Sunday, November 24, 2024  

ਪੰਜਾਬ

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੰਬੰਧੀ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ 

November 07, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/7 ਨਵੰਬਰ: 
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਸਿੱਖ ਅਜੂਕੇਸ਼ਨ ਕਾਉਂਸਿਲ, ਯੂਕੇ ਦੇ ਸਹਿਯੋਗ ਨਾਲ ਆਯੋਜਿਤ ”ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਿਪੇਖ“ ਵਿਸ਼ੇ ਤੇ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ। ਕਾਨਫਰੰਸ ਦੀ ਸ਼ੁਰਆਤ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਉਹਨਾਂ ਯੂਨੀਵਰਸਿਟੀ ਦੇ ਇਸ ਸਲਾਨਾ ਉੱਦਮ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਨੂੰ ਜੀਵਨ ਜਾਚ ਲਈ ਸੇਧ ਦੇਂਦੇ ਹਨ ਅਤੇ ਹਰ ਸਿੱਖ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ।ਉਹਨਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਾਨਫਰੰਸ ਦੇ ਸੰਦੇਸ਼ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕਿਹਾ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹਨ ਜਿਹਨਾਂ ਦੇ ਪ੍ਰਚਾਰ ਪ੍ਰਸਾਰ ਅਤੇ ਅਮਲ ਦੀ ਸਖਤ ਲੋੜ ਹੈ। ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਸ ਸਲਾਨਾ ਅੰਤਰਰਾਸ਼ਟਰੀ ਕਾਨਫਰੰਸ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ ਅਨੁਸ਼ਾਸਨੀ ਪਰਪੇਖ ਵਿਸ਼ੇ ਨੂੰ ਮਹੱਤਵਪੂਰਨ ਆਖਦਿਆਂ ਉਹਨਾਂ ਆਖਿਆ ਕਿ ਖਾਲਸਾ ਪੰਥ ਨੂੰ ਵਰਲਡ ਯੂਨੀਵਰਸਿਟੀ ਤੋਂ ਵੱਡੀਆਂ ਆਸਾਂ ਹਨ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਗੁਰਬਾਣੀ ਅਧਿਆਤਮ ਦੇ ਨਾਲ ਨਾਲ ਮਨ, ਸਮਾਜ, ਰਾਜਨੀਤੀ, ਵਿੱਦਿਆ, ਵਾਤਾਵਰਨ, ਨੈਤਿਕਤਾ, ਦਰਸ਼ਨ ਅਤੇ ਮਨੁੱਖੀ ਅਧਿਕਾਰ ਆਦਿ ਵਿਸ਼ਿਆਂ ਵਿੱਚ ਵਡਮੁੱਲੀ ਸੇਧ ਦਿੰਦੀ ਹੈ ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਤਰਗਤ ਚੱਲ ਰਹੇ ਵੱਖੋ ਵੱਖ ਵਿਭਾਗ ਆਪਣੇ ਵਿਸ਼ੇ ਨੂੰ ਗੁਰਬਾਣੀ ਦੀ ਲੋਅ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਪਾਸੇ ਖੋਜ ਅਤੇ ਪ੍ਰਕਾਸ਼ਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਆਖਿਆ ਕਿ ਵਿਗਿਆਨ, ਪ੍ਰਬੰਧਨ ਅਤੇ ਤਕਨੀਕ ਦੇ ਖੇਤਰ ਵਿੱਚ ਵੀ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਗੁਰਮਤ ਸੰਗੀਤ ਜਗਤ ਦੇ ਨਾਮਵਰ ਵਿਦਵਾਨ ਪ੍ਰੋਫੈਸਰ ਗੁਰਨਾਮ ਸਿੰਘ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ ਕੈਨੇਡਾ ਇਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਦੇ ਵਕਤਾ ਨੇ ਆਖਿਆ ਕਿ ਅੱਜ ਵਿਸ਼ਵ ਨੂੰ ਗੁਰਬਾਣੀ ਦੀ ਸੇਧ ਅਤੇ ਪ੍ਰੇਰਨਾ ਦੀ ਵੱਡੀ ਲੋੜ ਹੈ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਸਿੱਖੀ ਦੇ ਪੁਰਾਤਨ ਸਰੋਤ ਗ੍ਰੰਥ ਮਹੱਤਵਪੂਰਨ ਸਾਬਤ ਹੁੰਦੇ ਹਨ।ਕਾਨਫਰੰਸ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ ਡਾ. ਅਵਤਾਰ ਸਿੰਘ ਯੂਕੇ ਨੇ ਕਾਨਫਰੰਸ ਵਿੱਚ ਸ਼ਾਮਿਲ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟਸ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਗੁਰਬਾਣੀ ਬਾਰੇ ਖੋਜ ਅਤੇ ਅਧਿਐਨ ਦਾ ਨਿਜੀ ਅਤੇ ਸਮਾਜਿਕ ਦੋਹਾਂ ਪੱਖਾਂ ਤੋਂ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਅਤੇ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਜਰਮਨੀ ਅਤੇ ਯੂਕੇ ਤੋਂ ਵੱਡੀ ਗਿਣਤੀ ਵਿੱਚ ਵਿਦਵਾਨ ਅਤੇ ਖੋਜਾਰਥੀ ਪੇਪਰ ਪੇਸ਼ ਕਰ ਰਹੇ ਹਨ। ਉਹਨਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਦੀ ਪ੍ਰੋਸੀਡਿੰਗ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅੱਜ ਸ਼ੁਰੂ ਹੋਈ ਕਾਨਫਰੰਸ ਵਿੱਚੋਂ ਵੀ ਚੋਣਵੇਂ ਪਰਚੇ ਪ੍ਰਕਾਸ਼ਿਤ ਕੀਤੇ ਜਾਣਗੇ। ਕਾਨਫਰੰਸ ਦੇ ਕੋ-ਕਨਵੀਨਰ ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਦੱਸਿਆ ਕਿ ਅੱਜ ਉਦਘਾਟਨੀ ਸੈਸ਼ਨ ਪਿੱਛੋਂ ਭਾਸ਼ਾ, ਸਮਾਜ, ਸ਼ਾਸਤਰ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਿੱਖਿਆ ਆਦਿ ਵਿਸ਼ਿਆਂ ਤੇ ਚਾਰ ਵੱਖੋ ਵੱਖ ਤਕਨੀਕੀ ਸੈਸ਼ਨ ਹੋਣਗੇ ਅਤੇ ਬਕਾਇਆ ਚਾਰ ਸੈਸ਼ਨ ਆਫਲਾਈਨ ਅਤੇ ਦੋ ਸੈਸ਼ਨ ਆਨਲਾਈਨ ਕੱਲ ਕਰਵਾਏ ਜਾਣਗੇ। ਪ੍ਰੋਫੈਸਰ ਜਸਪਾਲ ਕੌਰ ਕਾਂਗ, ਧਰਮ ਅਧਿਐਨ ਵਿਭਾਗ ਨੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਿਲ ਹੋਏ ਵਿਦਵਾਨਾਂ ਮਹਿਮਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ। ਪ੍ਰੋਫੈਸਰ ਸਵਰਾਜ ਰਾਜ, ਅੰਗਰੇਜ਼ੀ ਵਿਭਾਗ, ਪ੍ਰੋਫੈਸਰ ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋਫੈਸਰ ਜਸਪਾਲ ਕੌਰ ਕਾਂਗ, ਧਰਮ ਅਧਿਅਨ ਵਿਭਾਗ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜ ਸ਼ਾਸਤਰ ਵਿਭਾਗ, ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਰਾਜਨੀਤੀ ਸ਼ਾਸਤਰ ਵਿਭਾਗ, ਪ੍ਰੋਫੈਸਰ ਜਸਪਾਲ ਕੌਰ ਧੰਜੂ, ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੱਖ ਵੱਖ ਤਕਨੀਕੀ ਸੈਸ਼ਨਾਂ ਵਿੱਚ ਬਤੌਰ ਚੇਅਰ ਪਰਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਅੰਕਦੀਪ ਕੌਰ, ਅੰਗਰੇਜ਼ੀ ਵਿਭਾਗ, ਡਾ. ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ, ਅਤੇ ਡਾ. ਨਵ ਸ਼ਗਨ ਦੀਪ ਕੌਰ ਮੁਖੀ ਸਮਾਜ ਸ਼ਾਸਤਰ ਵਿਭਾਗ ਇਹਨਾਂ ਸੈਸ਼ਨਾਂ ਵਿੱਚ ਬਤੌਰ ਵਿਸ਼ਾ ਮਾਹਰ ਸ਼ਾਮਿਲ ਹੋਏ। ਬਾਹਰੋਂ ਆਏ ਵਿਦਵਾਨਾਂ ਅਤੇ ਮਹਿਮਾਨਾਂ ਨੇ ਵੱਡੀ ਗਿਣਤੀ ਵਿੱਚ ਪੇਸ਼ ਕੀਤੇ ਗਏ ਖੋਜ ਪਰਚਿਆਂ ਦੇ ਮਿਆਰ ਅਤੇ ਸੇਧ ਦੀ ਸਲਾਘਾ ਕਰਦਿਆਂ ਆਖਿਆ ਕਿ ਗੁਰਬਾਣੀ ਦੇ ਬਹੁ ਅਨਸ਼ਾਸਨੀ ਅਧਿਐਨ ਲਈ ਇਹ ਕਾਨਫਰੰਸ ਇਕ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰੀਆ, ਗੁਰਦੀਪ ਸਿੰਘ ਕੰਗ, ਸੁਰਿੰਦਰ ਪਾਲ ਸਿੰਘ ਕਿਸ਼ਨਪੁਰਾ ਮੈਂਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਪ੍ਰੋਫੈਸਰ ਨਵਦੀਪ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ, ਡਾ. ਕਿਰਨਦੀਪ ਕੌਰ, ਧਰਮ ਅਧਿਐਨ ਵਿਭਾਗ, ਡਾ. ਸੁਮਿਤ ਕੁਮਾਰ, ਮੁਖੀ, ਅਰਥ–ਸ਼ਾਸਤਰ, ਹਰਪ੍ਰੀਤ ਸਿੰਘ, ਮੁਖੀ ਸੰਗੀਤ ਵਿਭਾਗ,ਡਾ. ਚਰਨ ਕਮਲ ਸੇਖੋਂ, ਮੁਖੀ ਜੂਆਲੋਜੀ ਵਿਭਾਗ, ਰਮਨਦੀਪ ਕੌਰ ਰਾਜਨੀਤੀ ਸ਼ਾਸਤਰ ਵਿਭਾਗ, ਡਾ ਸਰਪ੍ਰੀਤ ਸਿੰਘ, ਡਾ ਜਸਪ੍ਰੀਤ ਕੌਰ ਖੇਤੀਬਾੜੀ ਵਿਭਾਗ ਆਦਿ ਹਾਜ਼ਰ ਸਨ।
 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ: ਡਾ. ਸੋਨਾ ਥਿੰਦ

ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ: ਡਾ. ਸੋਨਾ ਥਿੰਦ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਕੌਮਾਂਤਰੀ ਪੱਧਰ ਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਦੂਸਰੀ ਵਾਰ ਰਚਿਆ ਇਤਿਹਾਸ : ਪ੍ਰੋ. ਬਡੂੰਗਰ 

ਕੌਮਾਂਤਰੀ ਪੱਧਰ ਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਦੂਸਰੀ ਵਾਰ ਰਚਿਆ ਇਤਿਹਾਸ : ਪ੍ਰੋ. ਬਡੂੰਗਰ