ਸਲੀਮ
ਮਲੇਰਕੋਟਲਾ, 11 ਦਸੰਬਰ ,
ਕੱਲ ਦੇਰ ਸ਼ਾਮ ਚੰਡੀਗੜ੍ਹ ਤੋਂ ਮੋਟਰ ਸਾਇਕਲ ’ਤੇ ਮਲੇਰਕੋਟਲਾ ਪਰਤ ਰਹੇ ਮਲੇਰਕੋਟਲਾ ਵਾਸ਼ੀ ਦੋ ਨੌਜਵਾਨਾਂ ਦੀ ਪਿੰਡ ਖਾਨਪੁਰ ਨੇੜੇ ਇਕ ਟਰੱਕ ਨਾਲ ਹੋਈ ਭਿਆਨਕ ਟੱਕਰ ਵਿਚ ਮੌਤ ਹੋ ਗਈ। ਹਾਦਸ਼ਾ ਐਨਾ ਭਿਆਨਕ ਸੀ ਕਿ ਮੋਟਰ ਸਾਇਕਲ ਟਰੱਕ ਦੇ ਵਿਚਾਲੇ ਫਸ ਗਿਆ। ਮੌਕੇ ਤੋਂ ਪ੍ਰਾਪਤ ਵੇਰਵਿਆਂ ਮੁਤਾਬਿਕ ਦੋਵੇਂ ਨੌਜਵਾਨਾਂ ਦੀ ਪਛਾਣ ਮੁਹੰਮਦ ਰਾਸ਼ੀਦ (28) ਪੁੱਤਰ ਸਿੱਮੂ ਅਤੇ ਮੁਹੰਮਦ ਇਕਬਾਲ (25) ਪੁੱਤਰ ਮੁਹੰਮਦ ਸਫੀਕ ਦੋਵੇਂ ਵਾਸ਼ੀ ਨਵਾਬ ਕਲੋਨੀ ਮਲੇਰਕੋਟਲਾ ਵਜੋਂ ਹੋਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਾਦਸ਼ੇ ਵਿਚ ਬੁਰੀ ਤਰ੍ਹਾਂ ਜਖਮੀਂ ਮੋਟਰ ਸਾਇਕਲ ਸਵਾਰ ਦੋਵੇਂ ਨੌਜਵਾਨਾਂ ਨੂੰ ਐਂਬੂਲੈਂਸ ਦੀ ਮੱਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਉਦੋਂ ਤੱਕ ਦੋਵੇਂ ਨੌਜਵਾਨ ਦਮ ਤੋੜ ਚੁੱਕੇ ਸਨ। ਹਸਪਤਾਲ ਵਿਖੇ ਡਾ. ਸੁਖਵਿੰਦਰ ਸਿੰਘ ਨੇ ਦੱਸਿਆਂ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਹੀ ਹਸਪਤਾਲ ਪਹੁੰਚੀਆਂ ਹਨ। ਦੱਸਿਆ ਜਾਂਦਾ ਹੈ ਕਿ ਦੇਰ ਸ਼ਾਮ ਕਰੀਬ 5.30 ਵਜੇ ਜਿਉਂ ਹੀ ਮੋਟਰ ਸਾਇਕਲ ਸਵਾਰ ਦੋਵੇਂ ਨੌਜਵਾਨ ਪਿੰਡ ਖਾਨਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰ ਸਾਇਕਲ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਜਾ ਟਕਰਾਇਆਂ। ਟੱਕਰ ਐਨੀ ਭਿਆਨਕ ਸੀ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਦੋਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।