Thursday, November 14, 2024  

ਪੰਜਾਬ

ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ `ਚ ਚੱਲੀ ਸ਼ਾਇਰੀ ਨੇ ਕੀਲੇ ਸਰੋਤੇ

November 11, 2024
ਸ੍ਰੀ ਫ਼ਤਹਿਗੜ੍ਹ ਸਾਹਿਬ/11 ਨਵੰਬਰ: 
(ਰਵਿੰਦਰ ਸਿੰਘ ਢੀਂਡਸਾ)
 
ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਾਸਿਕ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਵਿਖੇ ਸਭਾ ਦੇ ਸਰਪ੍ਰਸਤ ਲਾਲ ਮਿਸਤਰੀ ਦੀ ਅਗਵਾਈ ਵਿੱਚ ਹੋਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਸਿਹਤ ਠੀਕ ਨਾ ਹੋਣ ਕਾਰਨ ਇਸ ਇਕੱਤਰਤਾ ਵਿੱਚ ਪਹੁੰਚ ਨਹੀਂ ਸਕੇ। ਲਛਮਣ ਸਿੰਘ ਤਰੌੜਾ ਤੇ ਪ੍ਰੇਮ ਲਤਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਰਹੇ। ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਉਭਰਦੇ ਸ਼ਾਇਰ ਸੁਖਵੰਤ ਸਿੰਘ ਤੇ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਕਵੀ ਜਸਵਿੰਦਰ ਸਿੰਘ ਨੇ 'ਮੁਹੱਬਤ ਕਰ, ਇਜ਼ਹਾਰ ਨਾ ਕਰ', ਰਣਜੀਤ ਸਿੰਘ ਨੇ 'ਦੁਨੀਆਂ ਇੱਕ ਬਾਜ਼ਾਰ ਹੈ ਸੱਜਣਾ' ਪ੍ਰੋਫੈਸਰ ਸਾਧੂ ਸਿੰਘ ਪਨਾਗ ਨੇ 'ਅਹਿਸਾਨ' ਬਲਤੇਜ ਸਿੰਘ ਬਠਿੰਡਾ ਨੇ 'ਦੂਸ਼ਿਤ ਹੋਏ ਪਾਣੀ', ਅਮਰਬੀਰ ਸਿੰਘ ਚੀਮਾ ਨੇ 'ਪ੍ਰਵਾਸ', ਲੱਛਮਣ ਸਿੰਘ ਤਰੌੜਾ ਨੇ 'ਜੋਬਨ, ਮਸਤੀ, ਸੁੰਦਰ ਕਵਿਤਾ', ਪ੍ਰੇਮ ਲਤਾ ਨੇ 'ਦੱਸਾਂਗੇ, ਦੱਸਣ ਵਾਲੀ ਗੱਲ ਤਾਂ ਹੋਵੇ' ਲਾਲ ਮਿਸਤਰੀ ਨੇ 'ਅਸੀਂ ਰੋਏ ਰਾਤ ਸਾਰੀ, ਚੰਨ ਤਾਰਿਆਂ ਤੋਂ ਪੁੱਛ` ਕਵਿਤਾਵਾਂ ਨਾਲ਼ ਆਪਣੀ ਹਾਜ਼ਰੀ ਲਗਵਾਈ। ਅਵਤਾਰ ਸਿੰਘ ਪੁਆਰ ਨੇ 'ਤਿਉਹਾਰ ਦਿਵਾਲੀ ਦਾ' ਗੀਤ ਪੇਸ਼ ਕੀਤਾ ਜਦੋਂ ਕਿ ਹਰਜਿੰਦਰ ਸਿੰਘ ਗੋਪਾਲੋਂ ਨੇ 'ਹਰ ਦਿਨ ਦਾ ਇਤਿਹਾਸ' ਕਵਿਤਾ ਤੇ 'ਹੈਲੋ, ਮੈਂ ਪਿੰਡ ਬੋਲਦਾਂ' ਗੀਤ ਗਾਇਆ। ਅੰਤ ਵਿੱਚ ਸਰਪ੍ਰਸਤ ਲਾਲ ਮਿਸਤਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੁਣਾਈਆਂ ਰਚਨਾਵਾਂ ਦੀ ਪੜਚੋਲ ਕੀਤੀ ਅਤੇ ਪਹੁੰਚੇ ਕਵੀਆਂ ਤੇ ਸ਼ਾਇਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਸਾਬਕਾ ਮੈਨੇਜਰ ਸਵ. ਊਧਮ ਸਿੰਘ ਤੇ ਉਘੇ ਗਜ਼ਲਗੋ ਸਵ. ਸੁਰਜੀਤ ਸਿੰਘ ਜੀਤ ਨੂੰ ਵੀ ਯਾਦ ਕੀਤਾ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ ਅਤੇ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ ਅਤੇ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਲੋਂ ਪੰਜ ਰੋਜ਼ਾ ਮੈਡੀਕਲ ਕੈਂਪ 

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਲੋਂ ਪੰਜ ਰੋਜ਼ਾ ਮੈਡੀਕਲ ਕੈਂਪ 

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ "ਸਪੈਕਟ੍ਰੋਫੋਟੋਮੀਟਰਸ ਤੇ ਹੈਂਡਸ-ਆਨ ਟ੍ਰੇਨਿੰਗ 2024" ਵਰਕਸ਼ਾਪ