ਮਰੀਜਾਂ ਨੇ ਲਿਆ ਲਾਹਾ

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੰਬੰਧੀ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ 

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੰਬੰਧੀ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ 

ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ

ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ