ਸ੍ਰੀ ਫ਼ਤਹਿਗੜ੍ਹ ਸਾਹਿਬ/11 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
“ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ 25, 26, 27 ਦਸੰਬਰ ਦੇ ਮਨਾਏ ਜਾ ਰਹੇ ਸ਼ਹੀਦੀ ਦਿਹਾੜਿਆ ਦੇ ਮੌਕੇ ਉਤੇ ਬਾਹਰਲੇ ਮੁਲਕਾਂ ਅਤੇ ਦੂਸਰੇ ਸੂਬਿਆਂ ਤੋ ਵੀ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਰ ਸਾਲ ਆਉਂਦੇ ਹਨ।ਆ ਰਹੀ ਸੰਗਤ ਦੀ ਸਹੂਲਤ ਹਿੱਤ ਜੋ ਸੋਨਾ ਥਿੰਦ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਨੇ ਰੌਜਾ ਸ਼ਰੀਫ ਤੋ ਲੈਕ 4 ਨੰਬਰ ਚੂੰਗੀ ਸਰਹਿੰਦ ਦੇ ਦੋਵੇ ਪਾਸੇ ਦੁਕਾਨਾਂ ਅੱਗੇ ਸਟਾਲ ਅਤੇ ਹੋਰ ਫੜੀਆ ਲਗਾਉਣ ਉਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਇਸਦੇ ਨਾਲ ਹੀ ਇਸ ਮੌਕੇ ਤੇ ਨਸ਼ੀਲੀਆਂ ਵਸਤਾਂ, ਆਂਡਾ, ਮੀਟ ਆਦਿ ਦੀ ਵਿਕਰੀ ਤੇ ਰੋਕਥਾਮ ਲਈ ਆਦੇਸ ਜਾਰੀ ਕਰਦੇ ਹੋਏ ਇਸ ਚੌਗਿਰਦੇ ਵਿਚ ਕਿਸੇ ਤਰ੍ਹਾਂ ਦੇ ਲਾਊਡ ਸਪੀਕਰ ਜਾਂ ਆਵਾਜ ਪ੍ਰਦੂਸਣ ਨੂੰ ਫੈਲਾਉਣ ਵਿਰੁੱਧ ਹੁਕਮ ਜਾਰੀ ਕਰਦੇ ਹੋਏ ਸਹੀ ਮਾਇਨਿਆ ਵਿਚ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਅਤੇ ਪ੍ਰਸ਼ਾਸ਼ਨ ਨੇ ਸਹੀ ਢੰਗ ਨਾਲ ਪ੍ਰਬੰਧ ਕਰਨ ਦੀ ਸੋਚ ਅਧੀਨ ਅਜਿਹਾ ਪ੍ਰਬੰਧ ਕੀਤਾ ਹੈ ਉਹ ਬਿਲਕੁਲ ਦਰੁਸਤ ਅਤੇ ਸਭ ਵਰਗਾਂ ਦੇ ਨਿਵਾਸੀਆ ਵੱਲੋ ਸਵਾਗਤਯੋਗ ਹੈ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ।