Thursday, November 14, 2024  

ਪੰਜਾਬ

ਐਮ.ਡੀ.ਐਸ.ਆਰ ਸਬੰਧੀ ਦੋ ਰੋਜ਼ਾ ਸਿਖਲਾਈ ਕਰਵਾਈ, ਹਾਈ ਰਿਸ਼ਕ ਗਰਭਵਤੀਆਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ : ਡਾ. ਦਵਿੰਦਰਜੀਤ ਕੌਰ

November 11, 2024
ਸ੍ਰੀ ਫ਼ਤਹਿਗੜ੍ਹ ਸਾਹਿਬ/ 11 ਅਕਤੂਬਰ: 
(ਰਵਿੰਦਰ ਸਿੰਘ ਢੀਂਡਸਾ) 
 
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲੇ ਦੇ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰਾਂ, ਕਮਿਊਨਿਟੀ ਸਿਹਤ ਅਫਸਰਾਂ ਅਤੇ ਏ.ਐਨ.ਐਮਜ਼ ਨੂੰ ਜ਼ਿਲ੍ਹੇ ਵਿੱਚੋਂ ਮਾਤਰੀ ਮੌਤ ਦਰ ਘਟਾਉਣ ਲਈ ਐਮ.ਡੀ.ਐਸ.ਐਂਡ ਆਰ (ਮਟਰਨਲ ਡੈਥ ਸਰਵੇਲੈਂਸ ਐਂਡ ਰੀਵਿਊ )ਸਬੰਧੀ ਦੋ ਰੋਜਾ ਸਿਖਲਾਈ ਦੀ ਸ਼ੁਰੂਆਤ ਕੀਤੀ।ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਵਿਭਾਗੀ ਤੌਰ ਤੇ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਰੀਵਿਊ ਕਰਨ ਬਾਰੇ ਜਾਣਕਾਰੀ ਦਿੰਦਿਆਂ ਸਿਖਲਾਈ ਦੇ ਪਹਿਲੇ ਦਿਨ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਪ੍ਰਤੀਭਾਗੀਆ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ 100% ਕਰਨੀ ਯਕੀਨੀ ਬਣਾਈ ਜਾਵੇ, ਔਰਤਾਂ ਦੇ ਨਿਰਧਾਰਤ ਐਂਟੀਨੇਟਲ ਚੈੱਕ ਅਪ ਸਮੇਂ ਸਿਰ ਕੀਤੇ ਜਾਣ, ਗਰਭਵਤੀ ਔਰਤਾਂ ਦੇ ਮਾਹਰ ਡਾਕਟਰ ਤੋਂ ਚੈੱਕ ਅਪ ਕਰਵਾਉਣ ਦੇ ਨਾਲ ਨਾਲ ਮੈਡੀਕਲ ਸਪੈਸ਼ਲਿਸਟ ਡਾਕਟਰ ਤੋਂ ਵੀ ਹਰ ਟਰਾਈਮੈਸਟਰ ਦੌਰਾਨ ਗਰਭਵਤੀ ਦਾ ਮੈਡੀਕਲ ਚੈਕ ਅਪ ਕਰਵਾਇਆ ਜਾਵੇ ਅਤੇ ਡਾਕਟਰ ਵੱਲੋਂ ਸੁਝਾਏ ਲੈਬਾਰਟਰੀ ਟੈਸਟ ਕਰਨੇ ਕਰਵਾਉਣੇ ਯਕੀਨੀ ਬਣਾਏ ਜਾਣ। ਇਹਨਾਂ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ, ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰ 15 ਦਿਨ ਬਾਅਦ ਉਹਨਾਂ ਦੇ ਫੋਲੋ-ਅਪ ਦੇ ਰਿਕਾਰਡ ਦੀ ਜਾਂਚ ਕਰਕੇ ਉਹਨਾਂ ਤੇ ਰੀਮਾਰਕਸ ਪਾਏ ਜਾਣ। ਉਹਨਾਂ ਕਿਹਾ ਕਿ ਹਾਈ ਹਾਈਪਰਟੈਂਸ਼ਨ ਵਾਲੀ ਗਰਭਵਤੀ ਦੀ ਔਰਤਾਂ ਦੇ ਮਾਹਰ ਡਾਕਟਰ ਤੋਂ ਰੈਗੂਲਰ ਜਾਂਚ ਕਰਵਾਉਣ ਦੇ ਨਾਲ ਨਾਲ ਉਸਦੀ ਮੈਡੀਕਲ ਸਪੈਸ਼ਲਿਸਟ ਕੋਲੋਂ ਵੀ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਨੇ ਵਿਸਥਾਰ ਸਹਿਤ ਟਰੇਨਿੰਗ ਦਿੰਦਿਆਂ ਕਿਹਾ ਕਿ ਮਾਤਰੀ ਮੌਤਾਂ ਦੇ ਰੋਕਣਯੋਗ ਕਾਰਨ ਜਿਵੇਂ ਅਨੀਮੀਆਂ, ਬੀਪੀ, ਸੈਪਸਿਸ ਅਤੇ ਅਕਲੈਂਪਸੀਆ ਨੂੰ ਟਰੈਕ ਕੀਤਾ ਜਾਵੇ ਅਤੇ ਔਰਤ ਦੇ ਥਾਇਰਾਇਡ ਸਮੇਤ ਬਾਕੀ ਸਾਰੇ ਲੁੜੀਂਦੇ ਟੈਸਟ ਵੀ ਸਮੇਂ ਅਨੁਸਾਰ ਕਰਵਾਏ ਜਾਣ । ਉਹਨਾਂ ਇਹ ਵੀ ਕਿਹਾ ਕਿ ਗਰਭਵਤੀ ਔਰਤ ਨੂੰ ਖੁਰਾਕ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਅਤੇ ਜਨੇਪੇ ਤੋਂ ਪਹਿਲਾਂ ਹਰ ਗਰਭਵਤੀ ਦਾ ਐਚ.ਬੀ. ਲੋੜੀਦੀ ਮਾਤਰਾ ਵਿੱਚ ਪੂਰਾ ਕਰਨ ਲਈ ਸਾਰੇ ਉਪਰਾਲੇ ਕੀਤੇ ਜਾਣ ।ਉਹਨਾਂ ਕਿਹਾ ਕਿ ਜਨੇਪਾ ਕਰਾਉਣ ਵਾਲੇ ਹਸਪਤਾਲ ਦੀ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਜਾਵੇ ਅਤੇ ਜਣੇਪਾ ਸਰਕਾਰੀ ਹਸਤਾਲਾਂ ਵਿੱਚ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਮਾਤਰੀ ਮੌਤ ਦਰ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ। ਇਸ ਮੌਕੇ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਵਿੱਕੀ ਵਰਮਾ ਅਤੇ ਬੀਸੀਸੀ ਅਮਰਜੀਤ ਸਿੰਘ ਵੀ ਹਾਜਰ ਸਨ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ ਅਤੇ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ ਅਤੇ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਲੋਂ ਪੰਜ ਰੋਜ਼ਾ ਮੈਡੀਕਲ ਕੈਂਪ 

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਲੋਂ ਪੰਜ ਰੋਜ਼ਾ ਮੈਡੀਕਲ ਕੈਂਪ 

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ "ਸਪੈਕਟ੍ਰੋਫੋਟੋਮੀਟਰਸ ਤੇ ਹੈਂਡਸ-ਆਨ ਟ੍ਰੇਨਿੰਗ 2024" ਵਰਕਸ਼ਾਪ